05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

'ਆਪ' ਦੇ ਉਮੀਦਵਾਰ ਗੁਰਮੀਤ ਗੰਢੂਆਂ ਨੇ ਘਰ-ਘਰ ਜਾ ਕੇ ਵੋਟਾਂ ਪਾਉਣ ਅਪੀਲ ਕੀਤੀ

ਬਲਾਕ ਸੰਮਤੀ ਜ਼ੋਨ ਹਾਜੀਪੁਰ-2 ਦੇ 'ਆਪ' ਉਮੀਦਵਾਰ ਗੁਰਮੀਤ ਸਿੰਘ ਗੰਢੂਆਂ ਨੂੰ ਪਿੰਡ ਲੁਹਾਰੀ ਕਲਾਂ ਵਾਸੀ ਸਿਰੋਪਾਓ ਪਾ ਕੇ ਸਮਰਥਨ ਦੇਣ ਦਾ ਐਲਾਨ ਕਰਦੇ ਹੋਏ | ਅਜੀਤ ਤਸਵੀਰ <br/> 08-12-2025
ਬਸੀ ਪਠਾਣਾਂ, 7 ਦਸੰਬਰ (ਐਚ.ਐਸ. ਗੋਤਮ)-ਬਲਾਕ ਸੰਮਤੀ ਹਾਜੀਪੁਰ ਜ਼ੋਨ-2 ਤੋਂ 'ਆਪ' ਉਮੀਦਵਾਰ ਗੁਰਮੀਤ ਸਿੰਘ ਗੰਢੂਆਂ ਨੇ ਆਪਣੇ ਸਾਥੀਆਂ ਨਾਲ ਪਿੰਡ ਧੂੰਦਾ, ਲੁਹਾਰੀ, ਹਾਜੀਪੁਰ, ਗੁਰੂ ਨਾਨਕਪੁਰਾ, ਲੁਹਾਰੀ ਖ਼ੁਰਦ, ਭੁੱਚੀ, ਬਹਿਰਾਮਪੁਰ ਤੇ ਗੰਢੂਆਂ ਵਿਚ ਆਪਣੇ ਚੋਣ ਪ੍ਰਚਾਰ ਦੌਰਾਨ ਲੋਕਾਂ ਨੂੰ ਘਰ-ਘਰ ਜਾ ਕੇ ਵੋਟਾਂ ਪਾਉਣ ਦੀ ਅਪੀਲ ਕੀਤੀ, ਜਿਸ 'ਤੇ ਪਿੰਡਾਂ ਦੇ ਵੋਟਰਾਂ ਨੇ ਵੀ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ | ਚੋਣ ਪ੍ਰਚਾਰ ਦੌਰਾਨ ਸਾਰੇ ਪਿੰਡਾਂ ਦੇ ਲੋਕਾਂ ਨੇ ਮੰਗ ਰੱਖੀ ਕਿ ਬਸੀ-ਸੰਘੋਲ ਸੜਕ ਜੋ ਨਰਕ ਦਾ ਰੂਪ ਧਾਰਨ ਕਰ ਚੁੱਕੀ ਹੈ, ਨੰੂ ਪਹਿਲ ਦੇ ਅਧਾਰ ਤੇ ਬਣਾਇਆ ਜਾਵੇ | ਉਨ੍ਹਾਂ ਨਾਲ ਵੱਖ-ਵੱਖ ਪਿੰਡਾਂ ਦੇ ਸਰਪੰਚ, ਪੰਚ, ਨੰਬਰਦਾਰ ਅਤੇ ਮੁਹਤਬਰ ਵਿਅਕਤੀ ਹਰਜਿੰਦਰ ਸਿੰਘ, ਲਾਭ ਸਿੰਘ, ਸੁਖਚੈਨ ਸਿੰਘ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ, ਤਰਲੋਚਨ ਸਿੰਘ, ਮਨਦੀਪ ਸਿੰਘ, ਦਲਜੀਤ ਸਿੰਘ, ਯਾਦਵੀਰ ਸਿੰਘ, ਕਰਨਜੋਤ ਸਿੰਘ, ਪਲਵਿੰਦਰ ਸਿੰਘ ਸਰਪੰਚ ਲੁਹਾਰੀ ਖ਼ੁਰਦ, ਹਰਪ੍ਰੀਤ ਸਿੰਘ ਸਰਪੰਚ ਗੰਢੂਆਂ, ਭਗਵੰਤ ਸਿੰਘ, ਸੁਰਜੀਤ ਕੌਰ, ਸੁਰਜੀਤ ਸਿੰਘ ਸਰਪੰਚ ਭੁਚੀ, ਰਣਜੀਤ ਸਿੰਘ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸਾਬਕਾ ਵਿਧਾਇਕ ਨਾਗਰਾ ਵਲੋਂ ਵੱਖ-ਵੱਖ ਪਿੰਡਾਂ 'ਚ ਚੋਣ ਪ੍ਰਚਾਰ ਅਗਲੀ ਖ਼ਬਰ ਕਾਂਗਰਸ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮੀਦਵਾਰ ਹੰੂਝਾ ਫੇਰ ਜਿੱਤ ਹਾਸਿਲ ਕਰਨਗੇ- ਦਵਿੰਦਰ ਜੱਲ੍ਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।