05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਅਮਲੋਹ ਬਲਾਕ ਸੰਮਤੀ ਚੋਣਾਂ 'ਚ ਕਾਗ਼ਜ਼ਾਂ ਦੀ ਪੜਤਾਲ ਤੋਂ ਬਾਅਦ 61 ਉਮੀਦਵਾਰ ਮੈਦਾਨ 'ਚ

ਅਜੀਤ ਡੈਸਕ 07-12-2025
ਅਮਲੋਹ, 6 ਦਸੰਬਰ (ਅੰਮਿ੍ਤ ਸਿੰਘ ਸ਼ੇਰਗਿੱਲ)-ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਦੇ ਮੱਦੇਨਜ਼ਰ, ਬਲਾਕ ਅਮਲੋਹ ਲਈ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦਾ ਕਾਰਜ ਅੱਜ ਸਬ-ਡਵੀਜ਼ਨਲ ਮੈਜਿਸਟੇ੍ਰਰੇਟ ਦਫ਼ਤਰ ਵਿਖੇ ਸੰਪੰਨ ਹੋ ਗਿਆ | ਰਿਟਰਨਿੰਗ ਅਫ਼ਸਰ ਅਤੇ ਐਸ.ਡੀ.ਐਮ. ਚੇਤਨ ਬੰਗੜ ਨੇ ਪੁਸ਼ਟੀ ਕੀਤੀ ਕਿ ਕਾਗ਼ਜ਼ਾਂ ਦੀ ਪੜਤਾਲ ਤੋਂ ਬਾਅਦ ਬਲਾਕ ਦੇ ਕੁੱਲ 17 ਜ਼ੋਨਾਂ ਵਿਚ 61 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ | ਬਲਾਕ ਅਮਲੋਹ ਦੇ 17 ਜ਼ੋਨਾਂ ਦੀਆਂ ਸੀਟਾਂ 'ਤੇ ਮੁੱਖ ਤੌਰ 'ਤੇ ਪੰਜ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਵਿਚਕਾਰ ਸਖ਼ਤ ਮੁਕਾਬਲਾ ਦੇਖਣ ਨੂੰ ਮਿਲੇਗਾ | ਸਭ ਤੋਂ ਵੱਧ 17-17 ਉਮੀਦਵਾਰਾਂ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀਆਂ ਅੱਗੇ ਹਨ | ਇਸ ਤੋਂ ਬਾਅਦ ਇੰਡੀਅਨ ਨੈਸ਼ਨਲ ਕਾਂਗਰਸ ਦੇ 15 ਉਮੀਦਵਾਰ ਅਤੇ ਭਾਜਪਾ ਦੇ 10 ਉਮੀਦਵਾਰ ਮੈਦਾਨ ਵਿਚ ਹਨ | ਬਸਪਾ ਵਲੋਂ ਸਿਰਫ਼ 2 ਉਮੀਦਵਾਰ ਹੀ ਚੋਣ ਮੈਦਾਨ 'ਚ ਉਤਾਰੇ ਗਏ ਹਨ ਜਦੋਂਕਿ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਇਸ ਸਮਿਤੀ 'ਚ ਕੋਈ ਵੀ ਉਮੀਦਵਾਰ ਖੜ੍ਹਾ ਨਹੀਂ ਕੀਤਾ ਜਾ ਸਕਿਆ | ਅੱਜ ਪੜਤਾਲ ਤੋਂ ਬਾਅਦ ਕਈ ਜ਼ੋਨਾਂ ਵਿਚ ਤਿੱਖਾ ਮੁਕਾਬਲਾ ਤੈਅ ਹੋ ਗਿਆ ਹੈ | ਜ਼ੋਨ ਨੰ. 1, ਫ਼ਤਹਿਗੜ੍ਹ ਨਿਊਆਂ (ਜਨਰਲ), 'ਤੇ ਤਿਕੋਣਾ ਮੁਕਾਬਲਾ ਹੈ, ਜਿੱਥੇ ਕਾਂਗਰਸ ਦੇ ਗਗਨਦੀਪ ਸਿੰਘ, ਅਕਾਲੀ ਦਲ ਦੇ ਦਵਿੰਦਰ ਸਿੰਘ ਅਤੇ 'ਆਪ' ਦੇ ਬੀਰਦਵਿੰਦਰ ਸਿੰਘ ਆਹਮੋ-ਸਾਹਮਣੇ ਹਨ | ਅਨੁਸੂਚਿਤ ਜਾਤੀ ਲਈ ਰਾਖਵੇਂ ਜ਼ੋਨ ਨੰ. 2, ਡਡਹੇੜੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬਲਬੀਰ ਸਿੰਘ, ਆਮ ਆਦਮੀ ਪਾਰਟੀ ਦੇ ਰਤਨ ਲਾਲ ਅਤੇ ਕਾਂਗਰਸ ਦੇ ਗੁਰਪ੍ਰੀਤ ਸਿੰਘ ਤੇ ਭਾਜਪਾ ਦੇ ਮਨਪ੍ਰੀਤ ਸਿੰਘ 'ਚ ਚਾਰਕੋਨਾ ਮੁਕਾਬਲਾ ਹੋਵੇਗਾ | ਇਸੇ ਤਰ੍ਹਾਂ, ਇਸਤਰੀ ਕੈਟਾਗਰੀ ਵਾਲੇ ਜ਼ੋਨ ਨੰ. 7, ਮਛਰਾਏ ਖ਼ੁਰਦ, ਵਿਚ ਸ਼੍ਰੋਮਣੀ ਅਕਾਲੀ ਦਲ ਦੀ ਹਰਦੀਪ ਕੌਰ, ਕਾਂਗਰਸ ਦੀ ਹਰਬੰਸ ਕੌਰ 'ਆਪ' ਦੀ ਰਾਜਵੀਰ ਕੌਰ ਅਤੇ ਭਾਜਪਾ ਦੀ ਕੁਲਦੀਪ ਕੌਰ ਵਿਚਕਾਰ ਟੱਕਰ ਵੇਖਣ ਨੂੰ ਮਿਲੇਗੀ | ਜ਼ੋਨ ਨੰ. 17, ਬੈਣੀ ਜ਼ੇਰ (ਅਨੁਸੂਚਿਤ ਜਾਤੀ ਇਸਤਰੀ), 'ਤੇ ਅਕਾਲੀ ਦਲ ਦੀ ਅਮਨਦੀਪ ਕੌਰ, 'ਆਪ' ਦੀ ਸਿਮਰਨਪ੍ਰੀਤ ਕੌਰ, ਅਤੇ ਕਾਂਗਰਸ ਦੀ ਰਾਜਿੰਦਰ ਕੌਰ ਵਿਚਕਾਰ ਮੁੱਖ ਮੁਕਾਬਲਾ ਹੈ | ਐਸ.ਡੀ.ਐਮ. ਬੰਗੜ ਨੇ ਦੱਸਿਆ ਕਿ ਚੋਣ ਅਮਲ ਨਿਰਧਾਰਿਤ ਨਿਯਮਾਂ ਅਨੁਸਾਰ ਜਾਰੀ ਰਹੇਗਾ | ਵਰਨਣਯੋਗ ਹੈ ਕਿ ਹੁਣ ਆਉਣ ਵਾਲੇ ਦਿਨਾਂ ਵਿਚ ਚੋਣ ਪ੍ਰਚਾਰ ਤੇਜ਼ ਹੋ ਜਾਵੇਗਾ, ਜਿਸ ਨਾਲ ਬਲਾਕ ਦੇ ਪਿੰਡ ਪੱਧਰ 'ਤੇ ਰਾਜਨੀਤਿਕ ਸਰਗਰਮੀਆਂ ਵਧਣਗੀਆਂ |
ਪਿਛਲੀ ਖ਼ਬਰ ਕਾਗਜ਼ਾਂ ਦੀ ਪੜਤਾਲ ਮਗਰੋਂ ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਲਈ 64 ਉਮੀਦਵਾਰ ਚੋਣ ਮੈਦਾਨ ਵਿਚ ਅਗਲੀ ਖ਼ਬਰ ਪਿੰਡਾਂ ਦੇ ਵਿਕਾਸ ਲਈ ਕਾਂਗਰਸ ਦੇ ਉਮੀਦਵਾਰਾਂ ਨੂੰ ਵੱਡੇ ਬਹੁਮਤ ਨਾਲ ਜਿੱਤ ਦਿਵਾਈ ਜਾਵੇ- ਚੁੰਨ੍ਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।