29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸੁਜਾਨਪੁਰ ਸ਼ਾਹਪੁਰ ਕੰਢੀ ਸੜਕ ਦਾ 'ਅਜੀਤ' ਅਖ਼ਬਾਰ 'ਚ ਟੈਂਡਰ ਆਉਣ 'ਤੇ ਲੋਕਾਂ ਅੰਦਰ ਜਾਗੀ ਆਸ ਦੀ ਕਿਰਨ <br/>

ਅਜੀਤ ਡੈਸਕ 20-07-2025
ਸੁਜਾਨਪੁਰ 19 ਜੁਲਾਈ (ਜਗਦੀਪ ਸਿੰਘ)-ਸੁਜਾਨਪੁਰ ਤੋਂ ਸ਼ਾਹਪੁਰ ਕੰਢੀ ਨੰੂ ਜਾਂਦੀ ਸੜਕ ਦਾ ਅੱਜ ਅਜੀਤ ਅਖ਼ਬਾਰ ਵਿਚ ਟੈਂਡਰ ਲੱਗਣ ਨਾਲ ਲੋਕਾਂ ਨੂੰ ਇਸ ਸੜਕ ਦੇ ਬਣਨ ਦੀ ਆਸ ਜਾਗੀ ਹੈ | ਪਿਛਲੇ ਲਗਪਗ 20 ਤੋਂ 25 ਸਾਲ ਇਸ ਸੜਕ ਦਾ ਕੋਈ ਵੀ ਕੰਮ ਨਹੀਂ ਹੋਇਆ ਅਤੇ ਇਸ ਸੜਕ ਨੇ ਇਕ ਖੱਡ ਦਾ ਰੂਪ ਧਾਰਿਆ ਹੋਇਆ ਹੈੇ, ਇਸ ਸੜਕ ਨਾਲ ਲੱਗਦੇ ਲਗਪਗ 20 ਤੋਂ 25 ਪਿੰਡਾਂ ਦੇ ਲੋਕ ਇਸ ਖੱਡਨੁਮਾ ਸੜਕ ਤੋਂ ਲੰਘ ਰਹੇ ਹਨ ਤੇ ਕਈ ਵਾਰ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ | ਹਲਕਾ ਵਿਧਾਇਕ ਨਰੇਸ਼ ਪੁਰੀ ਵਲੋਂ ਪਿਛਲੇ ਦਿਨੀਂ ਇਸ ਸੜਕ ਦਾ ਮੁੱਦਾ ਵਿਧਾਨ ਸਭਾ 'ਚ ਉਠਾਇਆ ਸੀ ਅਤੇ ਸਰਕਾਰ ਦੇ ਇਸ ਨਾਲ ਸਬੰਧਿਤ ਨੁਮਾਇੰਦਿਆਂ ਵਲੋਂ ਇਸ ਨੂੰ ਜਲਦੀ ਬਣਾਉਣ ਦਾ ਵਿਸ਼ਵਾਸ ਦਿੱਤਾ ਸੀ | ਲੋਕਾਂ ਨੂੰ ਹੁਣ ਇਸ ਸੜਕ ਦੇ ਬਣਨ ਦੀ ਆਸ ਜਾਗੀ ਹੈ | ਲੋਕ ਹਲਕਾ ਵਿਧਾਇਕ ਤੋਂ ਇਹ ਆਸ ਰੱਖਦੇ ਹਨ ਕਿ ਉਹ ਇਸ ਸੜਕ ਨੂੰ ਬਣਵਾਉਣ ਵਿਚ ਪੂਰੀ ਦਿਲਚਸਪੀ ਲੈਣ ਤਾਂ ਜੋ ਲੋਕ ਸੱੁਖ ਦਾ ਸਾਹ ਲੈ ਸਕਣ |

ਪਿਛਲੀ ਖ਼ਬਰ ਕ੍ਰਾਈਸਟ ਦ ਕਿੰਗ ਕਾਨਵੈਂਟ ਸਕੂਲ ਦੇ ਬੱਚਿਆਂ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਪਬਲਿਕ ਸਕੂਲ ਵਿਖੇ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।