05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸਹਿਕਾਰੀ ਖੇਤੀਬਾੜੀ ਸੇਵਾ ਸਭਾਵਾਂ ਕਰਮਚਾਰੀ ਯੂਨੀਅਨ ਦੀ ਲੰਗਰ ਲਗਾਉਣ ਸੰਬੰਧੀ ਹੋਈ ਮੀਟਿੰਗ

ਅਜੀਤ ਡੈਸਕ 07-12-2025
ਫ਼ਤਹਿਗੜ੍ਹ ਸਾਹਿਬ, 6 ਦਸੰਬਰ (ਬਲਜਿੰਦਰ ਸਿੰਘ)-ਸਹਿਕਾਰੀ ਖੇਤੀਬਾੜੀ ਸੇਵਾ ਸਭਾਵਾਂ ਕਰਮਚਾਰੀ ਯੂਨੀਅਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਲਖਬੀਰ ਸਿੰਘ ਡਡਹੇੜੀ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸੂਬਾ ਪ੍ਰਧਾਨ ਬਹਾਦਰ ਸਿੰਘ ਜੱਲ੍ਹਾ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਮੀਟਿੰਗ ਉਪਰੰਤ ਜ਼ਿਲ੍ਹਾ ਜਨਰਲ ਸਕੱਤਰ ਨਰਿੰਦਰ ਸਿੰਘ ਮਾਵੀ ਨੇ ਦੱਸਿਆ ਕਿ ਮੀਟਿੰਗ ਵਿਚ ਸ਼ਹੀਦੀ ਜੋੜ ਮੇਲ ਮੌਕੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਚ ਲੰਗਰ ਲਗਾਏ ਜਾਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਸਰਬ ਸੰਮਤੀ ਨਾਲ ਇਸ ਵਾਰ ਵੀ ਸ਼ਹੀਦੀ ਜੋੜ ਮੇਲ ਮੌਕੇ ਚਾਹ-ਬ੍ਰੈੱਡ ਅਤੇ ਪ੍ਰਸ਼ਾਦੇ ਦਾ ਲੰਗਰ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਦੇ ਪ੍ਰਬੰਧਾਂ ਸਬੰਧੀ ਵੱਖ-ਵੱਖ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ | ਮੀਟਿੰਗ ਵਿਚ ਗੁਰਵਿੰਦਰ ਸਿੰਘ ਬਲਾਕ ਪ੍ਰਧਾਨ ਬਸੀ ਪਠਾਣਾਂ, ਦਲਜੀਤ ਸਿੰਘ ਪ੍ਰਧਾਨ ਅਮਲੋਹ, ਦਲਬੀਰ ਸਿੰਘ ਪ੍ਰਧਾਨ ਖੇੜਾ, ਲਖਬੀਰ ਸਿੰਘ ਬਧੌਛੀ ਪ੍ਰਧਾਨ ਸਰਹਿੰਦ, ਗੁਰਵਿੰਦਰ ਸਿੰਘ ਬਡਲਾ ਪ੍ਰਧਾਨ ਖਮਾਣੋਂ, ਅਮਨਦੀਪ ਸਿੰਘ, ਗੁਰਵਿੰਦਰ ਸਿੰਘ ਜੈ ਸਿੰਘ ਵਾਲਾ, ਅਵਤਾਰ ਸਿੰਘ ਪੋਹਲੋ ਮਾਜਰਾ, ਨਾਨਕ ਸਿੰਘ ਅਲੀਪੁਰ ਸੌਂਢੀਆਂ, ਜਸਵੀਰ ਸਿੰਘ, ਬੀਰਦਵਿੰਦਰ ਸਿੰਘ ਮੱਠੀ, ਸੰਦੀਪ ਸਿੰਘ ਸਲੇਮਪੁਰ, ਜਸਵੀਰ ਸਿੰਘ ਬਦੀਨਪੁਰ, ਹਰਪਾਲ ਸਿੰਘ ਹਰੀਪੁਰ, ਅੰਮਿ੍ਤਪਾਲ ਸਿੰਘ ਖਨਿਆਣ, ਕਮਿਕਰ ਸਿੰਘ, ਸੁਖਵੰਤ ਸਿੰਘ ਘੁਟੀਂਡ, ਗੁਰਤੇਜ ਸਿੰਘ ਸੌਂਟੀ, ਸੁਰਿੰਦਰ ਸਿੰਘ ਮਾਜਰੀ ਕਿਸ਼ਨੇ ਵਾਲੀ, ਅਮਰਜੀਤ ਸਿੰਘ ਵਜੀਦਪੁਰ, ਜਤਿੰਦਰ ਸਿੰਘ ਕਲੌਂਦੀ, ਜਸਪਾਲ ਸਿੰਘ ਬਾਸੀਆਂ, ਗੁਰਿੰਦਰ ਸਿੰਘ, ਜੁਝਾਰ ਸਿੰਘ ਭਗੜਾਣਾ, ਇੰਦਰਜੀਤ ਸਿੰਘ ਬਰਵਾਲੀ, ਅਭੇਵੀਰ ਸਿੰਘ ਸੰਘੋਲ, ਗੁਣਤਾਸ਼ ਸਿੰਘ, ਹੁਸਨਪ੍ਰੀਤ ਸਿੰਘ, ਦਲਜਿੰਦਰ ਸਿੰਘ ਦਾਦੂ ਮਾਜਰਾ, ਗੁਰਸੇਵਕ ਸਿੰਘ ਹੈਬਤਪੁਰ ਵੀ ਸ਼ਾਮਿਲ ਸਨ |
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਸਰਹਿੰਦ ਦੀ ਮੀਟਿੰਗ 9 ਨੂੰ ਅਗਲੀ ਖ਼ਬਰ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਨੌਵੀਂ ਭਗੜਾਣਾ ਵਿਖੇ ਗੁਰਮਤਿ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।