04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸ਼ਹੀਦੀ ਸਭਾ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਵਿਖੇ ਢਾਡੀ ਦਰਬਾਰ 15 ਨੂੰ - ਦਿਓਲ

ਅਜੀਤ ਡੈਸਕ 08-12-2025
ਫ਼ਤਹਿਗੜ੍ਹ ਸਾਹਿਬ, 7 ਦਸੰਬਰ (ਬਲਜਿੰਦਰ ਸਿੰਘ)-ਗੁਰਦੁਆਰਾ ਸਿੰਘ ਸਭਾ ਬਾਬਾ ਫ਼ਤਹਿ ਸਿੰਘ ਨਗਰ, ਪ੍ਰੀਤ ਨਗਰ ਵਿਖੇ ਢਾਡੀ ਦਰਬਾਰ ਕਰਵਾਉਣ ਸੰਬੰਧੀ ਗੁਰਦੁਆਰਾ ਕਮੇਟੀ ਮੈਂਬਰਾਂ ਤੇ ਇਲਾਕੇ ਦੀਆਂ ਸੰਗਤਾਂ ਦੀ ਮੀਟਿੰਗ ਸਰਹਿੰਦ ਵਿਖੇ ਹੋਈ | ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਸਮਾਜ ਸੇਵਕ ਪਰਵਿੰਦਰ ਸਿੰਘ ਦਿਓਲ ਨੇ ਦੱਸਿਆ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਇਸ ਸਾਲ ਵੀ 9ਵਾਂ ਢਾਡੀ ਦਰਬਾਰ 15 ਦਸੰਬਰ ਦਿਨ ਸੋਮਵਾਰ, ਪੋਹ ਦੀ ਸੰਗਰਾਂਦ ਮੌਕੇ ਸ਼ਾਮ 6 ਤੋਂ ਰਾਤ ਸਾਢੇ 8 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਬਾਬਾ ਫ਼ਤਹਿ ਸਿੰਘ ਨਗਰ, ਪ੍ਰੀਤ ਨਗਰ ਸਰਹਿੰਦ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਪੰਥਕ ਢਾਡੀ ਜਥਾ ਗਿਆਨੀ ਗੁਰਪ੍ਰੀਤ ਸਿੰਘ ਲਾਂਡਰਾਂ ਵਾਲੇ ਸੰਗਤਾਂ ਨੂੰ ਗੁਰ ਇਤਿਹਾਸ ਤੇ ਜੁਸ਼ੀਲੀਆਂ ਢਾਡੀ ਬਾਰਾਂ ਸਰਵਣ ਕਰਵਾਉਣਗੇ | ਇਸ ਤੋਂ ਇਲਾਵਾ ਹਜ਼ੂਰੀ ਰਾਗੀ ਭਾਈ ਲਵਪ੍ਰੀਤ ਸਿੰਘ ਦਾ ਜਥਾ ਵੀ ਸੰਗਤਾਂ ਸ਼ਬਦ ਕੀਰਤਨ ਰਾਹੀਂ ਨਿਹਾਲ ਕਰੇਗਾ |
ਅਰਦਾਸ ਉਪਰੰਤ ਸੰਗਤਾਂ ਲਈ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਇਹ ਸਮਾਗਮ ਕਰਵਾਉਣ ਦਾ ਮੁੱਖ ਮਕਸਦ ਨੌਜਵਾਨ ਪੀੜ੍ਹੀ ਨੂੰ ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਨਾਲ ਜੁੜ ਕੇ ਸਿੱਖੀ ਦੀ ਮੁੱਖ ਧਾਰਾ ਵਿਚ ਲਿਆਉਣਾ ਹੈ | ਇਸ ਮੀਟਿੰਗ ਵਿਚ ਬਲਵਿੰਦਰ ਸਿੰਘ ਸੋਹੀ, ਜਰਨੈਲ ਸਿੰਘ ਬੀਰੂ, ਹਰਵਿੰਦਰ ਸਿੰਘ ਬੱਬਲ, ਗੁਰਮੀਤ ਸਿੰਘ ਲੌਂਗੀਆ, ਸੁਰਿੰਦਰ ਸਿੰਘ ਛਿੰਦਾ, ਗਗਨਦੀਪ ਸਿੰਘ ਦਿਓਲ, ਮਾਸਟਰ ਅਜੀਤ ਸਿੰਘ, ਦਵਿੰਦਰ ਸਿੰਘ ਚੀਮਾ, ਦਵਿੰਦਰ ਸਿੰਘ ਡੀ.ਐਸ, ਮੁਖ਼ਤਿਆਰ ਸਿੰਘ, ਕਿਰਪਾਲ ਸਿੰਘ, ਸਵਰਨ ਸਿੰਘ, ਕੁਲਦੀਪ ਸਿੰਘ, ਪਿ੍ਤਪਾਲ ਸਿੰਘ ਜੱਸੀ, ਅਜੀਤ ਸਿੰਘ ਖੱਟੜਾ, ਸਤਵੀਰ ਸਿੰਘ ਗਡਹੇੜਾ, ਅੰਗਰੇਜ਼ ਸਿੰਘ, ਰਘਵੀਰ ਸਿੰਘ, ਗਿਆਨ ਸਿੰਘ, ਦਿਨੇਸ਼ ਸਿੰਘ, ਗੁਰਦੀਪ ਸਿੰਘ ਬਾਜਵਾ, ਪ੍ਰੀਤਮ ਸਿੰਘ ਨਾਗਰਾ, ਸੁਰਜਨ ਸਿੰਘ, ਐਸ.ਐਸ ਬਾਠ, ਗੁਰਸੇਵਕ ਸਿੰਘ, ਨਿਰਭੈ ਸਿੰਘ, ਰਘਬੀਰ ਸਿੰਘ, ਸੁਰਜੀਤ ਸਿੰਘ ਵੀ ਸ਼ਾਮਿਲ ਸਨ |
ਪਿਛਲੀ ਖ਼ਬਰ ਸਵ. ਹਰਭਜਨ ਸਿੰਘ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ 'ਆਪ' ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਕਰ ਰਹੀ ਹੈ ਧੱਕਾ- ਬਿੱਲੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।