04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਬਾਬਾ ਫ਼ਤਹਿ ਸਿੰਘ ਯੁਵਕ ਸਪੋਰਟਸ ਕਲੱਬ ਢੋਲਾਂ ਨੇ ਪਿੰਡ ਪੱਧਰੀ ਖੇਡਾਂ ਕਰਵਾਈਆਂ

ਅਜੀਤ ਡੈਸਕ 08-12-2025
ਫ਼ਤਹਿਗੜ੍ਹ ਸਾਹਿਬ, 7 ਦਸੰਬਰ (ਮਨਪ੍ਰੀਤ ਸਿੰਘ)-ਬਲਾਕ ਖੇੜਾ ਦੇ ਨੇੜਲੇ ਪਿੰਡ ਢੋਲਾਂ ਵਿਖੇ ਸਮੂਹ ਨਗਰ ਪੰਚਾਇਤ ਦੀ ਅਗਵਾਈ ਹੇਠ ਬਾਬਾ ਫ਼ਤਹਿ ਸਿੰਘ ਯੂਵਕ ਸਪੋਰਟਸ ਕਲੱਬ ਵਲੋਂ ਪਿੰਡ ਪੱਧਰੀ ਖੇਡਾਂ ਕਰਵਾਈਆਂ ਗਈਆਂ, ਜਿਸ ਵਿਚ ਹਰ ਇਕ ਵਰਗ ਦੇ ਵਿਅਕਤੀਆਂ ਨੇ ਬੜੀ ਉਤਸ਼ਾਹ ਨਾਲ ਭਾਗ ਲਿਆ | ਗੱਲਬਾਤ ਦੌਰਾਨ ਪਿੰਡ ਦੇ ਨੌਜਵਾਨ ਸਰਪੰਚ ਮਨਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਜਦੋਂ ਦੀ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਨੌਜਵਾਨਾਂ ਅੰਦਰ ਖੇਡਾਂ ਪ੍ਰਤੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਤਹਿਤ ਪਿੰਡ ਦੇ ਕਲੱਬ ਦੇ ਸਮੂਹ ਮੈਂਬਰਾਂ ਵਲੋਂ ਪਿੰਡ ਪੱਧਰੀ ਖੇਡਾਂ ਕਰਵਾਈਆਂ ਗਈਆਂ | ਉਨ੍ਹਾਂ ਕਿਹਾ ਕਿ ਨੌਜਵਾਨਾਂ ਵਲੋਂ ਕਰਵਾਈਆਂ ਖੇਡਾਂ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਜਿਸ ਨਾਲ ਜਿੱਥੇ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਉੱਥੇ ਅਸੀਂ ਪੰਜਾਬ ਅੰਦਰ ਵਗ ਰਹੇ ਛੇਵੇਂ ਦਰਿਆ ਨਸ਼ਿਆਂ ਤੇ ਭੈੜੀ ਕੁਰੀਤੀਆਂ ਤੋਂ ਵੀ ਆਪਣੇ ਆਪ ਨੂੰ ਬਚਾ ਕੇ ਰੱਖ ਸਕਦੇ ਹਾਂ | ਉਨ੍ਹਾਂ ਦੱਸਿਆ ਕਿ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਦੇ ਯਤਨਾਂ ਸਦਕਾ ਪਿੰਡ ਵਿਖੇ ਖੇਡ ਦਾ ਗਰਾਊਾਡ ਤਿਆਰ ਕੀਤਾ ਜਾ ਰਿਹਾ ਹੈ, ਜਿਸ ਦਾ ਪਿੰਡ ਅਤੇ ਇਲਾਕੇ ਦੇ ਨੌਜਵਾਨਾਂ ਨੂੰ ਵੀ ਵੱਡਾ ਫ਼ਾਇਦਾ ਮਿਲੇਗਾ |
