05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਫ਼ਤਹਿਗੜ੍ਹ ਸਾਹਿਬ 'ਚ 'ਇਨ ਟੈਲੀ ਟੋਲਸ' ਸਕੂਲ ਦੀ ਪਹਿਲੀ ਸ਼ਾਖਾ ਦਾ ਉਦਘਾਟਨ

ਅਜੀਤ ਡੈਸਕ 07-12-2025
ਫ਼ਤਹਿਗੜ੍ਹ ਸਾਹਿਬ, 6 ਦਸੰਬਰ (ਬਲਜਿੰਦਰ ਸਿੰਘ)-ਡੇਰਾ ਗੰਢੂਆਂ ਦੀ ਮੁੱਖ ਸੇਵਾਦਾਰ ਬੀਬਾ ਕੁਲਵਿੰਦਰ ਕੌਰ ਕਿੰਦਾ ਦੀ ਅਗਵਾਈ ਹੇਠ 'ਇਨ ਟੈਲੀ ਟੋਲਸ' ਨਾਮਕ ਆਧੁਨਿਕ ਸਕੂਲ ਦੀ ਪਹਿਲੀ ਸ਼ਾਖਾ ਫ਼ਤਹਿਗੜ੍ਹ ਸਾਹਿਬ 'ਚ ਸ਼ਾਨਦਾਰ ਢੰਗ ਨਾਲ ਸ਼ੁਰੂ ਕੀਤੀ ਗਈ | ਇਸ ਮੌਕੇ ਭਾਰਤ ਦੇ ਮਸ਼ਹੂਰ ਅੰਤਰ ਰਾਸ਼ਟਰੀ ਕਿ੍ਕਟਰ ਯੁਵਰਾਜ ਸਿੰਘ ਦੀ ਮਾਤਾ ਸ਼ਬਨਮ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦ ਕਿ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਜੇ ਲਿਬੜਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਸਕੂਲ ਦਾ ਸ਼ੁਰੂਆਤੀ ਸਮਾਗਮ ਧਾਰਮਿਕ ਮਰਯਾਦਾ ਅਨੁਸਾਰ ਕੀਤਾ | ਸਕੂਲ ਪ੍ਰਬੰਧਕਾਂ ਨੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ, ਉਪਰੰਤ ਰਾਗੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਵਾਇਆ | ਧਾਰਮਿਕ ਸੇਵਾ ਉਪਰੰਤ ਮੁੱਖ ਮਹਿਮਾਨ ਸ਼ਬਨਮ ਸਿੰਘ ਨੇ ਰੀਬਨ ਕੱਟ ਕੇ ਸਕੂਲ ਦਾ ਰਸਮੀ ਉਦਘਾਟਨ ਕੀਤਾ | ਇਸ ਮੌਕੇ ਉਨ੍ਹਾਂ ਪ੍ਰਬੰਧਕਾਂ ਦੀ ਇਸ ਮਿਹਨਤ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਗੁਣਵੱਤਾ ਯੁਕਤ ਸਿੱਖਿਆ ਦੇਣਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ | ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸੱਚਖੰਡ ਵਾਸੀ ਸੰਤ ਬਾਬਾ ਰਾਮ ਸਿੰਘ ਗੰਢੂਆਂ ਵਾਲਿਆਂ ਦਾ ਹਮੇਸ਼ਾ ਇਹ ਸੁਪਨਾ ਰਿਹਾ ਹੈ ਕਿ ਹਰ ਬੱਚੇ ਨੂੰ ਬਰਾਬਰ ਤੇ ਉੱਚ ਦਰਜੇ ਦੀ ਸਿੱਖਿਆ ਮਿਲੇ | ਪਹਿਲਾਂ ਜਿੱਥੇ ਬੱਚਿਆਂ ਨੂੰ ਚੰਡੀਗੜ੍ਹ ਜਿਹੇ ਸ਼ਹਿਰਾਂ ਵੱਲ ਰੁਖ ਕਰਨਾ ਪੈਂਦਾ ਸੀ, ਹੁਣ ਬਾਬਾ ਰਾਮ ਸਿੰਘ ਦੀ ਪ੍ਰੇਰਨਾ ਸਦਕਾ ਇਹ ਪ੍ਰੀਮੀਅਮ ਸਿੱਖਿਆ ਸੁਵਿਧਾਵਾਂ ਸਿੱਧੀਆਂ ਇੱਥੋਂ ਦੇ ਨਿਵਾਸੀਆਂ ਨੂੰ ਉਪਲੱਬਧ ਹੋਣਗੀਆਂ | ਇਸ ਮੌਕੇ ਵਿਦਵਾਨਾਂ, ਸਿੱਖਿਆ ਪ੍ਰੇਮੀਆਂ ਤੇ ਇਲਾਕੇ ਦੇ ਸਨਮਾਨਿਤ ਸ਼ਖ਼ਸੀਅਤਾਂ ਵੀ ਹਾਜ਼ਰ ਸਨ | ਪ੍ਰਬੰਧਕਾਂ ਨੇ ਭਰੋਸਾ ਦਿਵਾਇਆ ਕਿ ਸਕੂਲ ਨਾ ਸਿਰਫ਼ ਅਕਾਦਮਿਕ ਖੇਤਰ ਵਿਚ, ਸਗੋਂ ਨੈਤਿਕ ਤੇ ਅਧਿਆਤਮਿਕ ਮੁੱਲਾਂ ਵਿਚ ਵੀ ਮਿਸਾਲ ਬਣੇਗਾ | ਇਸ ਮੌਕੇ ਡਾ. ਐਨ. ਐਸ. ਬਾਵਾ, ਡਾ. ਗੁਰਪ੍ਰੀਤ ਸਿੰਘ ਬਾਵਾ, ਬਿਕਰਮਜੀਤ ਸਿੰਘ ਹਨੀ ਵੜੈਚ, ਬਲਵਿੰਦਰ ਸਿੰਘ ਲਾਲਾ, ਡਾ. ਅਮਰਪ੍ਰੀਤ ਸਿੰਘ ਬਾਵਾ, ਦਿਨੇਸ਼ ਜੱਗੀ ਰੀਜਨਲ ਸੇਲਜ਼ ਮੈਨੇਜਰ, ਗੁਰਪ੍ਰੀਤ ਸਿੰਘ ਪੀਤਾ ਮੁਸਤਫਾਬਾਦ, ਗੁਰਵਿੰਦਰ ਸਿੰਘ ਥਾਬਲ, ਚਰਨਪ੍ਰੀਤ ਸਿੰਘ, ਜਗਦੀਪ ਸਿੰਘ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਦੀ ਬਰਸੀ ਮੌਕੇ ਕਾਂਗਰਸ ਪਾਰਟੀ ਨੇ ਦਿੱਤੀ ਸ਼ਰਧਾਂਜਲੀ ਅਗਲੀ ਖ਼ਬਰ ਹਲਕਾ ਅਮਲੋਹ ਦੇ ਪਿੰਡ ਲਾਡਪੁਰ (ਸ) 'ਚ ਕਾਂਗਰਸ ਤੇ 'ਆਪ' ਨੂੰ ਝਟਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।