28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਗੁਰੂ ਨਾਨਕ ਮਲਟੀਵਰਸਿਟੀ ਵਲੋਂ ਡਿਵਾਈਨ ਵਿਲ ਪਬਲਿਕ ਸਕੂਲ ਦੀ ਗੁਰਮਤਿ ਇਮਤਿਹਾਨ ਕੇਂਦਰ ਵਜੋਂ ਚੋਣ

ਅਜੀਤ ਡੈਸਕ 22-11-2025
ਬਟਾਲਾ, 21 ਨਵੰਬਰ (ਸਤਿੰਦਰ ਸਿੰਘ)- ਗੁਰੂ ਨਾਨਕ ਮਲਟੀਵਰਸਿਟੀ ਲੁਧਿਆਣਾ ਅਤੇ ਐਜੂਕੇਟ ਪੰਜਾਬ ਪ੍ਰੋਜੈਕਟ ਵਲੋਂ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਇਮਤਿਹਾਨ ਡਿਵਾਇਨ ਵਿਲ ਪਬਲਿਕ ਸਕੂਲ ਬਟਾਲਾ 'ਚ ਪਿ੍ੰਸੀਪਲ ਕੁਲਬੀਰ ਕੌਰ ਦੀ ਨਿਗਰਾਨੀ ਹੇਠ ਸੁਚੱਜੇ ਢੰਗ ਨਾਲ ਕਰਵਾਇਆ ਗਿਆ | ਇਸ ਵਿਚ ਬਟਾਲਾ ਜ਼ੋਨ ਦੇ 16 ਸਕੂਲਾਂ ਦੇ ਕੁੱਲ 160 ਵਿਦਿਆਰਥੀਆਂ ਤੇ ਕੁਝ ਅਧਿਆਪਕਾਂ ਨੇ ਹਿੱਸਾ ਲਿਆ | ਪੇਪਰ ਦੇਣ ਵਾਲੇ ਸਾਰੇ ਬੱਚੇ ਬਹੁਤ ਹੀ ਉਤਸ਼ਾਹ ਤੇ ਜੋਸ਼ ਨਾਲ ਭਰੇ ਹੋਏ ਨਜ਼ਰ ਆਏ | ਪ੍ਰੀਖਿਆ ਕੋਆਰਡੀਨੇਟਰ ਸ: ਮਨਿੰਦਰ ਸਿੰਘ ਨੇ ਬੱਚਿਆਂ ਨੂੰ ਆਪਣੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਤੇ ਕੁਝ ਸਮਾਂ ਵਾਹਿਗੁਰੂ ਦਾ ਜਾਪ ਕਰਵਾਉਣ ਤੋਂ ਬਾਅਦ ਇਮਤਿਹਾਨ ਸ਼ੁਰੂ ਕਰਵਾਇਆ | ਸ਼ਾਂਤੀਪੂਰਵਕ ਇਮਤਿਹਾਨ ਖ਼ਤਮ ਹੋਣ ਤੋਂ ਬਾਅਦ ਸਕੂਲ ਪਿ੍ੰਸੀਪਲ ਨੇ ਪ੍ਰੀਖਿਆ ਲੈਣ ਆਏ ਸਟਾਫ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਜੋ ਬੱਚਿਆਂ ਨੂੰ ਗੁਰਮਤਿ ਸਿਧਾਂਤਾਂ ਤੇ ਸਿੱਖ ਇਤਿਹਾਸ ਨਾਲ ਜੋੜਦੀਆਂ ਹਨ ਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਸਿੱਖੀ ਨੂੰ ਬਰਕਰਾਰ ਰੱਖਣ ਲਈ ਪ੍ਰੇਰਿਤ ਕਰਦੀਆਂ ਹਨ, ਇਸ ਮਹਾਨ ਕਾਰਜ ਲਈ ਉਹ ਸੰਸਥਾਵਾਂ ਸਲਾਹੁਣਯੋਗ ਹਨ | ਪਿ੍ੰਸੀਪਲ ਵਲੋਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਅਗਾਂਹ ਵੀ ਅਜਿਹੇ ਉਪਰਾਲੇ ਕਰਦੇ ਰਹਿਣ ਲਈ ਉਤਸ਼ਾਹਿਤ ਕੀਤਾ ਗਿਆ | ਪ੍ਰੀਖਿਆ ਲੈਣ ਆਏ ਸਮੂਹ ਸਟਾਫ਼ ਮੈਂਬਰਾਂ ਵਲੋਂ ਸਕੂਲ ਦੇ ਪ੍ਰਬੰਧਕਾਂ, ਪਿ੍ੰਸੀਪਲ ਤੇ ਸਹਿਯੋਗੀ ਅਧਿਆਪਕਾਂ ਮੈਡਮ ਮਨਪ੍ਰੀਤ ਕੌਰ, ਸਪਨਾ ਵੰਡਰਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ | ਇਸ ਮੌਕੇ ਸਮੂਹ ਅਧਿਆਪਕ ਜ਼ੋਨ ਕੌਂਸਲਰ ਹਰਜੋਤ ਸਿੰਘ, ਜਗਵਿੰਦਰ ਸਿੰਘ, ਗੁਰਸਿਮਰਨ ਸਿੰਘ ਤੇ ਹਰਜੀਤ ਸਿੰਘ ਮੌਜੂਦ ਸਨ |
ਪਿਛਲੀ ਖ਼ਬਰ ਪ੍ਰੈੱਸ ਦੀ ਆਜ਼ਾਦੀ ਨੂੰ ਕੁਚਲਣ ਤੋਂ ਬਚਾਉਣ ਲਈ ਵੱਖਰਾ ਪੁਲਿਸ ਡਿਪਾਰਟਮੈਂਟ ਗਠਤ ਕਰੇ ਸਰਕਾਰ- ਗਹਿਰੀਵਾਲਾ <br/> ਅਗਲੀ ਖ਼ਬਰ ਸ਼ਿਵਾਲਿਕ ਕਾਲਜ ਆਫ਼ ਐਜੂਕੇਸ਼ਨ ਵਿਖੇ ਮੈਨੇਜਮੈਂਟ ਕੋਟੇ 'ਚ ਡੀ.ਐਲ.ਐਡ ਦੀਆਂ ਕੁਝ ਸੀਟਾਂ ਖ਼ਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।