29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਮਹੰਤ ਡਾ. ਸਿਕੰਦਰ ਸਿੰਘ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਇਗੀ

ਅਜੀਤ ਡੈਸਕ 03-12-2025
ਬਸੀ ਪਠਾਣਾਂ, 2 ਦਸੰਬਰ (ਐਚ.ਐਸ.ਗੌਤਮ)-ਡੇਰਾ ਬਾਬਾ ਬੁੱਧ ਦਾਸ ਜੀ ਦੇ ਮਹੰਤ ਡਾ. ਸਿਕੰਦਰ ਸਿੰਘ ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦਾ ਅੱਜ ਸ਼ਮਸ਼ਾਨਘਾਟ ਬਸੀ ਪਠਾਣਾਂ ਵਿਖੇ ਪੂਰੇ ਰੀਤੀ ਰਿਵਾਜ਼ਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ ਅਤੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਵਿਖਾਉਣ ਦੀ ਰਸਮ ਉਨ੍ਹਾਂ ਦੇ ਸਪੁੱਤਰ ਡਾ. ਆਫ਼ਤਾਬ ਸਿੰਘ ਨੇ ਨਿਭਾਈ | ਇਸ ਤੋਂ ਪਹਿਲਾਂ ਪੂਰੇ ਸ਼ਹਿਰ ਵਿਚ ਉਨ੍ਹਾਂ ਦੀ ਅੰਤਿਮ ਵਿਦਾਈ ਯਾਤਰਾ ਬੈਂਡ-ਵਾਜਿਆਂ ਨਾਲ ਕੱਢੀ ਗਈ ਤੇ ਵੱਖ-ਵੱਖ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਸ਼ਖ਼ਸੀਅਤਾਂ ਨੇ ਸ਼ਿਰਕਤ ਕਰਕੇ ਇਕ ਬੇਦਾਗ ਸ਼ਖ਼ਸੀਅਤ ਤੇ ਰੰਗਲੇ ਸੱਜਣ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ, ਜਿਨ੍ਹਾਂ ਨੇ ਮਿ੍ਤਕ ਦੇਹ 'ਤੇ ਲੋਈ ਪਾ ਕੇ ਸਨਮਾਨ ਦਿੱਤਾ | ਇਸ ਦੁੱਖ ਦੀ ਘੜੀ 'ਚ ਸੰਤ ਗੁਰਚਰਨ ਦਾਸ ਰੋੜੇਵਾਲ, ਸੰਤ ਬਲਵਿੰਦਰ ਦਾਸ ਮਹੰਤ ਡੇਰਾ ਬਾਬਾ ਪੁਸ਼ਪਾਨੰਦ ਉਦਾਸੀਨ, ਗੁਰਚਰਨ ਦਾਸ, ਸਰਬਜੀਤ ਸਿੰਘ ਭੱਲਾ, ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਸਾਬਕਾ ਮੰਤਰੀ ਡਾ. ਹਰਬੰਸ ਲਾਲ, ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ, ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ, ਹਰਵੇਲ ਸਿੰਘ ਮਾਧੋਪੁਰ, ਜਥੇਦਾਰ ਲਖਵੀਰ ਸਿੰਘ ਥਾਂਬਲਾ, ਗੁਰਮੀਤ ਸਿੰਘ ਧਾਲੀਵਾਲ, ਜੀਵਨ ਗੁਪਤਾ, ਹੈਪੀ ਖੇੜਾ, ਮਨਜੀਤ ਸ਼ਰਮਾ ਸਰਹਿੰਦ, ਭਾਜਪਾ ਆਗੂ ਕੁਲਦੀਪ ਸਿੰਘ ਸਿੱਧੂਪੁਰ, ਕੁਲਦੀਪ ਕੌਰ ਬੋਪਾਰਾਏ, ਡਾ. ਮਦਨ ਲਾਲ ਅਰੋੜਾ, ਗੁਰਪ੍ਰੀਤ ਸਿੰਘ, ਡਾ.