ਗੱਲਬਾਤ ਦੌਰਾਨ ਕਲੱਬ ਦੇ ਪ੍ਰਧਾਨ ਗੁਰਵੀਰ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸਮੂਹ ਨਗਰ ਪੰਚਾਇਤ ਦੀ ਅਗਵਾਈ ਹੇਠ ਪਿੰਡ ਪੱਧਰੀ ਖੇਡਾਂ ਕਰਵਾਈਆਂ ਗਈਆਂ, ਜਿਸ ਵਿਚ ਪੰਜ ਸਾਲ ਦੇ ਬੱਚੇ, ਬੱਚੀਆਂ ਤੋਂ ਲੈ ਕੇ 65 ਸਾਲ ਦੇ ਹਰ ਇੱਕ ਅÏਰਤ ਮਰਦ ਨੇ ਭਾਗ ਲਿਆ | ਉਨ੍ਹਾਂ ਦੱਸਿਆ ਕਿ ਖੇਡਾਂ ਸਮੇਂ ਦੋੜਾਂ, ਰੱਸਾ ਕੱਸੀ, ਲੰਬੀ ਛਾਲ, ਉੱਚੀ ਛਾਲ, ਡੱਡੂ ਛੜੱਪਾ, ਨਿੰਬੂ ਰੇਸ, ਥੈਲਾ ਰੇਸ, ਮਿਊਜ਼ਿਕ ਚੇਅਰ, ਸਲੋ ਸਾਈਕਲਿੰਗ, ਕਰਵਾਈਆਂ ਗਈਆਂ ਤੇ ਪਹਿਲੇ, ਦੂਜੇ ਅਤੇ ਤੀਜੇ ਨੰਬਰ ਤੇ ਆਉਣ ਵਾਲੇ ਖਿਡਾਰੀਆਂ ਨੂੰ ਮੋਮੈਂਟੋ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਖੇਡਾਂ ਸਮੇਂ ਖਿਡਾਰੀਆਂ ਸਮੇਤ ਸਮੂਹ ਪਿੰਡ ਵਾਸੀਆਂ ਦੇ ਵੀ ਖਾਣ ਪੀਣ ਦਾ ਖ਼ਾਸ ਤੌਰ 'ਤੇ ਪ੍ਰਬੰਧ ਕੀਤਾ ਗਿਆ | ਇਸ ਮੌਕੇ ਹਰਜਿੰਦਰ ਸਿੰਘ ਪੰਚ, ਧਰਮਿੰਦਰ ਸਿੰਘ ਪੰਚ, ਅਮਰਜੀਤ ਸਿੰਘ ਨੰਬਰਦਾਰ, ਗੁਰਦੀਪ ਸਿੰਘ, ਸਤਵਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਬਾਜ਼ ਸਿੰਘ, ਜਸਵੀਰ ਸਿੰਘ, ਗੁਰਮੇਲ ਸਿੰਘ, ਗੁਰਵਿੰਦਰ ਸਿੰਘ, ਮੀਤ ਪ੍ਰਧਾਨ ਗੁਰਵੀਰ ਸਿੰਘ, ਰਮਨਦੀਪ ਸਿੰਘ, ਪਰਮਜੀਤ ਸਿੰਘ, ਗੁਰਦੀਪ ਸਿੰਘ ਗਿੱਪੀ, ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਵਿਸ਼ੇਸ਼ ਸਹਿਯੋਗ ਤਰਨਪ੍ਰੀਤ ਸਿੰਘ ਕੈਨੇਡਾ ਤੇ ਸਿਮਰਜੋਤ ਸਿੰਘ ਢਿੱਲੋਂ ਆਸਟੇ੍ਰਲੀਆ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਬੁੰਗਾ ਗੋਬਿੰਦ ਧਾਮ, ਗੋਬਿੰਦ ਨਗਰ ਤੇ ਪਿਹੋਵਾ ਵਿਖੇ ਗੁਰਮਤਿ ਸਮਾਗਮ ਅਗਲੀ ਖ਼ਬਰ ਝੂਠੇ ਵਾਅਦਿਆਂ ਤੋਂ ਖ਼ਫ਼ਾ ਲੋਕ ਅਕਾਲੀ ਦਲ ਨਾਲ ਜੁੜ ਰਹੇ ਹਨ- ਰਾਜੂ ਖੰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।