05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਜ਼ੋਨ ਪੋਲਾ ਦੇ ਬਲਾਕ ਸੰਮਤੀ ਉਮੀਦਵਾਰ ਵਲੋਂ ਚੋਣ ਪ੍ਰਚਾਰ

ਅਜੀਤ ਡੈਸਕ 07-12-2025
ਜਖਵਾਲੀ, 6 ਦਸੰਬਰ (ਨਿਰਭੈ ਸਿੰਘ)-ਆਮ ਆਦਮੀ ਪਾਰਟੀ ਵਲੋਂ ਜ਼ੋਨ ਮੂਲੇਪੁਰ ਅਧੀਨ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਕੁਲਜਿੰਦਰ ਕੌਰ ਘੁੰਮਣ ਤੇ ਬਲਾਕ ਸੰਮਤੀ ਉਮੀਦਵਾਰ ਜ਼ੋਨ ਪੋਲਾ ਦੇ ਉਮੀਦਵਾਰ ਮਨਦੀਪ ਸਿੰਘ ਪੋਲਾ ਦੇ ਹੱਕ 'ਚ ਵਰਕਰਾਂ ਵਲੋਂ ਚੋਣ ਪ੍ਰਚਾਰ ਕੀਤਾ | ਇਸ ਮੌਕੇ ਜ਼ੋਨ ਪੋਲਾ ਦੇ ਉਮੀਦਵਾਰ ਮਨਦੀਪ ਸਿੰਘ ਪੋਲਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਦੀ ਅਗਵਾਈ ਹੇਠ ਪਿੰਡਾਂ 'ਚ ਵੱਡੀ ਗਿਣਤੀ ਵਿਚ ਵਿਕਾਸ ਕਾਰਜ ਚੱਲ ਰਹੇ ਹਨ, ਪਿੰਡਾਂ 'ਚ ਲੋੜਵੰਦਾਂ ਨੂੰ ਮਕਾਨ ਬਣਾ ਕੇ ਦਿੱਤੇ ਜਾ ਰਹੇ ਹਨ ਅਤੇ ਆਟਾ ਦਾਲ ਸਕੀਮ ਰਾਹੀਂ ਹਰੇਕ ਘਰ ਨੂੰ ਲਾਭ ਦਿੱਤਾ ਜਾ ਰਿਹਾ ਹੈ | ਪਿੰਡਾਂ 'ਚ ਗਲੀਆਂ ਨਾਲੀਆਂ ਤੇ ਲੋੜਵੰਦ ਪਰਿਵਾਰਾਂ ਨੂੰ ਪਲਾਟ ਕੱਟ ਕੇ ਦਿੱਤੇ ਗਏ ਹਨ | ਸ. ਪੋਲਾ ਨੇ ਕਿਹਾ ਕਿ ਪਿੰਡਾਂ ਦੇ ਸਰਬਪੱਖੀ ਵਿਕਾਸ 'ਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਇਸ ਮੌਕੇ ਰਾਜਦਵਿੰਦਰ ਸਿੰਘ ਖਰੇ, ਸਰਪੰਚ ਅਵਤਾਰ ਸਿੰਘ ਪੰਜੋਲਾ, ਸਰਪੰਚ ਮਾਨ ਸਿੰਘ ਪੋਲਾ, ਸਰਪੰਚ ਸਿਕੰਦਰ ਸਿੰਘ ਬਹਿਲੋਲਪੁਰ, ਸਰਪੰਚ ਹਰਜੀਤ ਸਿੰਘ ਛਲੇੜੀ ਖ਼ੁਰਦ, ਸਰਪੰਚ ਮਨਦੀਪ ਸਿੰਘ ਅਸਕਪੁਰ, ਸਰਪੰਚ ਗੁਰਦੀਪ ਸਿੰਘ ਛਲੇੜੀ ਕਲਾਂ, ਗੁਰਦੀਪ ਸਿੰਘ ਮੁਹੰਮਦੀਪੁਰ, ਮਨਜੀਤ ਸਿੰਘ ਮਹੰਮਦੀਪੁਰ, ਨਰਿੰਦਰ ਸਿੰਘ ਛਲੇੜੀ ਖ਼ੁਰਦ, ਮਨਜੀਤ ਸਿੰਘ ਛਲੇੜੀ ਕਲਾਂ, ਗੁਰਜੀਤ ਸਿੰਘ, ਲਵਪ੍ਰੀਤ ਸਿੰਘ ਬਹਿਲੋਲਪੁਰ ਅਤੇ ਰਮੇਸ਼ ਕੁਮਾਰ ਸੋਨੂੰ ਸਰਹਿੰਦ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 'ਆਪ' ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਨਹੀਂ ਉੱਤਰੀ-ਰਾਜੂ ਖੰਨਾ ਅਗਲੀ ਖ਼ਬਰ ਬਲਕਾਰ ਸਿੰਘ ਬਲਾਕ ਸੰਮਤੀ ਨਬੀਪੁਰ ਜ਼ੋਨ ਤੇ ਸੰਦੀਪ ਕੌਰ ਰਾਮਪੁਰ ਜ਼ੋਨ ਤੋਂ ਨਿਰਵਿਰੋਧ ਮੈਂਬਰ ਚੁਣੇ ਗਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।