28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਗੋਲਡਨ ਗਰੁੱਪ ਤੇ ਸ੍ਰੀ ਸੱਤਿਆ ਸਾਈਾ ਸੇਵਾ ਸਮਿਤੀ ਦੇ ਮੁਫ਼ਤ ਅਪੰਗਤਾ ਕੈਂਪ 'ਚ ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਹੋਣਗੇ ਮੁੱਖ ਮਹਿਮਾਨ- ਚੇਅਰਮੈਨ ਡਾ: ਮੋਹਿਤ ਮਹਾਜਨ

ਅਜੀਤ ਡੈਸਕ 22-11-2025
ਗੁਰਦਾਸਪੁਰ, 21 ਨਵੰਬਰ (ਪੰਕਜ ਸ਼ਰਮਾ)- ਗੋਲਡਨ ਗਰੁੱਪ ਆਫ਼ ਇੰਸਟੀਚਿਊਟ ਵਲੋਂ ਹਰ ਸਾਲ ਲੱਗਣ ਵਾਲੇ ਗਰੀਬ ਤੇ ਬੇਸਹਾਰਾ ਅੰਗਹੀਣਾਂ ਲਈ ਰਾਜ ਪੱਧਰੀ ਮੁਫ਼ਤ ਅੰਗਹੀਣ ਕੈਂਪ ਭਗਵਾਨ ਸ੍ਰੀ ਸੱਤਿਆ ਸਾਈਾ ਬਾਬਾ ਦੇ 100ਵੇਂ ਜਨਮ ਦਿਨ ਮੌਕੇ 23 ਨਵੰਬਰ ਦਿਨ ਐਤਵਾਰ ਨੰੂ ਕੀਤਾ ਜਾ ਰਿਹਾ ਹੈ ਜਿਸ 'ਚ ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਜਦਕਿ ਉਨ੍ਹਾਂ ਨਾਲ ਡਵੀਜ਼ਨਲ ਕਮਿਸ਼ਨਰ ਆਈ.ਏ.ਐੱਸ. ਅਰੁਣ ਸੇਖੜੀ ਇਸ ਕੈਂਪ ਦੀ ਅਗਵਾਈ ਕਰਨਗੇ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਆਦਿੱਤਿਆ ਉਪਲ ਇਸ ਕੈਂਪ ਵਿਚ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਣਗੇ | ਇਸ ਸੰਬੰਧੀ ਗੋਲਡਨ ਗਰੁੱਪ ਦੇ ਚੇਅਰਮੈਨ ਡਾ: ਮੋਹਿਤ ਮਹਾਜਨ ਨੇ ਦੱਸਿਆ ਕਿ ਪਿਛਲੇ 27 ਸਾਲਾਂ ਤੋਂ ਹੁਣ ਤੱਕ 3057 ਗਰੀਬ ਤੇ ਬੇਸਹਾਰਾ ਅੰਗਹੀਣ ਲੋਕਾਂ ਦੇ ਨਕਲੀ ਅੰਗ ਲਗਾ ਕੇ ਸਮਾਜਿਕ ਮੁੱਖ ਧਾਰਾ 'ਚ ਸ਼ਾਮਿਲ ਕੀਤਾ ਜਾ ਚੁੱਕਿਆ ਹੈ ਤੇ ਇਸ ਵਾਰ ਲੱਗਣ ਵਾਲੇ ਕੈਂਪ 'ਚ 79 ਅਪਾਹਜਾਂ ਨੰੂ ਨਕਲੀ ਅੰਗ ਲਗਾਏ ਜਾਣਗੇ | ਇਸ ਮੌਕੇ ਬਾਬਾ ਜੀ ਦੇ ਭਜਨ ਗੀਤ ਗਾਏ ਜਾਣਗੇ ਜਿਸ 'ਚ ਵੱਖ-ਵੱਖ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਲੋਕ ਸ਼ਾਮਿਲ ਹੋ ਕੇ ਬਾਬਾ ਜੀ ਦਾ ਅਸ਼ੀਰਵਾਦ ਲੈਣਗੇ | ਇਸ ਮੌਕੇ ਅਤੁੱਟ ਲੰਗਰ ਲਗਾਇਆ ਜਾਵੇਗਾ | ਜ਼ਿਕਰਯੋਗ ਹੈ ਕਿ ਇਸ ਕੈਂਪ 'ਚ ਗੋਲਡਨ ਗਰੁੱਪ ਆਫ਼ ਇੰਸਟੀਚਿਊਸ਼ਨਜ ਦੇ ਸਮੂਹ ਵਿਦਿਆਰਥੀ ਤੇ ਸਟਾਫ਼ ਹਾਜ਼ਰ ਰਹੇਗਾ |
ਪਿਛਲੀ ਖ਼ਬਰ ਤਰਨ ਤਾਰਨ ਜ਼ਿਮਨੀ ਚੋਣ 'ਚ ਆਪ ਦੀ ਜਿੱਤ ਐਡਵੋਕੇਟ ਸੇਖਵਾਂ ਦੀ ਮਿਹਨਤ ਦਾ ਨਤੀਜਾ: ਗੁਰਬਚਨ ਸਿੰਘ ਜ਼ਿਲ੍ਹੇਦਾਰ ਅਗਲੀ ਖ਼ਬਰ ਮੋਟਰਸਾਈਕਲ ਸਵਾਰ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।