05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਲੈਫ਼ਟੀਨੈਂਟ ਜਨਰਲ ਕੇ.ਜੇ. ਸਿੰਘ ਅਤੇ ਕਰਨਲ ਚੌਹਾਨ ਵਲੋਂ ਕੋਰਡੀਆ ਸੰਸਥਾ ਦਾ ਦੌਰਾ

ਅਜੀਤ ਡੈਸਕ 07-12-2025
ਸੰਘੋਲ, 6 ਦਸੰਬਰ (ਪਰਮਵੀਰ ਸਿੰਘ)-ਉੱਘੇ ਸੁਰੱਖਿਆ ਅਫ਼ਸਰ ਅਤੇ ਡਿਫੈਂਸ ਮਾਹਿਰ ਲੈਫ਼ਟੀਨੈਂਟ ਜਨਰਲ ਕੇ.ਜੇ. ਸਿੰਘ ਅਤੇ ਕਰਨਲ ਐਚ.ਐਸ. ਚੌਹਾਨ ਵਲੋਂ ਕੋਰਡੀਆ ਗਰੁੱਪ ਆਫ਼ ਇੰਸਟੀਚਿਊਟਸ ਦਾ ਦੌਰਾ ਕੀਤਾ ਗਿਆ | ਕੋਰਡੀਆ ਸੰਸਥਾ ਦੇ ਚੇਅਰਮੈਨ ਦਲਜੀਤ ਰਾਣਾ ਅਤੇ ਕਾਰਜਕਾਰੀ ਟਰੱਸਟੀ ਉਰਮਿਲ ਵਰਮਾ ਨੇ ਇਨ੍ਹਾਂ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ | ਰਾਣਾ ਅਤੇ ਡਾ. ਵਰਮਾ ਨੇ ਉਨ੍ਹਾਂ ਨਾਲ ਆਰਮੀ ਅਤੇ ਸਿੱਖਿਆ ਨਾਲ ਜੁੜੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਲੈਫ਼ਟੀਨੈਂਟ ਜਨਰਲ ਸਿੰਘ, ਕਰਨਲ ਚੌਹਾਨ ਅਤੇ ਕੋਰਡੀਆ ਪ੍ਰਬੰਧਕਾਂ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਅਗਨੀਵੀਰ ਯੋਜਨਾ ਤਹਿਤ ਆਰਮੀ ਰਾਹੀਂ ਦੇਸ਼ ਸੇਵਾ ਨਾਲ ਜੋੜਨ 'ਤੇ ਵੀ ਕੋਰਡੀਆ ਸੰਸਥਾ ਦੀ ਭਾਗੀਦਾਰੀ ਬਾਰੇ ਵਿਚਾਰ ਵਟਾਂਦਰਾ ਕੀਤਾ | ਰਾਣਾ ਅਤੇ ਡਾ. ਵਰਮਾ ਨੇ ਭਵਿੱਖ ਵਿਚ ਵੀ ਦੇਸ਼ ਸੇਵਾ ਲਈ ਵਿਦਿਆਰਥੀਆਂ ਨੂੰ ਤਿਆਰ ਕਰਨ ਲਈ ਕੋਰਡੀਆ ਸੰਸਥਾ ਨਾਲ ਜੁੜਨ ਅਤੇ ਮਾਰਗਦਰਸ਼ਨ ਕਰਨ ਲਈ ਦੋਨਾਂ ਸ਼ਖ਼ਸੀਅਤਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ |
ਪਿਛਲੀ ਖ਼ਬਰ ਕਨਫੈਕਸ਼ਰੀ ਦੀ ਦੁਕਾਨ 'ਚ ਸ਼ਾਰਟ ਸਰਕਟ ਕਾਰਨ ਲੱਗੀ ਭਿਆਨਕ ਅੱਗ ਅਗਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਦੀ ਬਰਸੀ ਮੌਕੇ ਕਾਂਗਰਸ ਪਾਰਟੀ ਨੇ ਦਿੱਤੀ ਸ਼ਰਧਾਂਜਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।