21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸਾਨੂੰ ਵਧੀਆ ਸਮਾਜ ਦੀ ਸਿਰਜਣਾ ਲਈ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦੈ- ਡਾ. ਗੁਰਸ਼ਰਨ ਸਿੰਘ

ਅਜੀਤ ਡੈਸਕ 06-12-2025
ਫ਼ਤਹਿਗੜ੍ਹ ਸਾਹਿਬ, 5 ਦਸੰਬਰ (ਮਨਪ੍ਰੀਤ ਸਿੰਘ)-ਸਾਨੂੰ ਆਪਣੇ ਜੀਵਨ ਦੇ ਆਮ ਕੰਮਾਂ ਦੇ ਨਾਲ-ਨਾਲ ਸਮਾਜ ਭਲਾਈ ਦੇ ਕੰਮਾਂ 'ਚ ਵੀ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ, ਤਾਂ ਜੋ ਵਧੀਆ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਗੁਰਤੀਰਥ ਡਾਇਗਨੋਸਿਟਕ ਸੈਂਟਰ ਦੇ ਐੱਮ. ਡੀ. ਡਾ. ਗੁਰਸ਼ਰਨ ਸਿੰਘ ਤੇ ਡਾ. ਤੀਰਥ ਬਾਲਾ ਨੇ ਆਪਣੇ ਸਵਰਗੀ ਪਿਤਾ ਮਾਸਟਰ ਅੱਛਰਾ ਸਿੰਘ ਲਾਪਰਾਂ ਦੀ ਯਾਦ 'ਚ ਉਨ੍ਹਾਂ ਦੇ ਜੱਦੀ ਪਿੰਡ ਲਾਪਰਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਬੱਚਿਆਂ ਨੂੰ ਕੋਟੀਆਂ ਅਤੇ ਸਕੂਲ ਨੂੰ ਪਿੰ੍ਰਟਰ ਭੇਟ ਕਰਨ ਤੋਂ ਬਾਅਦ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਵਰਗੀ ਪਿਤਾ ਹਮੇਸ਼ਾ ਸਮਾਜ ਭਲਾਈ ਕੰਮਾਂ 'ਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ ਤੇ ਉਨ੍ਹਾਂ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਤੇ ਸੰਸਕਾਰ ਦਿੱਤੇ, ਜਿਸ ਦੇ ਚੱਲਦਿਆਂ ਹੁਣ ਉਨ੍ਹਾਂ ਦੁਆਰਾ ਆਪਣੇ ਪਿਤਾ ਦੀ ਯਾਦ 'ਚ ਹਰ ਸਾਲ ਸਮਾਜ ਭਲਾਈ ਦੇ ਕੰਮਾਂ ਨੂੰ ਵੱਧ ਚੜ੍ਹ ਕੇ ਕੀਤਾ ਜਾਂਦਾ ਹੈ ਤੇ ਲੋਕ ਭਲਾਈ ਦਾ ਸੁਨੇਹਾ ਦਿੱਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ, ਕਿ ਲੋੜਵੰਦਾਂ ਦੀ ਮਦਦ ਕਰ ਵਧੀਆ ਸਮਾਜ ਦੀ ਸਿਰਜਣਾ ਕਰੀਏ | ਇਸ ਮੌਕੇ ਹੈਪੀ ਲਾਪਰਾਂ, ਗੁਰਪ੍ਰੀਤ ਸਿੰਘ, ਮੌਜੂਦਾ ਸਰਪੰਚ ਹਰਪ੍ਰੀਤ ਕੌਰ, ਸਾਬਕਾ ਸਰਪੰਚ ਗੁਰਮੀਤ ਸਿੰਘ, ਪੰਚ ਕਮਲਜੀਤ ਕੌਰ, ਸਮੂਹ ਪੰਚਾਇਤ ਮੈਂਬਰ, ਟੀਚਰ ਤੇ ਸਟਾਫ਼ ਮੈਂਬਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਐਲੂਮਨੀ ਪੋਸਕੋ ਐਕਟ ਦੇ ਸਬੰਧ 'ਚ ਗਰਭਪਾਤ ਕਾਨੂੰਨਾਂ 'ਤੇ ਚਰਚਾ ਅਗਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਵੈੱਲਫੇਅਰ ਸੁਸਾਇਟੀ ਨੇ ਲੋੜਵੰਦਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।