14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਬਾਬਾ ਬੁੱਢਾ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਏ <br/>

ਨਗਰ ਕੀਰਤਨ ਦਾ ਸਵਾਗਤ ਕਰਦੀਆਂ ਸੰਗਤਾਂ | ਤਸਵੀਰ : ਜਤਿੰਦਰ ਕੱਦ <br/> 20-10-2025
ਬਟਾਲਾ, 19 ਅਕਤੂਬਰ (ਸਤਿੰਦਰ ਸਿੰਘ)-ਬਾਬਾ ਬੁੱਢਾ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹਰਨਾਮ ਨਗਰ, ਬੱਖੋਵਾਲ ਤੋ ਬਾਬਾ ਬੁੱਢਾ ਸਾਹਿਬ ਜੀ ਗੁਰਦੁਆਰਾ ਵਲੋਂ ਪ੍ਰਧਾਨ ਸਵਿੰਦਰ ਸਿੰਘ ਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ 'ਚ ਨਗਰ ਕੀਰਤਨ ਸਜਾਏ ਗਏ | ਨਗਰ ਕੀਰਤਨ ਹਰਨਾਮ ਨਗਰ ਤੋਂ ਸ਼ੁਰੂ ਹੋ ਕੇ ਮਾਨ ਨਗਰ, ਸੁੰਦਰ ਨਗਰ, ਸ਼ੁਕਰਪੁਰਾ, ਗਾਂਧੀ ਚੌਕ, ਸ਼ਾਸਤਰੀ ਨਗਰ, ਕਾਹਨੂੰਵਾਨ ਰੋਡ, ਸਟਾਫ਼ ਰੋਡ ਤੋਂ ਹੁੰਦਾ ਹੋਇਆ ਹਰਨਾਮ ਨਗਰ ਸਮਾਪਤੀ ਹੋਈ | ਇਸ ਮੌਕੇ ਗਤਕਾ ਪਾਰਟੀ ਨੇ ਆਪਣੇ ਕਰਤੱਬ ਦਿਖਾਏ ਤੇ ਬੈਂਡ ਪਾਰਟੀ ਵਲੋਂ ਆਪਣੀ ਪੇਸ਼ਕਸ਼ ਕੀਤੀ ਗਈ | ਨਗਰ ਕੀਰਤਨ 'ਚ ਬੀਬੀਆਂ ਵਲੋਂ ਸ਼ਬਦ ਕੀਰਤਨ ਕੀਤਾ ਗਿਆ | ਇਸ ਮੌਕੇ ਜੋਗਿੰਦਰ ਸਿੰਘ ਗਾਂਧੀ, ਗਰੀਬ ਸਿੰਘ ਸਕੱਤਰ, ਕਰਤਾਰ ਸਿੰਘ, ਰਜਿੰਦਰ ਸਿੰਘ, ਜੋਗਿੰਦਰ ਸਿੰਘ ਠੇਕੇਦਾਰ ਆਦਿ ਸੰਗਤ ਹਾਜ਼ਰ ਸੀ |

ਪਿਛਲੀ ਖ਼ਬਰ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਡੇਰਾ ਪਠਾਣਾ 'ਚ ਦੀਵਾਲੀ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਵੁੱਡ ਬਲਾਜ਼ਮ ਸਕੂਲ 'ਚ ਦੀਵਾਲੀ ਦਾ ਤਿਉਹਾਰ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।