27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਪਰਾਲੀ ਵਾਲੀ ਟਰੈਕਟਰ-ਟਰਾਲੀ ਤੇ ਟੈਕਸੀ ਵਿਚਾਲੇ ਭਿਆਨਕ ਹਾਦਸਾ

ਅਜੀਤ ਡੈਸਕ 08-11-2025
ਬਟਾਲਾ, 7 ਨਵੰਬਰ (ਸਤਿੰਦਰ ਸਿੰਘ)- ਕਸਬਾ ਨੌਸ਼ਹਿਰਾ ਮੱਝਾ ਸਿੰਘ ਬੱਸ ਸਟੈਂਡ ਸਾਹਮਣੇ ਨੈਸ਼ਨਲ ਹਾਈਵੇ 'ਤੇ ਪਰਾਲੀ ਨਾਲ ਭਰੀ ਟਰੈਕਟਰ ਟਰਾਲੀ ਤੇ ਸਵਾਰੀਆਂ ਨਾਲ ਭਰੀ ਟਾਟਾ ਟੈਕਸੀ ਕਾਰ ਦਰਮਿਆਨ ਅਚਾਨਕ ਭਿਆਨਕ ਹਾਦਸਾ ਵਾਪਰ ਗਿਆ ਪਰ ਹਾਦਸੇ ਦੌਰਾਨ ਦੋਵਾਂ ਵਾਹਨਾਂ ਦੇ ਚਾਲਕ ਸਮੇਤ ਵਾਲ-ਵਾਲ ਬਚ ਗਏ | ਇਹ ਹਾਦਸਾ ਏਨਾ ਜਬਰਦਸਤ ਸੀ ਕਿ ਦੋਵੇਂ ਆਪਸ ਵਿਚ ਟਕਰਾਉਣ ਤੋਂ ਬਾਅਦ ਹਾਈਵੇ ਦੇ ਦੂਸਰੇ ਪਾਸੇ ਹਾਈਵੇ 'ਤੇ ਆ ਡਿੱਗੇ, ਨਜ਼ਦੀਕੀ ਦੁਕਾਨਦਾਰਾਂ ਵਲੋਂ ਤੁਰੰਤ ਟੈਕਸੀ ਕਾਰ ਸਵਾਰਾਂ 'ਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ | ਇਸ ਹਾਦਸੇ ਦੌਰਾਨ ਕੁਝ ਦੇਰ ਲਈ ਪਠਾਨਕੋਟ-ਬਟਾਲਾ ਹਾਈਵੇ 'ਤੇ ਆਵਾਜਾਈ ਜਾਮ ਹੋ ਗਈ | ਟੈਕਸੀ ਸਵਾਰ ਅਮਿਤ ਰੰਧਾਵਾ ਨੇ ਦੱਸਿਆ ਕਿ ਅਸੀਂ ਸਵੇਰੇ ਪਠਾਨਕੋਟ ਤੋਂ ਟੈਕਸੀ ਪੀ.ਬੀ.01-9409 'ਤੇ ਕਰੀਬ 10 ਸਾਥੀਆਂ ਨਾਲ ਅੰਮਿ੍ਤਸਰ ਤੋਂ ਵਾਪਸ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਪਹੁੰਚੇ ਤਾਂ ਅਚਾਨਕ ਅੱਗੇ ਜਾ ਰਹੀ ਪਰਾਲੀ ਵਾਲੀ ਟਰੈਕਟਰ-ਟਰਾਲੀ ਨੇ ਸਾਈਡ ਮਾਰ ਦਿੱਤੀ ਜਿਸ ਨਾਲ ਸਾਡੀ ਕਾਰ ਪਲਟੀਆਂ ਖਾਂਦੀ ਸੜਕ ਦੇ ਦੂਜੇ ਪਾਸੇ ਹਾਈਵੇ 'ਤੇ ਜਾ ਡਿੱਗੀ | ਉਨ੍ਹਾਂ ਦੱਸਿਆ ਕਿ ਪੁਲਿਸ ਚੌਕੀ ਨੌਸ਼ਹਿਰਾ ਮੱਝਾ ਸਿੰਘ ਮੁਲਾਜ਼ਮਾਂ ਨੂੰ ਸੂਚਿਤ ਕਰ ਦਿੱਤਾ ਹੈ |
ਪਿਛਲੀ ਖ਼ਬਰ ਪਿੰਡ ਚੌਂਤਾ ਦਾ ਸਰਪੰਚ ਪੰਚਾਇਤ ਮੈਂਬਰਾਂ ਤੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਿਲ ਅਗਲੀ ਖ਼ਬਰ ਪੂਰੇ ਭਾਰਤ 'ਚੋਂ ਸੀ.ਏ. ਦੀ ਪ੍ਰੀਖਿਆ 'ਚ 10ਵਾਂ ਸਥਾਨ ਹਾਸਿਲ ਕਰਨ ਵਾਲੀ ਮਾਨਿਆ ਸੇਠ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।