15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸਮਾਂ ਆਉਣ 'ਤੇ ਸਾਰੇ ਹਿਸਾਬ ਕੀਤੇ ਜਾਣਗੇ - ਉਦੇਵੀਰ ਸਿੰਘ ਰੰਧਾਵਾ

ਅਜੀਤ ਡੈਸਕ 07-12-2025
ਉਦੇਵੀਰ ਸਿੰਘ ਰੰਧਾਵਾ ਸਾਥੀਆਂ ਸਮੇਤ ਪਿੰਡ ਧਾਰੋਵਾਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ | ਤਸਵੀਰ : ਕੁਲਦੀਪ ਸਿੰਘ ਸੋਨੂੰ


ਧਿਆਨਪੁਰ, 6 ਦਸੰਬਰ (ਕੁਲਦੀਪ ਸਿੰਘ ਸੋਨੂੰ)- ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਸਾਡੇ ਜੁਝਾਰੂ ਵਰਕਰਾਂ ਦੀਆਂ ਪੱਗਾਂ ਦੀ ਬੇਅਦਬੀ ਕਰ ਕੇ ਜੋ ਭਾਜੀ ਚਾੜ੍ਹੀ ਹੈ, ਉਸ ਦੀ ਭਾਜੀ ਸੂਤ ਸਮੇਤ ਜਲਦੀ ਹੀ ਮੋੜਾਂਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਉਪ ਮੁੱਖ ਮੰਤਰੀ ਅਤੇ ਲੋਕ ਸਭਾ ਮੈਂਬਰ ਸ: ਸੁਖਜਿੰਦਰ ਸਿੰਘ ਰੰਧਾਵਾ ਦੇ ਸਪੁੱਤਰ ਉਦੇਵੀਰ ਸਿੰਘ ਰੰਧਾਵਾ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਡੇਰਾ ਬਾਬਾ ਨਾਨਕ ਅਤੇ ਕਲਾਨੌਰ ਦੇ ਦੋ ਨੂੰ ਛੱਡ ਕੇ ਬਾਕੀ ਸਾਰੇ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਤੋਂ ਬਾਅਦ ਆਪਣੇ ਜੱਦੀ ਪਿੰਡ ਧਾਰੋਵਾਲੀ ਵਿਖੇ ਪ੍ਰੈੱਸ ਕਾਨਫਰੰਸ ਵਿਚ ਕੀਤਾ | ਉਨ੍ਹਾਂ ਕਿਹਾ ਕਿ ਬਲਾਕ ਡੇਰਾ ਬਾਬਾ ਨਾਨਕ ਤੇ ਬਲਾਕ ਕਲਾਨੌਰ ਵਿਚ 2 ਉਮੀਦਵਾਰਾਂ ਨੂੰ ਛੱਡ ਕੇ 36 ਉਮੀਦਵਾਰਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ 5 ਉਮੀਦਵਾਰਾਂ ਦੀਆਂ ਇਸ ਕਰ ਕੇ ਫਾਇਲਾਂ ਰੱਦ ਕਰ ਦਿੱਤੀਆਂ ਗਈਆਂ ਕਿ ਉਨ੍ਹਾਂ ਨੇ 7 ਰੁਪਏ ਚੁੱਲ੍ਹਾ ਟੈਕਸ ਨਹੀਂ ਭਰਿਆ | ਉਨ੍ਹਾਂ ਕਿਹਾ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਕਾਂਗਰਸ ਪਾਰਟੀ ਦੇ ਜੁਝਾਰੂ ਵਰਕਰਾਂ ਦੀਆਂ ਪੱਗਾਂ ਦੀ ਬੇਅਦਬੀ ਕਰ ਕੇ ਆਪ ਨੇ ਪਹਿਲੀ ਭਾਜੀ ਚਾੜ੍ਹੀ ਹੈ ਅਤੇ ਦੂਸਰੀ ਭਾਜੀ ਸਾਰੇ ਉਮੀਦਵਾਰਾਂ ਦੀਆਂ ਫਾਈਲਾਂ ਰੱਦ ਕਰ ਕੇ | ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਅਤੇ ਸੁਪਰੀਮ ਕੋਰਟ ਨੇ ਬੜੇ ਹੀ ਸਾਫ ਸ਼ਬਦਾਂ ਵਿਚ ਕਿਹਾ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਦੀ ਫਾਈਲ ਵਿਚ ਕੋਈ ਕਮੀ-ਪੇਸ਼ੀ ਹੈ ਜਾਂ ਕਿਸੇ ਦਾ ਕੋਈ ਬਕਾਇਆ ਰਹਿੰਦਾ ਹੈ ਤਾਂ ਸਬੰਧਤ ਅਫਸਰ ਕਾਗਜ਼ ਭਰਨ ਤੋਂ ਪਹਿਲਾਂ ਉਸ ਨੂੰ ਬਕਾਇਆ ਭਰਨ ਲਈ ਕਹਿੰਦਾ ਹੈ ਅਤੇ ਇਸ ਤੋਂ ਬਾਅਦ ਜੇਕਰ ਫਿਰ ਉਹ ਬਕਾਇਆ ਨਹੀਂ ਭਰਦਾ ਤਾਂ ਉਹ ਮੌਕੇ 'ਤੇ ਵੀ ਜਮ੍ਹਾ ਕਰਵਾ ਸਕਦਾ ਹੈ | ਉਨ੍ਹਾਂ ਕਿਹਾ ਕਿ 7 ਰੁਪਏ ਦੇ ਹਿਸਾਬ ਨਾਲ ਸਾਰੇ ਉਮੀਦਵਾਰਾਂ ਦੀ 160 ਫੀਸ ਬਣਦੀ ਹੈ | ਕੀ ਕਾਂਗਰਸ ਪਾਰਟੀ 160 ਫੀਸ ਵੀ ਨਹੀਂ ਸੀ ਭਰ ਸਕਦੀ? ਉਨ੍ਹਾਂ ਸਬੰਧਿਤ ਸਮੁੱਚੇ ਅਫਸਰਾਂ ਨੂੰ ਚਿਤਾਵਨੀ ਦਿੱਤੀ ਕਿ ਇਸ ਸਰਕਾਰ ਦੀ ਸ਼ਰੇਆਮ ਮਦਦ ਕਰ ਕੇ ਤੁਸੀਂ ਪਹਿਲਾਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀਆਂ ਪੱਗਾਂ ਦੀ ਬੇਅਦਬੀ ਕੀਤੀ ਤੇ ਉਸ ਤੋਂ ਬਾਅਦ ਸਿਰਫ 7 ਰੁਪਏ ਹਰ ਉਮੀਦਵਾਰ ਦਾ ਬਕਾਇਆ ਦੱਸ ਕੇ ਉਨ੍ਹਾਂ ਦੇ ਕਾਗਜ਼ ਰੱਦ ਕੀਤੇ ਹਨ | ਜਦੋਂ ਪੱਤਰਕਾਰਾਂ ਨੇ ਉਦੇਵੀਰ ਸਿੰਘ ਰੰਧਾਵਾ ਨਾਲ ਗੁਰਦੀਪ ਸਿੰਘ ਰੰਧਾਵਾ ਦੇ ਪੱਗਾਂ ਵਾਲੇ ਬਿਆਨ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇ ਪੱਗਾਂ 'ਚ ਕਿੱਲ ਨਹੀਂ ਹੁੰਦੇ ਤਾਂ ਸਾਡੇ ਹੱਥਾਂ ਵਿਚ ਵੀ ਕਿੱਲ ਨਹੀਂ ਹਨ | ਸਮਾਂ ਆਉਣ 'ਤੇ ਸਾਰੇ ਹਿਸਾਬ ਕੀਤੇ ਜਾਣਗੇ | ਇਸ ਮੌਕੇ ਕਮਲਜੀਤ ਸਿੰਘ ਟੋਨੀ ਪੀ.