ਅੱਚਲ ਸਾਹਿਬ, 16 ਜੁਲਾਈ (ਗੁਰਚਰਨ ਸਿੰਘ)-ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਵੱਖ-ਵੱਖ ਬਲਾਕਾਂ ਦੇ ਸਾਰੇ ਪਿੰਡਾਂ ਵਿਚ ਨਿਗਰਾਨ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ | ਇਸ ਸਬੰਧੀ ਬਲਾਕ ਪ੍ਰਧਾਨ ਹਰਜੀਤ ਸਿੰਘ ਮੱਲ੍ਹੀ ਖੋਜੇਵਾਲ, ਸੀਨੀਅਰ ਆਗੂ ਦਲਜੀਤ ਸਿੰਘ ਬਹਾਦਰ ਹੁਸੈਨ, ਗੁਰਜੀਤ ਸਿੰਘ ਡੇਅਰੀ ਵਾਲੇ ਆਦਿ ਨੇ ਦੱਸਿਆ ਕਿ ਅੱਜ ਬਲਾਕ ਦੇ ਪਿੰਡ ਚਾਹਲ ਕਲਾਂ 'ਚ ਸਰਪੰਚ ਭੁਪਿੰਦਰ ਸਿੰਘ ਚਾਹਲ ਦੇ ਗ੍ਰਹਿ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੌਕੇ ਬਲਾਕ ਪ੍ਰਧਾਨ ਹਰਜੀਤ ਸਿੰਘ ਮੱਲ੍ਹੀ ਖੋਜੇਵਾਲ ਨੇ ਦੱਸਿਆ ਕਿ ਪਿੰਡ ਚਾਹਲ ਕਲਾਂ ਵਿਚ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਖਾਸਕਰ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਪੰਚਾਇਤਾਂ ਵੀ ਪੂਰਾ ਸਾਥ ਦੇ ਰਹੀਆਂ ਹਨ | ਇਸ ਮੌਕੇ ਸਰਪੰਚ ਭੁਪਿੰਦਰ ਸਿੰਘ ਚਾਹਲ ਨੇ ਬਲਾਕ ਪ੍ਰਧਾਨ ਹਰਜੀਤ ਸਿੰਘ ਮੱਲ੍ਹੀ ਖੋਜੇਵਾਲ ਸਮੇਤ ਪਹੁੰਚੀ ਟੀਮ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਦੀ ਅਗਵਾਈ ਹੇਠ ਪਿੰਡ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ | ਇਸ ਮੌਕੇ ਸਰਪੰਚ ਭੁਪਿੰਦਰ ਸਿੰਘ ਚਾਹਲ, ਬਚਨ ਸਿੰਘ ਚਾਹਲ, ਇਕਬਾਲ ਸਿੰਘ ਤੁੰਗ, ਸ਼ਿਵਦੇਵ ਸਿੰਘ ਚਾਹਲ, ਸੁਖਦੀਪ ਸਿੰਘ, ਹੀਰਾ ਚੀਮਾ ਪੰਚਾਇਤ ਮੈਂਬਰ, ਮਨਪ੍ਰੀਤ ਸਿੰਘ ਪੰਚ, ਸੁਲੱਖਣ ਸਿੰਘ ਪੰਚ, ਸਤਨਾਮ ਸਿੰਘ ਪੰਚ, ਬਿੱਟੂ ਸੰਧੂ, ਰਛਪਾਲ ਸਿੰਘ ਜਗੀਰਦਾਰ, ਕਾਰ ਸਿੰਘ, ਰੋਬਨ ਚਾਹਲ, ਮੀਤਾ ਚਾਹਲ, ਮਲੂਕ ਸਿੰਘ ਪਟਵਾਰੀ, ਹਰਿੰਦਰ ਸਿੰਘ ਬਾਰੀਆ, ਸੋਨੂ ਸਹੋਤਾ, ਗੁਰਪਿਆਰ ਸਿੰਘ ਚਾਹਲ, ਹਰਪਿਆਰ ਸਿੰਘ ਚਾਹਲ, ਹਰਦੀਆਲ ਸਿੰਘ ਆਦਿ ਹਾਜ਼ਰ ਸਨ |