27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

4 ਦਿਨ ਬੀਤਣ ਤੇ ਚੋਰਾਂ ਦੀ ਪਹਿਚਾਣ ਹੋ ਜਾਣ ਤੋਂ ਬਾਅਦ ਵੀ ਚੋਰ ਪੁਲਿਸ ਦੀ ਪਹੁੰਚ ਤੋਂ ਦੂਰ, ਲੋਕਾਂ ਅੰਦਰ ਰੋਸ

ਅਜੀਤ ਡੈਸਕ 08-11-2025
ਮਾਮਲਾ ਕਸਬਾ ਦੋਰਾਂਗਲਾ ਵਿਖੇ ਇੱਕੋ ਰਾਤ ਚੋਰਾਂ ਵਲੋਂ 11 ਦੁਕਾਨਾਂ 'ਤੇ ਕੀਤੀ ਚੋਰੀ ਦਾ-

ਗੁਰਦਾਸਪੁਰ, 7 ਨਵੰਬਰ (ਚੱਕਰਾਜਾ)- ਬੀਤੀ 3 ਨਵੰਬਰ ਦੀ ਰਾਤ ਨੰੂ ਚੋਰਾਂ ਵਲੋਂ ਕਸਬਾ ਦੋਰਾਂਗਲਾ ਅੰਦਰ 11 ਦੁਕਾਨਾਂ 'ਤੇ ਚੋਰੀ ਦੀ ਵਾਰਦਾਤ ਨੰੂ ਅੰਜਾਮ ਦਿੱਤਾ ਗਿਆ ਸੀ | ਮੌਕਾ ਵਾਰਦਾਤ 'ਤੇ ਪਹੁੰਚੇ ਥਾਣਾ ਦੋਰਾਂਗਲਾ ਦੇ ਐੱਸ.ਐੱਚ.ਓ. ਬਨਾਰਸੀ ਦਾਸ ਵਲੋਂ ਕੈਮਰੇ ਚੈੱਕ ਕਰਨ ਤੋਂ ਬਾਅਦ ਪੀੜਤ ਦੁਕਾਨਦਾਰਾਂ ਨੂੰ ਇਹ ਭਰੋਸਾ ਦਿਵਾਇਆ ਗਿਆ ਸੀ ਕਿ ਚੋਰਾਂ ਦੀ ਪਹਿਚਾਣ ਹੋ ਗਈ ਹੈ ਤੇ ਬਹੁਤ ਜਲਦ ਉਨ੍ਹਾਂ ਨੰੂ ਕਾਬੂ ਕਰ ਲਿਆ ਜਾਵੇਗਾ ਪਰ ਚੋਰੀ ਦੀ ਇਸ ਵਾਰਦਾਤ ਨੰੂ ਹੋਇਆਂ ਕਰੀਬ 4 ਦਿਨ ਬੀਤ ਚੁੱਕੇ ਹਨ ਪਰ ਚੋਰ ਹੁਣ ਤੱਕ ਪੁਲਿਸ ਦੀ ਪਹੁੰਚ ਤੋਂ ਦੂਰ ਹਨ ਜਿਸ ਕਾਰਨ ਕਸਬਾ ਦੋਰਾਂਗਲਾ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਪਹਿਚਾਣ ਹੋਣ ਤੋਂ ਬਾਅਦ ਵੀ ਚੋਰਾਂ ਦਾ ਪੁਲਿਸ ਦੀ ਗਿ੍ਫ਼ਤ 'ਚੋਂ ਬਾਹਰ ਹੋਣਾ ਪੁਲਿਸ ਦੀ ਅਵੇਸਲੇਪਨ ਨੰੂ ਜ਼ਾਹਿਰ ਕਰਦਾ ਹੈ | ਲੋਕਾਂ ਨੇ ਮੰਗ ਕੀਤੀ ਕਿ ਜਲਦ ਤੋਂ ਜਲਦ ਉਕਤ ਦੋਸ਼ੀਆਂ ਨੰੂ ਕਾਬੂ ਕਰਕੇ ਸਲਾਖ਼ਾਂ ਪਿੱਛੇ ਸੁੱਟਿਆ ਜਾਵੇ ਤਾਂ ਜੋ ਬਾਕੀ ਸ਼ਰਾਰਤੀ ਅਨਸਰਾਂ ਨੰੂ ਵੀ ਸਬਕ ਮਿਲ ਸਕੇ |
ਪਿਛਲੀ ਖ਼ਬਰ ਸੜਕ ਹਾਦਸੇ 'ਚ ਨਾਮਾਲੂਮ ਵਿਅਕਤੀ ਦੀ ਮੌਤ ਅਗਲੀ ਖ਼ਬਰ ਅੱਖਾਂ ਦਾ ਮੁਫ਼ਤ ਚੈੱਕਅੱਪ ਕੈਂਪ ਸਰਪੰਚ ਬੀਬੀ ਪੰਡੋਰੀ ਤੇ ਸਾਬਕਾ ਸਰਪੰਚ ਪੰਡੋਰੀ ਦੇ ਪਰਿਵਾਰ ਵਲੋਂ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।