27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਕਿਰਤੀ ਕਿਸਾਨ ਯੂਨੀਅਨ ਤੇ ਮਾਝਾ ਕਿਸਾਨ ਸੰਘਰਸ਼ ਕਮੇਟੀ ਵਲੋਂ ਥਾਣਾ ਦੋਰਾਂਗਲਾ ਮੂਹਰੇ ਰੋਸ ਧਰਨਾ

ਅਜੀਤ ਡੈਸਕ 08-11-2025
ਗੁਰਦਾਸਪੁਰ, 7 ਨਵੰਬਰ (ਚੱਕਰਾਜਾ)- ਕਿਰਤੀ ਕਿਸਾਨ ਯੂਨੀਅਨ ਤੇ ਮਾਝਾ ਕਿਸਾਨ ਸੰਘਰਸ਼ ਕਮੇਟੀ ਵਲੋਂ ਬਲਜਿੰਦਰ ਸਿੰਘ ਤੇ ਲਖਵਿੰਦਰ ਸਿੰਘ ਲੱਖਾ ਨੌਸ਼ਹਿਰਾ ਦੀ ਅਗਵਾਈ ਹੇਠ ਅੱਡਾ ਗਾਹਲੜੀ ਚੌਕ 'ਚ ਰੋਸ ਮੁਜ਼ਾਹਰਾ ਕਰਦਿਆਂ ਥਾਣਾ ਦੋਰਾਂਗਲਾ ਸਾਹਮਣੇ ਧਰਨਾ ਦਿੱਤਾ ਗਿਆ | ਇਸ ਮੌਕੇ ਸੰਬੋਧਨ ਕਰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸਤਿਬੀਰ ਸਿੰਘ, ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਸੁਖਜਿੰਦਰ ਸਿੰਘ ਕੱਤੋਵਾਲ ਤੇ ਬਲਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਨੌਸ਼ਹਿਰਾ ਵਿਖੇ ਪੰਚਾਇਤੀ ਚੋਣਾਂ ਤੋਂ ਬਾਅਦ ਬਣੀ ਨਵੀਂ ਪੰਚਾਇਤ ਦੇ ਸਰਪੰਚ ਤੇ ਪੰਚਾਂ ਵਲੋਂ ਪੰਚਾਇਤ ਘਰ ਦੇ ਕਮਰੇ 'ਚ ਨਜਾਇਜ਼ ਕਬਜ਼ਾ ਕਰਕੇ ਲਗਾਈ ਤੂੜੀ ਨੰੂ ਖ਼ਾਲੀ ਕਰਵਾਉਣ ਦੇ ਸੰਬੰਧੀ ਹੋਏ ਝਗੜੇ ਤੋਂ ਬਾਅਦ ਵਿਰੋਧੀ ਧਿਰ ਵਲੋਂ ਦਰਜ ਕਰਵਾਏ ਪਰਚੇ 'ਚ ਉਨ੍ਹਾਂ ਵਿਅਕਤੀਆਂ ਦੇ ਵੀ ਨਾਂਅ ਸ਼ਾਮਿਲ ਕਰਵਾ ਦਿੱਤੇ ਜੋ ਘਟਨਾ ਸਥਾਨ 'ਤੇ ਮੌਜੂਦ ਨਹੀਂ ਸਨ | ਉਨ੍ਹਾਂ ਵਿਅਕਤੀਆਂ ਦੇ ਨਾਂਅ ਪਰਚੇ ਵਿਚੋਂ ਬਾਹਰ ਕੱਢਣ ਲਈ ਪੁਲਿਸ ਵਲੋਂ ਕਾਰਵਾਈ ਨਾ ਕਰਨ ਨੰੂ ਲੈ ਕੇ ਇਹ ਧਰਨਾ ਦਿੱਤਾ ਗਿਆ ਹੈ | ਆਗੂਆਂ ਨੇ ਕਿਹਾ ਕਿ ਪੁਲਿਸ ਰਾਜਨੀਤਕ ਦਬਾਅ ਹੇਠ ਪੰਚਾਇਤ ਧਿਰ 'ਤੇ ਦਬਾਅ ਪਾ ਰਹੀ ਹੈ ਕਿ ਵਿਰੋਧੀ ਧਿਰ ਦਾ ਪੰਚਾਇਤ ਧਿਰ ਦੇ ਸਮਰਥਕ ਇਕ ਹੋਰ ਵਿਅਕਤੀ ਨਾਲ ਜੋ ਪਲਾਟ ਦਾ ਝਗੜਾ ਹੈ, ਪਹਿਲਾਂ ਉਸ ਨੂੰ ਖ਼ਤਮ ਕਰੋ ਅਤੇ 10 ਲੱਖ ਰੁਪਏ ਦਿਓ, ਫਿਰ ਦੋਹਾਂ ਧਿਰਾਂ ਦਾ ਰਾਜ਼ੀਨਾਮਾ ਕਰਵਾ ਦਿੱਤਾ ਜਾਵੇਗਾ, ਨਹੀਂ ਤਾਂ ਕਾਰਵਾਈ ਨਹੀਂ ਹੋਵੇਗੀ | ਆਗੂਆਂ ਨੇ ਕਿਹਾ ਕਿ ਪੰਚਾਇਤ ਨਾਲ ਹੋਏ ਝਗੜੇ ਨਾਲ ਨਾ ਪਲਾਟ ਦਾ ਕੋਈ ਸੰਬੰਧ ਹੈ ਤੇ ਨਾ ਹੀ ਉਸ ਵਿਅਕਤੀ ਦਾ | ਅਜਿਹਾ ਪੁਲਿਸ ਵਲੋਂ ਸਿਆਸੀ ਦਬਾਅ ਹੇਠ ਕੀਤਾ ਜਾ ਰਿਹਾ ਹੈ ਤੇ 4-5 ਮਹੀਨੇ ਬੀਤਣ ਦੇ ਬਾਵਜੂਦ ਜਾਂਚ ਕਰਕੇ ਬੇਗੁਨਾਹ ਲੋਕਾਂ ਨੂੰ ਪਰਚੇ 'ਚੋਂ ਬਾਹਰ ਨਹੀਂ ਕੱਢਿਆ ਗਿਆ | ਆਗੂਆਂ ਕਿਹਾ ਕਿ ਥਾਣਾ ਮੁਖੀ ਦੋਰਾਂਗਲਾ ਵਲੋਂ 25 ਅਕਤੂਬਰ ਨੂੰ ਪਿੰਡ 'ਚ ਜਾਂਚ ਕੀਤੀ ਪਰ ਪੁਲਿਸ ਲਗਾਤਾਰ ਬੇਗੁਨਾਹ ਲੋਕਾਂ ਨੂੰ ਪਰਚੇ 'ਚੋਂ ਬਾਹਰ ਕੱਢਣ ਦੇ ਨਾਮ 'ਤੇ ਪੈਸੇ ਇਕੱਠੇ ਕਰ ਰਹੀ ਹੈ ਤੇ ਸੱਤਾਧਾਰੀ ਧਿਰ ਦੇ ਕੁਝ ਵਿਚੋਲੇ ਬੇਗੁਨਾਹਾਂ ਨੂੰ ਪਰਚੇ ਵਿਚੋਂ ਬਾਹਰ ਕੱਢਣ ਦੇ ਨਾਮ 'ਤੇ ਕਾਫੀ ਪੈਸੇ ਲੈ ਚੁੱਕੇ ਹਨ | ਧਰਨੇ ਦੌਰਾਨ ਡੀ.ਐੱਸ.ਪੀ. ਦੀਨਾਨਗਰ ਰਾਜਿੰਦਰ ਮਿਨਹਾਸ ਵਲੋਂ ਪਹੁੰਚ ਕੇ ਕਿਸਾਨ ਆਗੂਆਂ ਨੰੂ 15 ਦਿਨ ਤੱਕ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਜਿਸ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ | ਇਸ ਮੌਕੇ ਤਰਲੋਕ ਸਿੰਘ ਬਹਿਰਾਮਪੁਰ, ਰਾਜ ਕੁਮਾਰ ਪੰਡੋਰੀ, ਸਰੂਪ ਸਿੰਘ ਸੰਘੋਰ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਰਾਜ ਧੱਕੜ, ਸੁਰਜੀਤ ਸਿੰਘ ਤੇ ਅਮਰਜੀਤ ਸਿੰਘ ਓਗਰਾ ਆਦਿ ਕਿਸਾਨ ਹਾਜ਼ਰ ਸਨ |
ਪਿਛਲੀ ਖ਼ਬਰ ਰਮਨ ਬਹਿਲ ਵਲੋਂ ਕੁਲਦੀਪ ਸਿੰਘ ਜੀਵਨਚੱਕ ਦੇ ਦਿਹਾਂਤ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਅਗਲੀ ਖ਼ਬਰ ਓਪਨ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ 'ਚ ਗੁਰੂ ਨਾਨਕ ਦੇਵ ਅਕੈਡਮੀ ਕੰਡਿਆਲ ਨੇ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।