31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਸੇਵਾ-ਮੁਕਤ ਐੱਸ.ਡੀ.ਓ. ਇੰਜ: ਭਜਨ ਸਿੰਘ ਨੂੰ ਬਲਾਕ ਸੰਮਤੀ ਮੈਂਬਰ ਬਣਾਉਣ ਦੀ ਸਰਪੰਚਾਂ ਨੇ ਕੀਤੀ ਹਮਾਇਤ

ਅਜੀਤ ਡੈਸਕ 04-11-2025
ਗੁਰਦਾਸਪੁਰ, 3 ਨਵੰਬਰ (ਅਸ਼ੋਕ ਸ਼ਰਮਾ)- ਵਿਧਾਨ ਸਭਾ ਹਲਕਾ ਦੀਨਾਨਗਰ ਦੇ ਸਰਪੰਚਾਂ ਤੇ ਪੰਚਾਂ ਨੇ ਸੀਨੀਅਰ ਕਾਂਗਰਸੀ ਆਗੂ ਸੇਵਾ ਮੁਕਤ ਐਸ.ਡੀ.ਓ. ਇੰਜੀ: ਭਜਨ ਸਿੰਘ ਨੂੰ ਬਲਾਕ ਸੰਮਤੀ ਚੋਣਾਂ ਤੋਂ ਪਹਿਲਾਂ ਹੀ 5 ਪਿੰਡਾਂ ਦੀਆਂ ਪੰਚਾਇਤਾਂ ਨੇ ਬਲਾਕ ਸੰਮਤੀ ਮੈਂਬਰ ਬਣਾਉਣ ਦੀ ਹਮਾਇਤ ਦਾ ਐਲਾਨ ਕਰ ਦਿੱਤਾ ਹੈ | ਇਲਾਕੇ ਦੇ ਸਰਪੰਚ ਠੇਕੇਦਾਰ ਸੁਲੱਖਣ ਸਿੰਘ ਚਾਵਾ, ਮਲਕੀਅਤ ਸਿੰਘ ਸਰਪੰਚ ਭੰੂਡੋਵਾਲ, ਸ਼ਿੰਦੋ ਸਰਪੰਚ ਮਜੀਦਾ ਤੇ ਸਰਪੰਚ ਲਵਲੀ ਲਮੀਣ, ਹਰਜੀਤ ਸਿੰਘ ਮਾੜਾ ਤੋਂ ਇਲਾਵਾ ਹੋਰ ਕਾਂਗਰਸੀ ਆਗੂਆਂ ਨੇ ਕਿਹਾ ਕਿ ਭਜਨ ਸਿੰਘ ਮਿਹਨਤੀ ਆਗੂ ਹਨ ਜੋ ਇਲਾਕੇ ਅੰਦਰ ਆਪਣੀ ਪਕੜ ਮਜ਼ਬੂਤ ਰੱਖਦੇ ਹਨ ਅਤੇ ਉਹ ਗ਼ਰੀਬ ਲੋਕਾਂ ਦੀ ਮਦਦ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਹਨ | ਉਨ੍ਹਾਂ ਦੱਸਿਆ ਕਿ ਉਹ ਹਲਕਾ ਵਿਧਾਇਕਾ ਮੈਡਮ ਅਰੁਣਾ ਚੌਧਰੀ ਤੇ ਅਸ਼ੋਕ ਚੌਧਰੀ ਦੇ ਬਹੁਤ ਨਜ਼ਦੀਕੀ ਹਨ ਤੇ ਹਮੇਸ਼ਾ ਹੀ ਉਨ੍ਹਾਂ ਕੋਲੋਂ ਲੋਕਾਂ ਦੇ ਕੰਮ ਕਰਵਾਉਣ ਲਈ ਯਤਨਸ਼ੀਲ ਰਹਿੰਦੇ ਹਨ | ਉਨ੍ਹਾਂ ਸਾਰਿਆਂ ਵਲੋਂ ਇੰਜ: ਭਜਨ ਸਿੰਘ ਨੰੂ ਸਿਰੋਪਾਉ ਪਾ ਕੇ ਚੋਣਾਂ ਤੋਂ ਪਹਿਲਾਂ ਬਲਾਕ ਸੰਮਤੀ ਮੈਂਬਰ ਐਲਾਨਣ ਨਾਲ ਪਾਰਟੀ ਦੇ ਸਮੂਹ ਵਰਕਰਾਂ ਵਿਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਵਰਕਰਾਂ ਵਲੋਂ ਉਨ੍ਹਾਂ ਦਾ ਮੂੰਹ ਮਿੱਠਾ ਵੀ ਕਰਇਆ ਗਿਆ | ਜ਼ਿਕਰਯੋਗ ਹੈ ਕਿ ਜਿਨ੍ਹਾਂ 5 ਪੰਚਾਇਤਾਂ ਵਲੋਂ ਇੰਜੀ: ਭਜਨ ਸਿੰਘ ਨੰੂ ਬਲਾਕ ਸੰਮਤੀ ਮੈਂਬਰ ਬਣਾਉਣ ਦੀ ਹਮਾਇਤ ਕੀਤੀ ਹੈ, ਉਹ ਸਾਰੇ 5 ਪੰਜ ਕਾਂਗਰਸ ਪਾਰਟੀ ਨਾਲ ਸਬੰਧਿਤ ਹਨ ਤੇ ਇਨ੍ਹਾਂ ਪੰਚਾਇਤਾਂ ਵਲੋਂ ਹਮੇਸ਼ਾ ਹੀ ਕਾਂਗਰਸ ਪਾਰਟੀ ਦੀ ਹਮਾਇਤ ਕੀਤੀ ਹੈ ਤੇ ਹੁਣ ਵੀ ਉਹ ਇੰਜੀ: ਭਜਨ ਸਿੰਘ ਨੰੂ ਬਲਾਕ ਸੰਮਤੀ ਮੈਂਬਰ ਬਣਾਉਣ ਲਈ ਉਤਾਵਲੇ ਹਨ | ਇਸ ਮੌਕੇ ਰਜਵੰਤ ਸਿੰਘ, ਗੁਰਦੀਪ ਸਿੰਘ, ਜਗੀਰ ਸਿੰਘ, ਮਹਿੰਦਰ ਮਸੀਹ, ਜੀਵਨ ਲਾਲ, ਮਲਹਾਰ ਸਿੰਘ, ਜੋਗਿੰਦਰ ਸਿੰਘ, ਬੂਟਾ ਸਿੰਘ, ਬਸੰਤ ਸਿੰਘ ਢਿੱਲੋਂ, ਅਸ਼ੋਕ ਟੇਲਰ, ਬਿਸ਼ਨ ਸਿੰਘ, ਗੁਲਸ਼ਨ ਗਿੱਲ, ਸੁਖਦੇਵ ਸਿੰਘ, ਹੀਰਾ ਸਿੰਘ, ਕੇ.ਕੇ. ਬਿੱਟਾ, ਬਲਕਾਰ ਸਿੰਘ, ਅਮਰਜੀਤ ਸਿੰਘ ਮੁਲਤਾਨੀ, ਸੇਵਾ ਸਿੰਘ ਮੁਲਤਾਨੀ, ਅਜੀਤ ਸਿੰਘ, ਇੰਦਰਜੀਤ ਸਿੰਘ, ਗੁਲਾਬ ਸਿੰਘ, ਸ਼ਿੰਦੀ ਠਾਕੁਰ, ਸੋਨੰੂ, ਲਖਵਿੰਦਰ ਸਿੰਘ, ਗੋਲਡੀ ਠਾਕੁਰ, ਦਵਿੰਦਰ ਸਿੰਘ, ਰਘਬੀਰ ਸਿੰਘ ਆਦਿ ਹਾਜ਼ਰ
ਪਿਛਲੀ ਖ਼ਬਰ ਬੀ.ਐਮ.ਐਸ.ਐਮ. ਕਾਲਜ ਪੁਰਾਣਾ ਸ਼ਾਲਾ ਦੇ ਬੀ.ਐੱਡ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਲਗਾਇਆ ਅਗਲੀ ਖ਼ਬਰ ਰਮਨ ਬਹਿਲ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸੰਗਤਾਂ ਨੂੰ ਵਧਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।