05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਬਲਾਕ ਸੰਮਤੀ ਖਮਾਣੋਂ ਦੀ ਚੋਣ ਲਈ ਕਈ ਜ਼ੋਨਾਂ 'ਚ ਚਾਰ ਤੇ ਤਿਕੋਣੇ ਮੁਕਾਬਲੇ

ਅਜੀਤ ਡੈਸਕ 07-12-2025
ਖਮਾਣੋਂ, 6 ਦਸੰਬਰ (ਮਨਮੋਹਣ ਸਿੰਘ ਕਲੇਰ)-ਬਲਾਕ ਸੰਮਤੀ ਖਮਾਣੋਂ ਦੇ ਮੈਂਬਰਾਂ ਦੀ ਚੋਣ ਲਈ ਮੈਦਾਨ 'ਚ ਨਿੱਤਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਵਾਪਸ ਲੈਣ ਉਪਰੰਤ ਚੋਣ ਮੈਦਾਨ 'ਚ ਕਈ ਜ਼ੋਨਾਂ 'ਚ ਚਾਰ, ਤਿਕੋਣਾਂ ਮੁਕਾਬਲੇ ਹੋਣ ਦਾ ਰਸਤਾ ਸਾਫ਼ ਹੋ ਗਿਆ | ਇਸ ਤੋਂ ਇਲਾਵਾ ਇਸ ਚੋਣ 'ਚ ਜਿਥੇ ਭਾਜਪਾ ਪਹਿਲੀ ਵਾਰ ਸੰਘੋਲ ਜ਼ੋਨ ਤੋਂ ਆਪਣਾ ਮਹਿਲਾ ਉਮੀਦਵਾਰ ਖੜ੍ਹਾ ਕਰ ਰਹੀ ਹੈ, ਉਥੇ ਹੀ ਬਰਵਾਲੀ ਜ਼ੋਨ 'ਤੋਂ ਬਸਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਵੀ ਪਾਰਟੀ ਵਲੋਂ ਮੈਦਾਨ 'ਚ ਨਿੱਤਰੇ ਹਨ | ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਹਵਾਰਾ ਕਲਾਂ ਜ਼ੋਨ ਤੋਂ ਉਮੀਦਵਾਰ ਦੇ ਨਾਮਜ਼ਦਗੀ ਤਰੁੱਟੀ ਹੋਣ ਕਾਰਨ ਰੱਦ ਹੋਣ ਕਰਕੇ ਇਥੇ ਮੁਕਾਬਲਾ 'ਆਪ' ਅਤੇ ਅਕਾਲੀ ਦਲ ਬਾਦਲ 'ਚ ਸਿੱਧਾ ਹੋਣ ਵਾਲਾ ਹੈ | ਜਦਕਿ ਭੜੀ ਜ਼ੋਨ ਤੋਂ ਇਕ ਮਹਿਲਾ ਆਜ਼ਾਦ ਉਮੀਦਵਾਰ ਮੈਦਾਨ 'ਚ ਜਿਸ ਨੂੰ ਨਵੇਂ ਅਕਾਲੀ ਦਲ ਪੁਨਰ ਸੁਰਜੀਤ ਦੀ ਹਮਾਇਤ ਪ੍ਰਾਪਤ ਹੈ |
ਪਿਛਲੀ ਖ਼ਬਰ ਚੋਣ ਅਬਜ਼ਰਵਰ ਜਗਜੀਤ ਸਿੰਘ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਸੰਬੰਧੀ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ... ਅਗਲੀ ਖ਼ਬਰ ਕਾਗਜ਼ਾਂ ਦੀ ਪੜਤਾਲ ਮਗਰੋਂ ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਲਈ 64 ਉਮੀਦਵਾਰ ਚੋਣ ਮੈਦਾਨ ਵਿਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।