ਬਟਾਲਾ, 7 ਨਵੰਬਰ (ਬੁੱਟਰ)-ਬਟਾਲਾ ਪਲੇਟਫਾਰਮ 'ਤੇ ਰੇਲਵੇ ਲਾਇਨਾਂ ਪਾਰ ਕਰਦਿਆਂ ਇਕ ਔਰਤ ਰੇਲ ਗੱਡੀ ਨਾਲ ਟਕਰਾ ਕੇ ਗੰਭੀਰ ਜ਼ਖ਼ਮੀ ਹੋ ਗਈ | ਜਾਣਕਾਰੀ ਅਨੁਸਾਰ ਦਿੱਲੀ ਸੁਪਰਫਾਸਟ ਰੇਲ ਗੱਡੀ ਪਠਾਨਕੋਟ ਜਾ ਰਹੀ ਸੀ, ਜਦ ਉਹ ਬਟਾਲਾ ਪਲੇਟਫਾਰਮ 'ਤੇ ਰੁਕ ਰਹੀ ਸੀ ਤਾਂ ਇਕ ਔਰਤ ਰੇਲਵੇ ਲਾਈਨ ਪਾਰ ਕਰਦਿਆਂ ਗੱਡੀ ਦੀ ਲਪੇਟ 'ਚ ਆ ਗਈ | ਆਰ.ਪੀ.ਐਫ. ਦੇ ਇੰਚਾਰਜ ਦਲੀਪ ਸਿੰਘ ਨੇ ਦੱਸਿਆ ਕਿ ਤੁਰੰਤ ਸਹਾਰਾ ਕਲੱਬ ਦੀ ਐਂਬੂਲੈਂਸ ਰਾਹੀਂ ਜ਼ਖ਼ਮੀ ਔਰਤ ਸੁਖਵਿੰਦਰ ਕੌਰ ਪਤਨੀ ਮੁਖਤਾਰ ਸਿੰਘ ਵਾਸੀ ਰੌੜ ਖਹਿਰਾ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ |