29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਸੀ. ਐੱਮ. ਦੀ ਯੋਗਸ਼ਾਲਾ ਦਾ ਆਦਰਸ਼ ਨਗਰ ਦੇ ਲੋਕ ਉਠਾ ਰਹੇ ਹਨ ਲਾਭ

ਅਜੀਤ ਡੈਸਕ 03-12-2025
ਫ਼ਤਹਿਗੜ੍ਹ ਸਾਹਿਬ, 2 ਦਸੰਬਰ (ਬਲਜਿੰਦਰ ਸਿੰਘ)-ਸੀ.ਐਮ. ਦੀ ਯੋਗਸ਼ਾਲਾ ਅਧੀਨ ਜ਼ਿਲ੍ਹੇ ਅੰਦਰ ਲਗਾਈਆਂ ਜਾ ਰਹੀਆਂ ਯੋਗਾ ਕਲਾਸਾਂ ਦਾ ਵੱਡੀ ਗਿਣਤੀ 'ਚ ਨਾਗਰਿਕਾਂ ਵਲੋਂ ਲਾਭ ਲਿਆ ਜਾ ਰਿਹਾ ਹੈ | ਇਸੇ ਲੜੀ ਤਹਿਤ ਸਰਹਿੰਦ ਦੇ ਸ਼ੇਖਪੁਰਾ ਪਾਰਕ, ਆਦਰਸ਼ ਨਗਰ ਵਿਖੇ ਯੋਗਸ਼ਾਲਾ ਸੈਸ਼ਨ ਵਿਚ ਯੋਗ ਆਸਣਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ | ਯੋਗ ਟ੍ਰੇਨਰ ਸਾਹਿਬਦੀਪ ਕੌਰ ਨੇ ਦੱਸਿਆ ਕਿ ਅਜੋਕੇ ਸਮੇਂ ਵਿਚ ਗੈਰ ਜ਼ਰੂਰੀ ਆਦਤਾਂ ਸਰੀਰਕ ਤੇ ਮਾਨਸਿਕ ਤਣਾਅ ਪੈਦਾ ਕਰ ਰਹੀਆਂ ਹਨ | ਇਸ ਲਈ ਜਿਹੜੇ ਲੋਕ ਯੋਗ ਸੈਸ਼ਨ ਵਿਚ ਸ਼ਾਮਿਲ ਹੋ ਰਹੇ ਹਨ, ਉਹ ਹੁਣ ਮਹਿਸੂਸ ਕਰਦੇ ਹਨ ਕਿ ਯੋਗ ਆਸਣਾਂ ਰਾਹੀਂ ਇਕਾਗਰਤਾ ਵੱਧਣ ਕਾਰਨ ਸਰੀਰਕ ਤੇ ਦਿਮਾਗ਼ੀ ਤਣਾਅ ਤੋਂ ਰਾਹਤ ਮਹਿਸੂਸ ਹੁੰਦੀ ਹੈ | ਯੋਗ ਸੈਸ਼ਨ ਵਿਚ ਸ਼ਾਮਿਲ ਹੋਣ ਵਾਲੇ ਹਰਵਿੰਦਰ ਕੌਰ ਮੁਤਾਬਿਕ ਯੋਗ ਨੇ ਭਾਵਨਾਵਾਂ ਨੂੰ ਨਿਯੰਤਿ੍ਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ | ਯੋਗ ਸੰਤੁਲਿਤ ਤਰੀਕੇ ਨਾਲ ਇਕ ਵਿਅਕਤੀ ਵਿਚ ਮੌਜੂਦ ਸ਼ਕਤੀ ਵਿਚ ਸੁਧਾਰ ਜਾਂ ਉਸ ਦਾ ਵਿਕਾਸ ਕਰਨ ਦਾ ਸ਼ਾਸਤਰ ਹੈ |
ਪਿਛਲੀ ਖ਼ਬਰ ਮਨਜੀਤ ਸ਼ਰਮਾ ਸਰਹਿੰਦ ਹਲਕਾ ਪਾਇਲ ਦੇ ਆਬਜ਼ਰਵਰ ਨਿਯੁਕਤ ਅਗਲੀ ਖ਼ਬਰ ਪਟਿਆਲਾ ਤੇ ਫਤਿਹਗੜ੍ਹ ਸਾਹਿਬ 'ਚ ਕੰਨਾਂ ਦੇ ਮੁਫ਼ਤ ਟੈਸਟ ਅਤੇ ਕੰਨ ਦੀਆਂ ਮਸ਼ੀਨਾਂ ਉਪਲਬਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।