ਮਨੋਹਰ ਸਿੰਘ, ਸੁਭਾਸ਼ ਸੂਦ, ਡਾ.ਅਮਨਦੀਪ ਕੌਰ ਢੋਲੇਵਾਲ, ਸਰਬਜੀਤ ਸਿੰਘ ਭੱਠਾ, ਕਰਨੈਲ ਦਾਸ, ਮਨਮੋਹਨ ਦਾਸ, ਰਾਜੇਸ਼ ਸਿੰਗਲਾ, ਖੁਸ਼ਵੰਤ ਥਾਪਰ, ਸੁਰਿੰਦਰ ਸਿੰਘ ਰਾਮਗੜ੍ਹ ਪ੍ਰਧਾਨ ਜ਼ਿਲ੍ਹਾ ਕਾਂਗਰਸ, ਉਪ ਪ੍ਰਧਾਨ ਕੁਲਵੰਤ ਢਿੱਲੋਂ, ਅੰਮੀ ਚੰਦ ਭਟੇੜੀ, ਓਮ ਪ੍ਰਕਾਸ਼ ਤਾਂਗੜੀ, ਕਿਸ਼ੋਰੀ ਲਾਲ ਚੁੱਘ, ਰਵਿੰਦਰ ਕੁਮਾਰ ਰਿੰਕੂ, ਸਾਧੂ ਰਾਮ ਭੱਟਮਾਜਰਾ, ਬਲਬੀਰ ਸਿੰਘ ਜ਼ਿਲ੍ਹਾ ਚੇਅਰਮੈਨ ਐਸ.ਸੀ ਸੈੱਲ, ਡਾ. ਹਰਪਾਲ ਸਿੰਘ ਸਲਾਣਾ, ਰਣਜੀਤ ਸਿੰਘ ਤਰਖਾਣ ਮਾਜਰਾ, ਭਾਰਤ ਭੂਸ਼ਨ ਵਰਮਾ, ਸੁਰਜੀਤ ਸਿੰਗਲਾ, ਅਸ਼ੋਕ ਧੀਮਾਨ, ਮੋਹਨ ਲਾਲ ਗੋਗਨਾ, ਦੁਸ਼ਯੰਤ ਸ਼ੁਕਲਾ, ਰਜਿੰਦਰ ਭਨੋਟ ਪ੍ਰਧਾਨ, ਅਸ਼ੋਕ ਟੁਲਾਨੀ, ਰਾਜ ਕੁਮਾਰ ਪੂਰੀ, ਐਡਵੋਕੇਟ ਅਮਰਦੀਪ ਸਿੰਘ ਧਾਰਨੀ, ਕਰਮਜੀਤ ਸਿੰਘ ਢੀਂਡਸਾ, ਪਰਮਿੰਦਰ ਸਿੰਘ, ਓਮ ਪ੍ਰਕਾਸ਼ ਗੌਤਮ, ਰੁਪਿੰਦਰ ਸਿੰਘ ਰੂਪੀ, ਕਰਨੈਲ ਸਿੰਘ ਤੇ ਹਰਚੰਦ ਸਿੰਘ, ਰਾਜੀਵ ਕੁਮਾਰ ਵਾਲਮੀਕਿ, ਮਨਪ੍ਰੀਤ ਸਿੰਘ ਹੈਪੀ, ਈਸ਼ਰ ਸਿੰਘ ਘੁੰਮਣ, ਗੁਰਕੀਰਤ ਸਿੰਘ ਬੇਦੀ, ਪਰਮਜੀਤ ਸਿੰਘ ਪੱਪੀ, ਸ਼ਾਮ ਗੌਤਮ, ਨਰਿੰਦਰ ਗੁਪਤਾ, ਅਨੂਪ ਸਿੰਗਲਾ, ਗੁਰਸ਼ੇਰ ਸਿੰਘ, ਅਸ਼ੋਕ ਸ਼ਰਮਾ ਕੌਂਸਲਰ ਗੋਬਿੰਦਗੜ੍ਹ,ਅੰਮਿ੍ਤਪਾਲ ਸਿੰਘ ਟਿਵਾਣਾ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਆਗੂਆਂ ਨੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |
ਪਿਛਲੀ ਖ਼ਬਰ ਕਾਂਗਰਸ ਨੇ ਗੁਰਪ੍ਰੀਤ ਕੌਰ ਜੱਲ੍ਹਾ ਨੂੰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮਾਧੋਪੁਰ ਤੋਂ ਉਮੀਦਵਾਰ ਐਲਾਨਿਆ ਅਗਲੀ ਖ਼ਬਰ ਹਰਿਆਣਾ ਮਾਰਕਾ ਸ਼ਰਾਬ ਸਮੇਤ ਪੰਜ ਕਾਰ ਸਵਾਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।