20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸ਼ਹੀਦੀ ਨਗਰ ਕੀਰਤਨ ਦਾ ਬਸੀ ਪਠਾਣਾਂ ਪਹੁੰਚਣ 'ਤੇ ਸ਼ਾਨਦਾਰ ਸੁਆਗਤ <br/>

ਅਜੀਤ ਡੈਸਕ 22-11-2025
ਬਸੀ ਪਠਾਣਾਂ, 21 ਨਵੰਬਰ (ਐਚ.ਐਸ.ਗੌਤਮ)-ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀਦਾਸ ਜੀ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਰਵਾਨਾ ਹੋਏ ਸ਼ਹੀਦੀ ਨਗਰ ਕੀਰਤਨ ਦਾ ਬਸੀ ਪਠਾਣਾਂ ਪਹੁੰਚਣ 'ਤੇ ਦਰਬਾਰਾ ਸਿੰਘ ਗੁਰੂ ਹਲਕਾ ਇੰਚਾਰਜ, ਗੁਰਪ੍ਰੀਤ ਸਿੰਘ ਰਾਜੂ ਖੰਨਾ ਕੋਰ ਕਮੇਟੀ ਮੈਂਬਰ, ਸ਼ਰਨਜੀਤ ਸਿੰਘ ਚਨਾਰਥਲ ਜ਼ਿਲ੍ਹਾ ਪ੍ਰਧਾਨ, ਪਰਦੀਪ ਸਿੰਘ ਕਲੌੜ ਕੌਮੀ ਮੀਤ ਪ੍ਰਧਾਨ ਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਾਨਦਾਰ ਸਵਾਗਤ ਕੀਤਾ ਤੇ ਰੁਮਾਲਾ ਸਾਹਿਬ ਭੇਟ ਕੀਤਾ | ਨਗਰ ਕੀਰਤਨ ਦੀ ਅਗਵਾਈ ਕਰ ਰਹੇ 5 ਪਿਆਰਿਆਂ ਤੇ ਨਿਸ਼ਾਨਚੀ ਸਿੰਘਾਂ ਨੂੰ ਸਿਰੋਪਾਉ ਭੇਟ ਕੀਤੇ ਗਏ | ਇਸ ਮੌਕੇ ਦਰਬਾਰਾ ਸਿੰਘ ਗੁਰੂ ਤੇ ਅਵਤਾਰ ਸਿੰਘ ਰਿਆ ਮੈਂਬਰ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਇਹ ਪਵਿੱਤਰ ਸ਼ਹੀਦੀ ਨਗਰ ਕੀਰਤਨ ਨਗਰ ਨੌਗਾਵਾਂ, ਆਲਮਪੁਰ, ਖੰਟ-ਮਾਨਪੁਰ, ਸੰਘੋਲ, ਰਾਣਵਾਂ ਤੇ ਖਮਾਣੋਂ ਹੁੰਦਾ ਹੋਇਆ ਅਗਲੇ ਪੜਾਅ 'ਚ ਪ੍ਰਵੇਸ਼ ਕਰੇਗਾ | ਇਸ ਮੌਕੇ ਜਗਮੋਹਨ ਸਿੰਘ ਗੁਰਦੁਆਰਾ ਪ੍ਰਧਾਨ, ਜਸਪਿੰਦਰ ਸਿੰਘ ਹੈੱਡ ਗ੍ਰੰਥੀ, ਅਮਨਪਾਲ ਸਿੰਘ ਨਾਹਨਹੇੜੀ, ਸਵਰਨ ਸਿੰਘ ਸ਼ਿਵਦਾਸਪੁਰ, ਨਰਿੰਦਰ ਸਿੰਘ ਗੁਣੀਆ ਮਾਜਰੀ, ਬਿ੍ਜ ਈਸ਼ਵਰ ਸਿੰਘ ਪਾਸ਼ੀ, ਮਨਦੀਪ ਸਿੰਘ ਕਿੱਕੀ, ਬਹਾਦਰ ਸਿੰਘ ਦੇਦੜਾਂ, ਸਵਰਨ ਸਿੰਘ ਮੁਸਤਫ਼ਾਬਾਦ, ਮਲਕੀਤ ਸਿੰਘ ਮਠਾੜੂ, ਧਰਮਬੀਰ ਸਿੰਘ ਘਮੰਡਗੜ੍ਹ, ਗੁਰਜੀਤ ਸਿੰਘ ਸ਼ਹੀਦਗੜ੍ਹ, ਦਵਿੰਦਰ ਸਿੰਘ ਮਾਜਰੀ, ਬਲਵੀਰ ਸਿੰਘ ਮੈੜਾਂ, ਮਹਿੰਦਰ ਸਿੰਘ, ਸੇਵਾ ਸਿੰਘ, ਮਨਪ੍ਰੀਤ ਸਿੰਘ ਹੈਪੀ ਕੌਂਸਲਰ, ਗੁਰਿੰਦਰਪਾਲ ਸਿੰਘ ਸੇਠੀ, ਦਾਰਾ ਸਿੰਘ, ਗੁਰਜੀਤ ਸਿੰਘ ਸੇਠੀ, ਜਗਤਾਰ ਸਿੰਘ ਦਮਹੇੜੀ, ਮਨਦੀਪ ਸਿੰਘ ਮਨੀ, ਸੁਰਿੰਦਰ ਕੌਰ, ਕਮਲਜੀਤ ਕੌਰ ਜਨਾਗਲ ਸਮੇਤ ਵੱਡੀ ਗਿਣਤੀ ਵਿਚ ਬੀਬੀਆਂ ਹਾਜ਼ਰ ਸਨ |

ਪਿਛਲੀ ਖ਼ਬਰ ਗ੍ਰਾਮ ਪੰਚਾਇਤ ਮੀਰਪੁਰ ਨੇ ਵਿਦਿਆਰਥੀਆਂ ਨੂੰ ਖੇਡ ਕਿੱਟ ਮੁਹੱਈਆ ਕਰਵਾਈ <br/> ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਬਿਜਲੀ ਕੁਨੈਕਸ਼ਨ ਲੈਣ ਲਈ ਐਨ.ਓ.ਸੀ. ਦੀ ਸ਼ਰਤ ਖ਼ਤਮ ਕਰਨਾ ਅਤਿ ਸ਼ਲਾਘਾਯੋਗ ਕਦਮ-ਚੇਅਰਮੈਨ ਢਿੱਲੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।