29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਪੈਨਸ਼ਨਰਾਂ ਲਈ 4 ਤੋਂ 6 ਤੱਕ ਲੱਗੇਗਾ ਜਾਗਰੂਕਤਾ ਮੇਲਾ- ਅਸ਼ੋਕ ਕੁਮਾਰ

ਅਜੀਤ ਡੈਸਕ 03-12-2025
ਫ਼ਤਹਿਗੜ੍ਹ ਸਾਹਿਬ, 2 ਦਸੰਬਰ (ਮਨਪ੍ਰੀਤ ਸਿੰਘ)-ਪੰਜਾਬ ਸਰਕਾਰ ਨੇ ਈ. ਕੇ. ਵਾਈ. ਸੀ. ਕਰਵਾਉਣ ਤੋਂ ਵਾਂਝੇ ਪੈਨਸ਼ਨਰਾਂ ਤੇ ਫੈਮਲੀ ਪੈਨਸ਼ਨਰਾਂ ਨੂੰ ਇਕ ਹੋਰ ਮੌਕਾ ਦਿੰਦੇ ਹੋਏ ਤਿੰਨ ਰੋਜ਼ਾ ਜਾਗਰੂਕਤਾ ਮੇਲਾ ਲਗਾਉਣ ਦਾ ਫ਼ੈਸਲਾ ਕੀਤਾ ਹੈ | ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਨਵੰਬਰ ਦੌਰਾਨ ਲੱਗੇ ਜਾਗਰੂਕਤਾ ਮੇਲੇ ਨੂੰ ਲੋੜਵੰਦਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਸੀ, ਜਿਸ ਦੇ ਮੱਦੇਨਜ਼ਰ ਹੁਣ 4, 5 ਅਤੇ 6 ਦਸੰਬਰ ਨੂੰ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਫ਼ਤਹਿਗੜ੍ਹ ਸਾਹਿਬ ਅਤੇ ਉਪ ਖ਼ਜ਼ਾਨਾ ਦਫ਼ਤਰਾਂ ਬਸੀ ਪਠਾਣਾਂ, ਖਮਾਣੋਂ ਅਤੇ ਅਮਲੋਹ ਵਿਖੇ ਜਾਗਰੂਕਤਾ ਮੇਲੇ ਲਗਾ ਕੇ ਈ.ਕੇ.ਵਾਈ.ਸੀ. ਪ੍ਰਕਿਰਿਆ ਨੂੰ ਅਮਲ ਵਿਚ ਲਿਆਂਦਾ ਜਾਵੇਗਾ | ਉਨ੍ਹਾਂ ਦੱਸਿਆ ਕਿ ਜਿਹੜੇ ਪੈਨਸ਼ਨਰ, ਪੈਨਸ਼ਨ ਸੇਵਾ ਪੋਰਟਲ ਉੱਤੇ ਕਿਸੇ ਕਾਰਨ ਆਪਣੇ ਆਪ ਨੂੰ ਦਰਜ ਨਹੀਂ ਕਰਵਾ ਸਕੇ ਸਨ, ਉਨ੍ਹਾਂ ਲਈ ਇਹ ਮੇਲਾ ਲਾਭਦਾਇਕ ਸਾਬਤ ਹੋਵੇਗਾ | ਹਰੇਕ ਪੈਨਸ਼ਨਰ ਅਤੇ ਫੈਮਲੀ ਪੈਨਸ਼ਨਰ ਲਈ ਈ.ਕੇ.ਵਾਈ.ਸੀ. ਲਾਜ਼ਮੀ ਹੈ | ਉਨ੍ਹਾਂ ਪੈਨਸ਼ਨਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਵੇਂ ਬੈਂਕਾਂ ਵਿਚ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣਾ ਜ਼ਰੂਰੀ ਹੈ, ਉਸੇ ਤਰ੍ਹਾਂ ਇਸ ਪੋਰਟਲ 'ਤੇ ਰਜਿਸਟਰਡ ਹੋਣ ਨਾਲ ਮਹੀਨਾਵਾਰ ਪੈਨਸ਼ਨ ਦੀ ਅਕਾਊਾਟਿੰਗ, ਡਾਟਾ ਸ਼ਿਕਾਇਤ ਨਿਵਾਰਨ ਸਕਸੈਸ਼ਨ ਮੋਡਿਊਲ ਆਦਿ ਦੀ ਵਿਵਸਥਾ ਉਪਲੱਬਧ ਹੋ ਸਕੇਗੀ | ਜਿਹੜੇ ਪੈਨਸ਼ਨਰਾਂ ਨੇ ਜੀਵਨ ਪ੍ਰਮਾਣ ਪੱਤਰ ਬੈਂਕਾਂ ਵਿਚ ਜਮ੍ਹਾਂ ਕਰਵਾ ਦਿੱਤੇ ਹਨ, ਪਰ ਪੈਨਸ਼ਨ ਸੇਵਾ ਪੋਰਟਲ 'ਤੇ ਰਜਿਸਟਰਡ ਨਹੀਂ ਹੋਏ, ਉਨ੍ਹਾਂ ਲਈ ਵੀ ਇਹ ਰਜਿਸਟ੍ਰੇਸ਼ਨ ਲਾਜ਼ਮੀ ਹੈ |
ਪਿਛਲੀ ਖ਼ਬਰ ਪੈਨਸ਼ਨਰਾਂ ਲਈ 4 ਤੋਂ 6 ਤੱਕ ਲੱਗੇਗਾ ਜਾਗਰੂਕਤਾ ਮੇਲਾ- ਅਸ਼ੋਕ ਕੁਮਾਰ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਸੀਟਾਂ ਜਿੱਤ ਕੇ ਪਾਰਟੀ ਦੀ ਝੋਲੀ 'ਚ ਪਾਈਆਂ ਜਾਣਗੀਆਂ- ਰਿਆ, ਮਕਾਰੋਂਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।