ਊਧਨਵਾਲ, 6 ਨਵੰਬਰ (ਪਰਗਟ ਸਿੰਘ)-ਪਿੰਡ ਦਈਆ ਦੇ ਸਰਪੰਚ ਮਨਦੀਪ ਸਿੰਘ ਅਤੇ ਸਮੁੱਚੀ ਪੰਚਾਇਤ ਵਲੋਂ ਪਿੰਡ ਦੀ ਫਿਰਨੀ ਨੂੰ ਪੱਕਿਆਂ ਕਰਨ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ | ਸਰਪੰਚ ਮਨਦੀਪ ਸਿੰਘ ਨੇ ਦੱਸਿਆ ਕਿ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮੱੁਚੇ ਪਿੰਡ ਦੇ ਵਿਕਾਸ ਕਾਰਜਾਂ ਕਰਵਾਏ ਜਾ ਰਹੇ ਹਨ | ਪਿੰਡ ਦੀ ਫਿਰਨੀ 'ਤੇ ਇੰਟਰਲਾਕ ਟਾਈਲਾਂ ਲਗਾਈਆਂ ਜਾ ਰਹੀਆਂ | ਸਰਪੰਚ ਮਨਦੀਪ ਸਿੰਘ ਨੇ ਕਿਹਾ ਕਿ ਪਿੰਡ ਵਿਚ ਸੋਲਰ ਲਾਈਟਾਂ, ਸ਼ੁੱਧ ਪਾਣੀ ਪੀਣ ਲਈ ਪਾਣੀ ਵਾਲੀ ਟੈਂਕੀ, ਪਿੰਡ ਵਿਚ ਜਿੰਮ ਤੇ ਪਿੰਡ ਦੀ ਨਿਗਰਾਨੀ ਲਈ ਕੈਮਰੇ ਆਦਿ ਲਗਵਾਏ ਗਏ ਤੇ ਵਿਕਾਸ ਕਾਰਜਾਂ ਦੇ ਮਤੇ ਪਾਏ ਗਏ ਹਨ | ਇਸ ਮੌਕੇ ਪੰਚਾਇਤ ਸੈਕਟਰੀ ਗੁਰਪ੍ਰੀਤ ਸਿੰਘ ਵਾਹਲਾ, ਸਰਤਾਜ਼ ਸਿੰਘ, ਬਲਦੇਵ ਸਿੰਘ ਮੈਂਬਰ, ਸਤਿੰਦਰ ਸਿੰਘ ਮੈਂਬਰ, ਪਰਮਜੀਤ ਸਿੰਘ ਮੈਂਬਰ, ਬੂਟਾ ਸਿੰਘ, ਗੁਰਨਾਮ ਸਿੰਘ, ਗਿਆਨ ਸਿੰਘ, ਸਿਵ ਸਿੰਘ, ਬਲਰਾਜ ਸਿੰਘ, ਰਵਿੰਦਰ ਸਿੰਘ, ਪਾਲੀ, ਹੀਰਾ ਕੁਲਦੀਪ ਸਿੰਘ ਆਦਿ ਹਾਜ਼ਰ ਸਨ |