ਏ., ਚੇਅਰਮੈਨ ਨਰਿੰਦਰ ਸਿੰਘ ਚੌੜਾ, ਬਲਾਕ ਮੀਤ ਪ੍ਰਧਾਨ ਗੁਰਮੇਜ਼ ਸਿੰਘ ਦਰਗਾਬਾਦ, ਸਰਪੰਚ ਤੇਜਬੀਰ ਸਿੰਘ ਭਿੱਟੇਵੱਡ, ਬਲਾਕ ਪ੍ਰਧਾਨ ਤੇਜਵੰਤ ਸਿੰਘ ਮਾਲੇਵਾਲ, ਰਿੰਕੀ ਨੇਬ ਧਿਆਨਪੁਰ, ਬਲਾਕ ਮੀਤ ਪ੍ਰਧਾਨ ਪ੍ਰੀਤਮ ਸਿੰਘ ਧਾਲੀਵਾਲ ਰਾਜਕੇ, ਮਨਜੀਤ ਸਿੰਘ ਬਸੰਤਕੋਟ, ਸਰਪੰਚ ਗੁਰਪ੍ਰੀਤ ਸਿੰਘ ਗੋਪੀ ਧਿਆਨਪੁਰ, ਪ੍ਰਧਾਨ ਗੋਲਡੀ ਭੰਮਰਾ, ਸੁਰਜੀਤ ਸਿੰਘ ਮਹਾਲ ਨੰਗਲ, ਸਰਪੰਚ ਸੁਰਜੀਤ ਸਿੰਘ ਹਰੂਵਾਲ, ਜਸਵਿੰਦਰ ਸਿੰਘ ਬਿੱਲੂ ਹਰੂਵਾਲ, ਬਿਕਰਮਜੀਤ ਸਿੰਘ ਕਾਲਾਂਵਾਲੀ, ਹਰਜੀਤ ਸਿੰਘ ਖਲੀਲਪੁਰ, ਮੰਗਲ ਸਿੰਘ ਤਰਪਾਲਾਂ, ਹਰਵਿੰਦਰ ਸਿੰਘ ਰਣਸੀਕਾ, ਕੁਲਵਿੰਦਰ ਸਿੰਘ ਬਹਿਲੋਲਪੁਰ, ਸਤਵਿੰਦਰ ਸਿੰਘ ਸਾਬਕਾ ਸਰਪੰਚ ਦਰਗਾਬਾਦ, ਜਗਪ੍ਰੀਤ ਸਿੰਘ, ਲਖਬੀਰ ਸਿੰਘ ਲੱਡੂ ਢੇਸੀਆਂ, ਮੱਖਣ ਸਿੰਘ ਦਰਗਾਬਾਦ, ਸੰਦੀਪ ਸਰਪੰਚ ਖੁਸ਼ਹਾਲਪੁਰ, ਜੋਗਾ ਤਲਵੰਡੀ ਰਾਮਾ, ਮੰਡਲ ਪ੍ਰਧਾਨ ਜਗਰੂਪ ਸਿੰਘ ਲੁਹਾਰਾਵਾਲੀ, ਜਗਜੀਵਨ ਸਿੰਘ, ਭਰਪੂਰ ਸਿੰਘ ਖੁਸ਼ਹਾਲਪੁਰ, ਸੁਰਜੀਤ ਸਿੰਘ ਖਲੀਲਪੁਰ, ਬਿਕਰਮਜੀਤ ਸਿੰਘ ਕਾਹਲਾਂਵਾਲੀ, ਰਾਜ ਕਰਨ ਸਰਪੰਚ, ਪਰਾਚਾ, ਮਨਦੀਪ ਸਿੰਘ, ਮਨਮੋਹਨ ਸਿੰਘ ਸ਼ਾਹਪੁਰ, ਮਨਜਿੰਦਰ ਸਿੰਘ ਪਰਾਚਾ, ਸੰਦੀਪ ਸਿੰਘ ਖੁਸ਼ਹਾਲਪੁਰ, ਹਰਵਿੰਦਰ ਸਿੰਘ ਦੇਹੜ, ਇਲਿਆਸ ਮਸੀਹ ਸਿੱਧੂ, ਸੰਦੀਪ ਸਿੰਘ ਰਾਮਪੁਰ, ਜਤਿੰਦਰ ਸਿੰਘ ਭਾਊ ਪੱਤੀ ਰਾਮਪੁਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਕਾਲੀ ਦਲ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਆਜ਼ਾਦ ਉਮੀਦਵਾਰ ਸਤਨਾਮ ਸਿੰਘ ਆਲੋਵਾਲ 'ਆਪ' 'ਚ ਸ਼ਾਮਿਲ ਅਗਲੀ ਖ਼ਬਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਜਗਰੂਪ ਸਿੰਘ ਸੇਖਵਾਂ ਵਲੋਂ ਵਰਕਰਾਂ ਨਾਲ ਭਰਵੀਂ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।