03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਹਲਕਾ ਇੰਚਾਰਜ ਚਾਵਲਾ ਨੇ ਅਕਾਲੀ ਦਲ ਦੇ ਐਲਾਨੇ ਉਮੀਦਵਾਰਾਂ ਦੇ ਕਰਵਾਏ ਨਾਮਜ਼ਦਗੀ ਪੇਪਰ ਦਾਖ਼ਲ

ਅਜੀਤ ਡੈਸਕ 06-12-2025
ਗੁਰਦਾਸਪੁਰ, 5 ਦਸੰਬਰ (ਚੱਕਰਾਜਾ)- 14 ਦਸੰਬਰ ਨੰੂ ਹੋ ਰਹੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਲਕਾ ਦੀਨਾਨਗਰ ਦੇ ਇੰਚਾਰਜ ਕਮਲਜੀਤ ਚਾਵਲਾ ਵਲੋਂ ਬਲਾਕ ਸੰਮਤੀ ਦੋਰਾਂਗਲਾ ਨਾਲ ਸਬੰਧਿਤ 15 ਜ਼ੋਨਾਂ 'ਚੋਂ ਆਪਣੇ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਦਾਖ਼ਲ ਕਰਵਾਏ ਗਏ | ਉਨ੍ਹਾਂ ਦੱਸਿਆ ਕਿ ਪਾਰਟੀ ਵਲੋਂ ਡੁਗਰੀ ਜ਼ੋਨ ਤੋਂ ਮਲਕੀਤ ਚੰਦ, ਅੱਬਲ ਖੈਰ ਤੋਂ ਪੁਸ਼ਪਾ ਦੇਵੀ, ਸੁਲਤਾਨੀ ਤੋਂ ਤਿ੍ਪਤਾ ਦੇਵੀ, ਠੱਠੀ ਤੋਂ ਬੀਬੀ ਪਰਮਜੀਤ ਕੌਰ, ਸ਼ਾਹਪੁਰ ਅਫਗਾਨਾ ਤੋਂ ਹਰਪ੍ਰੀਤ ਕੌਰ, ਮਰਾੜਾ ਤੋਂ ਗੀਤੂ ਦੇਵੀ, ਦੋਰਾਂਗਲਾ ਤੋਂ ਸਤਨਾਮ ਸਿੰਘ, ਸੇਖਾ ਤੋਂ ਹਰਭਜਨ ਸਿੰਘ, ਬੁੱਗਨਾ ਤੋਂ ਕਰਨੈਲ ਸਿੰਘ, ਕਠਿਆਲੀ ਤੋਂ ਰਣਜੀਤ ਸਿੰਘ ਅਤੇ ਬਹਿਰਾਮਪੁਰ ਜ਼ੋਨ ਤੋਂ ਮੰਗਲ ਸਿੰਘ ਨੰੂ ਉਮੀਦਵਾਰ ਬਣਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਸੰਬੰਧੀ ਪਾਰਟੀ ਵਰਕਰਾਂ 'ਚ ਪਿੰਡਾਂ ਅੰਦਰ ਭਾਰੀ ਉਤਸ਼ਾਹ ਹੈ ਤੇ ਇਨ੍ਹਾਂ ਸੀਟਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ ਕਿਉਂਕਿ ਮੌਜੂਦਾ ਸਰਕਾਰ ਤੋਂ ਲੋਕਾਂ ਦਾ ਮੋਹ ਪੂਰੀ ਤਰ੍ਹਾਂ ਭੰਗ ਹੋ ਚੁੱਕਾ ਹੈ ਅਤੇ ਲੋਕ ਸਰਕਾਰ ਨੰੂ ਸਬਕ ਸਿੱਖਾਉਣ ਦੇ ਰੌਂਅ ਵਿਚ ਹਨ |
ਪਿਛਲੀ ਖ਼ਬਰ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ 'ਆਪ' ਦੀ ਹੋਵੇਗੀ ਵੱਡੀ ਜਿੱਤ : ਜਸਬੀਰ ਸਿੰਘ ਕਾਹਲੋਂ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਅਕਾਲੀ ਦਲ ਪਾਰਟੀ ਦੀ ਵੱਡੀ ਜਿੱਤ ਹੋਵੇਗੀ- ਚਾਵਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।