31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਸੀਨੀਅਰ ਡਾਕਟਰ ਦੇ ਡਰਾਈਵਰ 'ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 04-11-2025
ਗੁਰਦਾਸਪੁਰ, 3 ਨਵੰਬਰ (ਅਸ਼ੋਕ ਸ਼ਰਮਾ)-ਥਾਣਾ ਪੁਰਾਣਾ ਸ਼ਾਲਾ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਡਾ: ਜਵੀਨ ਸ਼ਰਮਾ ਪੁੱਤਰ ਚਰਨਜੀਤ ਲਾਲ ਸ਼ਰਮਾ ਵਾਸੀ ਸ਼ੰਕਰ ਨਗਰ ਗੁਰਦਾਸਪੁਰ ਨੇ ਦੱਸਿਆ ਕਿ ਉਹ ਪੁਰਾਣਾ ਸ਼ਾਲਾ ਵਿਖੇ ਆਮ ਆਦਮੀ ਕਲੀਨਿਕ 'ਚ ਮੈਡੀਕਲ ਅਫ਼ਸਰ ਵਜੋਂ ਤਾਇਨਾਤ ਹੈ | ਉਸ ਨੇ ਦੱਸਿਆ ਕਿ ਸੋਨੂੰ ਫਾਰਮਾਸਿਸਟ ਪੁੱਤਰ ਪ੍ਰਤੀਮ ਦਾਸ ਸੁੰਦਰ ਪੁਰੀਆ ਮੁਹੱਲਾ ਕਲਾਨੌਰ, ਨੀਤੂ ਬਾਲਾ ਪੁੱਤਰੀ ਦਰਸ਼ਨ ਪਾਲ ਵਾਸੀ ਵਰਸੋਲਾ ਵੀ ਉਕਤ ਕਲੀਨਿਕ 'ਚ ਠੇਕੇ 'ਤੇ ਕੰਮ ਕਰਦੇ ਹਨ ਜੋ ਉਸ ਨੰੂ ਉਕਤ ਦੋਨੋਂ ਬਿਨਾਂ ਵਜਾ ਤੰਗ ਪੇ੍ਰਸ਼ਾਨ ਕਰਦੇ ਸਨ ਤੇ ਉਸ ਨੰੂ ਰਜਿਸਟਰ ਤੇ ਕੰਪਿਊਟਰ ਪੋਰਟਲ 'ਚ ਮਰੀਜ਼ਾਂ ਦੀਆਂ ਝੂਠੀਆਂ ਐਂਟਰੀਆਂ ਪਾਉਣ ਲਈ ਦਬਾਅ ਬਣਾਉਂਦੇ ਸਨ | ਉਸ ਨੇ ਦੱਸਿਆ ਕਿ ਮਿਤੀ 23 ਅਕਤੂਬਰ ਨੂੰ ਦੁਪਹਿਰ 12 ਵਜੇ ਉਹ ਮਰੀਜ਼ਾਂ ਨੂੰ ਚੈੱਕ ਕਰ ਰਿਹਾ ਸੀ ਕਿ ਸੋਨੂੰ ਫਾਰਮਾਸਿਸਟ ਨੇ ਉਸ ਦੇ ਡਰਾਈਵਰ ਇਫਾਨ ਪੁੱਤਰ ਕਾਲਾ ਮਸੀਹ ਵਾਸੀ ਬਾਜੇਚੱਕ ਜੋ ਆਪਣਾ ਮੋਬਾਈਲ ਦੇਖ ਰਿਹਾ ਸੀ, ਉਸ ਦੇ ਗੱਲ ਪੈ ਗਿਆ ਤੇ ਮੇਰੇ ਵਲੋਂ ਰੋਕਣ 'ਤੇ ਨੀਤੂ ਬਾਲਾ ਨੇ ਮਰੀਜ਼ ਦੇ ਬੈਠਣ ਵਾਲਾ ਲੋਹੇ ਦਾ ਸਟੂਲ ਸੋਨੂੰ ਫਾਰਮਾਸਿਸਟ ਨੂੰ ਫੜਾ ਦਿੱਤਾ ਜਿਸ ਨੇ ਡਰਾਈਵਰ ਇਫਾਨ ਦੇ ਸਟੂਲ ਮਾਰ ਕੇ ਜ਼ਖਮੀ ਕਰ ਦਿੱਤਾ | ਪੀੜਤ ਡਰਾਈਵਰ ਨੰੂ ਸਿੰਘੋਵਾਲ ਹੜਤਾਲ ਵਿਚ ਦਾਖਲ ਕਰਵਾਇਆ ਗਿਆ | ਸ਼ਾਲਾ ਪੁਲਿਸ ਨੇ ਦੋਨਾਂ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ |
ਪਿਛਲੀ ਖ਼ਬਰ ਜੰਗਲਾਤ ਵਰਕਰਜ਼ ਯੂਨੀਅਨ ਵਲੋਂ ਤਰਨ ਤਾਰਨ ਵਿਖੇ 6 ਨੂੰ ਰੋਸ ਧਰਨੇ ਦਾ ਐਲਾਨ ਅਗਲੀ ਖ਼ਬਰ ਪੁਰਾਣਾ ਸ਼ਾਲਾ ਚੌਕ 'ਚ ਸਪੀਡ ਬਰੇਕਰ ਤੇ ਟਰੈਫ਼ਿਕ ਸਿਗਨਲ ਨਾ ਹੋਣ ਕਾਰਨ ਨਿੱਤ ਵਾਪਰ ਰਹੇ ਹਾਦਸੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।