27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਅੰਗਹੀਣ ਤੇ ਲੋੜਵੰਦ ਬਜ਼ੁਰਗਾਂ ਨੂੰ ਕਰੀਬ 28 ਲੱਖ ਦੇ ਉਪਕਰਨਾਂ ਦੀ ਕੀਤੀ ਵੰਡ- ਲਾਲ ਚੰਦ ਕਟਾਰੂਚੱਕ

ਅਜੀਤ ਡੈਸਕ 08-11-2025
ਪਠਾਨਕੋਟ, 7 ਨਵੰਬਰ (ਵਿਨੋਦ)- ਕੁਦਰਤ ਵਲੋਂ ਕਿਸੇ ਨਾ ਕਿਸੇ ਤਰ੍ਹਾਂ ਮਾਰ ਝੱਲ ਰਹੇ ਸਾਡੇ ਹੀ ਪਰਿਵਾਰਕ ਮੈਂਬਰ ਜਿਨ੍ਹਾਂ ਨੂੰ ਰਾਹਤ ਦੇਣ ਲਈ ਸਰਕਾਰ ਵਲੋਂ ਇਕ ਉਪਰਾਲਾ ਕੀਤਾ ਗਿਆ ਹੈ ਅਤੇ ਕਰੀਬ 28 ਲੱਖ 60 ਹਜ਼ਾਰ ਰੁਪਏ ਦੇ ਬਣਾਉਟੀ ਅੰਗ ਲੋਕਾਂ ਨੂੰ ਵੰਡੇ ਗਏ ਹਨ | ਇਹ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਸੀਨੀਅਰ ਸੈਕੰਡਰੀ ਸਕੂਲ ਮਲਕਪੁਰ ਵਿਖੇ ਲਗਾਏ ਗਏ ਇਕ ਵਿਸ਼ੇਸ਼ ਕੈਂਪ ਦੌਰਾਨ ਕੀਤਾ | ਜ਼ਿਕਰਯੋਗ ਹੈ ਕਿ ਅੰਗਹੀਣ ਤੇ ਲੋੜਵੰਦ ਬਜ਼ੁਰਗਾਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਲਿਆਉਣ ਲਈ ਸਰਕਾਰ ਵਲੋਂ ਉਨ੍ਹਾਂ ਦੇ ਕਲਿਆਣ ਤੇ ਪੁਨਰਵਾਸ ਦੇ ਲਈ ਕੰਮ ਕੀਤੇ ਜਾ ਰਹੇ ਹਨ | ਇਸੇ ਲੜੀ ਵਿਚ ਜ਼ਿਲ੍ਹਾ ਪਠਾਨਕੋਟ ਵਿਖੇ 7 ਨਵੰਬਰ 2025 ਨੂੰ ਭਾਰਤ ਸਰਕਾਰ ਦੀ ਅਡਿਪ ਅਤੇ ਆਰ.ਵੀ.ਵਾਈ. ਯੋਜਨਾ ਦੇ ਅੰਤਰਗਤ ਮੁਫ਼ਤ ਅੰਗਹੀਣ ਤੇ ਲੋੜਵੰਦ ਬਜ਼ੁਰਗ ਉਪਕਰਨ ਵੰਡ ਸਮਾਗਮ ਕਰਵਾਇਆ ਗਿਆ ਜਿਸ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ, ਪਾਰਲੀਮੈਂਟ ਮੈਂਬਰ ਗੁਰਦਾਸਪੁਰ ਸੁਖਜਿੰਦਰ ਸਿੰਘ ਰੰਧਾਵਾ, ਡਿਪਟੀ ਕਮਿਸ਼ਨਰ ਪਠਾਨਕੋਟ ਡਾ: ਪਲਵੀ ਤੇ ਅਲਿਮਕੋ ਮੋਹਾਲੀ ਵਲੋਂ ਪੁਨੀਤ ਧਰਦੂਬੇ (ਪੀ.ਐਂਡ.ਓ.) ਦੀ ਖ਼ਾਸ ਮੌਜੂਦਗੀ ਵਿਚ ਕੀਤਾ ਗਿਆ | ਜ਼ਿਲੇ੍ਹ ਵਿਚ ਇਸ ਸਮਾਗਮ ਵਿਚ ਲਗਪਗ 220 ਦਿਵਿਯਾਂਗਜਨਾਂ ਅਤੇ ਬਜ਼ੁਰਗ ਲਾਭਪਾਤਰੀਆਂ ਨੂੰ ਭਾਰਤ ਸਰਕਾਰ ਦੀ ਅਡਿਪ ਅਤੇ ਆਰ.ਵੀ.ਵਾਈ. ਯੋਜਨਾ ਅਧੀਨ ਲਗਪਗ ਰੁ. 28.63 ਲੱਖ ਦੀ ਲਾਗਤ ਦੇ 453 ਸਹਾਇਕ ਉਪਕਰਨ ਵੰਡੇ ਗਏ | ਲਾਭਪਾਤਰੀਆਂ ਨੂੰ ਜ਼ਿਲੇ੍ਹ ਵਿਚ ਪਹਿਲਾ ਪ੍ਰੀਖਣ ਸਮਾਗਮ ਵਿਚ ਨਿਸ਼ਾਨਬੱਧ ਕੀਤਾ ਗਿਆ ਸੀ | ਸਮਾਗਮ ਵਿਚ ਭਾਰਤੀ ਕਿ੍ਤਰਮ ਅੰਗ ਨਿਰਮਾਣ ਨਿਗਮ (ਅਲਿਮਕੋ) ਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਪਠਾਨਕੋਟ ਦੇ ਅਧਿਕਾਰੀ ਅਤੇ ਕਰਮਚਾਰੀ ਮੁੱਖ ਰੂਪ 'ਚ ਮੌਜੂਦ ਰਹੇ |
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਅੱਜ ਅਗਲੀ ਖ਼ਬਰ ਡਾ. ਵਿਜੇ ਕੁਮਾਰ ਨੇ ਡਿਪਟੀ ਡਾਇਰੈਕਟਰ ਪਸ਼ੂ ਪਾਲਨ ਵਿਭਾਗ ਪਠਾਨਕੋਟ ਦਾ ਚਾਰਜ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।