ਮੰਡੀ ਗੋਬਿੰਦਗੜ੍ਹ, 2 ਦਸੰਬਰ (ਰਾਜੇਸ਼ ਸ਼ਰਮਾ)-ਦਿਸ਼ਾ ਕਲੱਸਟਰ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੰਡੀ ਗੋਬਿੰਦਗੜ੍ਹ ਦੀਆਂ ਟੀ. ਆਈ. ਪ੍ਰੋਜੈਕਟ ਡੀ. ਵਾਈ. ਡਵਲੂਯ. ਏ., ਪਹਿਲ, ਸ਼ੈਪ ਇੰਡੀਆ ਅਤੇ ਏ.ਆਈ. ਏ. ਡਵਲੂਯ. ਸੀ. ਡੀ. ਵਲੋਂ ਸਾਂਝੇ ਤੌਰ 'ਤੇ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ | ਇਸ ਮੌਕੇ ਇਕ ਜਾਗਰੂਕਤਾ ਰੈਲੀ ਵੀ ਕੱਢੀ ਗਈ, ਜੋ ਕਿ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਤੋਂ ਐੱਸ. ਐੱਮ. ਓ. ਡਾ. ਜੈਦੀਪ ਸਿੰਘ ਚਹਿਲ ਦੀ ਮੌਜੂਦਗੀ ਵਿਚ ਸ਼ੁਰੂ ਹੋਈ | ਇਹ ਰੈਲੀ ਸ਼ਹਿਰ ਦੇ ਮੁੱਖ ਖੇਤਰਾਂ ਵਿਚੋਂ ਲੰਘਦੀ ਹੋਈ ਸਰਕਾਰੀ ਕੰਨਿਆ ਸਕੂਲ ਵਿਖੇ ਸਮਾਪਤ ਹੋਈ | ਇਸ ਸਮਾਗਮ ਦਾ ਉਦੇਸ਼ ਐਚ.ਆਈ.ਵੀ. ਬਾਰੇ ਜਾਗਰੂਕਤਾ ਫੈਲਾਉਣਾ, ਰੋਕਥਾਮ ਅਤੇ ਭਾਈਚਾਰਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਸੀ | ਸਾਰੇ ਟੀਮ ਮੈਂਬਰਾਂ ਅਤੇ ਵਲੰਟੀਅਰਾਂ ਨੇ ਪ੍ਰੋਗਰਾਮ ਦਾ ਸਰਗਰਮੀ ਨਾਲ ਸਮਰਥਨ ਕੀਤਾ | ਇਸ ਵਿਚ ਪਿੰ੍ਰਸੀਪਲ ਮੋਨਿਕਾ, ਰਵਨੀਤ ਕੌਰ, ਮੁਨੀਸ਼ ਕੁਮਾਰ, ਮਨਪ੍ਰੀਤ ਕੌਰ, ਸਿਮਰਨ, ਬਲਜੀਤ ਸਿੰਘ, ਇਕਬਾਲ ਸਿੰਘ, ਰਣਧੀਰ ਸਿੰਘ, ਮਹੇਸ਼ ਕੁਮਾਰ, ਅਮਨਦੀਪ ਕੌਰ, ਗੁਰਵਿੰਦਰ ਕੌਰ ਮੌਜੂਦ ਸਨ |