04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸੜਕ ਹਾਦਸੇ 'ਚ ਮੋਟਰਸਾਈਕਲ ਚਾਲਕ ਜ਼ਖ਼ਮੀ

ਅਜੀਤ ਡੈਸਕ 07-12-2025
ਸੰਘੋਲ, 6 ਦਸੰਬਰ (ਪਰਮਵੀਰ ਸਿੰਘ)-ਚੰਡੀਗੜ੍ਹ-ਲੁਧਿਆਣਾ ਮੁੱਖ ਮਾਰਗ 'ਤੇ ਕਸਬਾ ਸੰਘੋਲ ਨੇੜੇ ਦੁਪਹਿਰ ਵੇਲੇ ਹੋਏ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੇ ਜ਼ਖਮੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਮੋਟਰਸਾਈਕਲ ਸਵਾਰ ਸੜਕ ਕੰਢੇ ਖੜ੍ਹੀ ਗੱਡੀ ਨਾਲ ਜਾ ਟਕਰਾਇਆ | ਸੂਚਨਾ ਮਿਲਣ 'ਤੇ ਸੜਕ ਸੁਰੱਖਿਆ ਫੋਰਸ ਇੰਚਾਰਜ ਸੁਖਰਾਜ ਸਿੰਘ ਦੀ ਟੀਮ ਵਲੋਂ ਜ਼ਖਮੀ ਨੂੰ ਇਲਾਜ ਲਈ ਖਮਾਣੋਂ ਦੇ ਹੈਲਥ ਸੈਂਟਰ ਵਿਖੇ ਦਾਖਲ ਕਰਵਾਇਆ ਗਿਆ | ਪੀੜਤ ਦੀ ਪਛਾਣ ਅਜੈ ਕੁਮਾਰ ਨਿਵਾਸੀ ਬ੍ਰਾਹਮਣ ਮਾਜਰਾ (ਸਰਹਿੰਦ) ਵਜੋਂ ਹੋਈ ਹੈ | ਸਬੰਧਿਤ ਪੁਲਿਸ ਹਾਦਸੇ ਦੇ ਕਾਰਨਾਂ ਦੀ ਪੜਤਾਲ ਕਰ ਰਹੀ ਹੈ | ਘਟਨਾ ਸਥਾਨ 'ਤੇ ਮੌਜੂਦ ਲੋਕਾਂ ਨੇ ਸੜਕ 'ਤੇ ਖੜ੍ਹਨ ਵਾਲੇ ਜੂਸ ਵਿਕੇ੍ਰਤਾਵਾਂ ਨੂੰ ਹਟਾਏ ਜਾਣ ਦੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ | ਲੋਕਾਂ ਦਾ ਕਹਿਣਾ ਹੈ ਕਿ ਜੂਸ ਵੇਚਣ ਵਾਲੇ ਆਵਾਜਾਈ ਲਈ ਅੜਿੱਕਾ ਸਾਬਤ ਹੋ ਰਹੇ ਹਨ | ਸੰਪਰਕ ਕਰਨ 'ਤੇ ਚੌਂਕੀ ਇੰਚਾਰਜ ਸੰਘੋਲ ਹਰਮਿੰਦਰ ਸਿੰਘ ਨੇ ਕਿਹਾ ਕਿ ਜੂਸ ਦੀਆਂ ਰੇਹੜੀਆਂ ਨੂੰ ਪਿੱਛੇ ਹਟਾਉਣ ਲਈ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |
ਪਿਛਲੀ ਖ਼ਬਰ ਸਿਹਤ ਵਿਭਾਗ ਨੇ ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ ਮੁਹਿੰਮ ਤਹਿਤ ਸਕੂਲਾਂ 'ਚ ਕੀਤੀ ਚੈਕਿੰਗ ਅਗਲੀ ਖ਼ਬਰ ਡੀ.ਏ.ਵੀ. ਹਾਈ ਸਕੂਲ ਨਾਭਾ ਨੇ ਕਰਵਾਇਆ ਸਾਲਾਨਾ ਸਮਾਗਮ 'ਉਡਾਣ' 2025

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।