05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਨਗਰ ਕੌਂਸਲ ਸਰਹਿੰਦ ਵਲੋਂ ਸ਼ਹਿਰ ਦਾ ਕੂੜਾ ਬਸੀ ਪਠਾਣਾਂ ਰੋਡ 'ਤੇ ਸੁੱਟਣ ਦੇ ਵਿਰੋਧ 'ਚ ਸੀਨੀਅਰ ਸਿਟੀਜ਼ਨਾਂ ਦਾ ਫੁੱਟਿਆ ਗੁੱਸਾ

ਅਜੀਤ ਡੈਸਕ 07-12-2025
ਬਸੀ ਪਠਾਣਾਂ, 6 ਦਸੰਬਰ (ਐਚ. ਐਸ. ਗੌਤਮ)-ਬਸੀ ਪਠਾਣਾਂ ਦਾ ਹਰ ਨਾਗਰਿਕ ਪ੍ਰਸ਼ਾਸਨ ਤੋਂ ਦੁਖੀ ਹੈ, ਜਿਸ ਪ੍ਰਸ਼ਾਸਨ ਨੇ ਆਪਣੇ ਨਾਗਰਿਕਾਂ ਨੂੰ ਰਹਿਣ ਲਈ ਸਾਫ਼ ਸੁਥਰਾ ਵਾਤਾਵਰਨ ਦੇਣਾ ਹੁੰਦਾ ਹੈ, ਉਹ ਪ੍ਰਸ਼ਾਸਨ ਹੀ ਸ਼ਹਿਰੀਆਂ ਨਾਲ ਵਿਤਕਰਾ ਕਰਦੇ ਹੋਏ ਨਗਰ ਕੌਂਸਲ ਸਰਹਿੰਦ ਵਲੋਂ ਆਪਣੇ 15-20 ਕਿੱਲੋਮੀਟਰ ਦੇ ਏਰੀਏ ਤੋਂ ਕੂੜਾ ਇਕੱਠਾ ਕਰਕੇ ਬਸੀ ਪਠਾਣਾਂ ਬਾਈਪਾਸ (ਨੇੜੇ ਚੀਮਾ ਗੈਸ ਏਜੰਸੀ) ਕੋਲ ਸੁੱਟਿਆ ਜਾ ਰਿਹਾ ਹੈ | ਜਿਸ ਸੰਬੰਧੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਪ੍ਰਧਾਨ ਐਮ. ਐਲ. ਵਰਮਾ ਤੇ ਮੈਂਬਰ ਕੇ. ਕੇ ਵਰਮਾ, ਕਮਲ ਗੁਪਤਾ, ਜੈ ਕਿ੍ਸ਼ਨ ਕਸ਼ਯਪ, ਬਲਦੇਵ ਕਿ੍ਸ਼ਨ, ਮਿਹਰ ਸਿੰਘ ਸਕੱਤਰ, ਹਰਨੇਕ ਸਿੰਘ, ਕਰਮਜੀਤ ਸਿੰਘ ਸਾਬਕਾ ਤਹਿਸੀਲਦਾਰ ਨੇ ਸਖ਼ਤ ਵਿਰੋਧਤਾ ਕਰਦੇ ਹੋਏ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਸਰਹਿੰਦ ਦਾ ਕੂੜਾ ਕਰਕਟ ਬਸੀ ਪਠਾਣਾਂ ਸ਼ਹਿਰ ਵਿਚ ਸੁੱਟ ਕੇ ਸ਼ਹਿਰ ਦੀ ਆਬੋ ਹਵਾ ਖ਼ਰਾਬ ਕਰਨਾ ਬੰਦ ਕੀਤਾ ਜਾਵੇ, ਕਿਉਂਕਿ ਉਸ ਨਾਲ ਵਾਤਾਵਰਨ ਪ੍ਰਦੂਸ਼ਿਤ ਹੋਣ ਤੇ ਮਹਾਂਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ | ਜਿਸ ਨੂੰ ਬਿਲਕੁਲ ਵੀ ਸ਼ਹਿਰ ਨਿਵਾਸੀ ਅਤੇ ਸੀਨੀਅਰ ਸਿਟੀਜ਼ਨ ਸਹਿਣ ਨਹੀਂ ਕਰਨਗੇ | ਵਰਮਾ ਨੇ ਦੱਸਿਆ ਕਿ ਇਹ ਸ਼ਹਿਰ ਦਾ ਉਹ ਏਰੀਆ ਹੈ, ਜਿਥੇ ਸੀਨੀਅਰ ਸਿਟੀਜ਼ਨ ਸਵੇਰੇ ਸ਼ਾਮ ਸੈਰ ਕਰਦੇ ਸਨ, ਉਹ ਹੁਣ ਗੰਦਾ ਵਾਤਾਵਰਨ ਹੋਣ ਕਾਰਨ ਸੈਰ ਕਰਨਾ ਬੰਦ ਕਰ ਗਏ ਹਨ | ਫ਼ੈਕਟਰੀਆਂ 'ਚ ਕੰਮ ਕਰਦੇ ਮਜ਼ਦੂਰਾਂ, ਨੇੜੇ ਰਹਿ ਰਹੇ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ | ਸੁੱਟੇ ਕੂੜੇ 'ਤੇ 24 ਘੰਟੇ ਕੁੱਤੇ ਤੇ ਡੰਗਰ ਮੂੰਹ ਮਾਰਦੇ ਹਨ ਤੇ ਇਨ੍ਹਾਂ ਦੇ ਹਲ਼ਕਾਅ ਦਾ ਕਾਰਨ ਬਣ ਕੇ ਬੱਚਿਆਂ, ਬਜ਼ੁਰਗਾਂ ਨੂੰ ਵੱਢਣ ਦਾ ਖ਼ਤਰਾ ਹਰ ਵੇਲੇ ਬਣਿਆ ਰਹਿੰਦਾ ਹੈ | ਸ਼ਹਿਰ ਵਾਸੀਆਂ ਤੇ ਸੀਨੀਅਰ ਸਿਟੀਜ਼ਨਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇੱਥੇ ਸਰਹਿੰਦ ਫ਼ਤਹਿਗੜ੍ਹ ਸਾਹਿਬ ਨਗਰ ਕੌਂਸਲ ਵਲੋਂ ਬਣਾਇਆ ਗਿਆ ਕੂੜੇ ਦਾ ਡੰਪ ਖ਼ਤਮ ਕੀਤਾ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਸੁੱਖ ਦਾ ਸਾਹ ਆ ਸਕੇ |
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਨੌਵੀਂ ਭਗੜਾਣਾ ਵਿਖੇ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਕਨਫੈਕਸ਼ਰੀ ਦੀ ਦੁਕਾਨ 'ਚ ਸ਼ਾਰਟ ਸਰਕਟ ਕਾਰਨ ਲੱਗੀ ਭਿਆਨਕ ਅੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।