26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਸ੍ਰੀਮਦ ਭਗਵਦ ਗੀਤਾ ਗਿਆਨ ਯੱਗ ਕਥਾ ਤੇ ਸਤਿਸੰਗ ਦੀ ਤਿਆਰੀ ਲਈ ਮੀਟਿੰਗ ਸਮਾਪਤ

ਅਜੀਤ ਡੈਸਕ 21-11-2025
ਮੰਡੀ ਗੋਬਿੰਦਗੜ੍ਹ, 20 ਨਵੰਬਰ (ਇਕਬਾਲਦੀਪ ਸੰਧੂ)-ਅਗਾਮੀ 23 ਨਵੰਬਰ ਨੂੰ ਸ੍ਰੀ ਕਿ੍ਸ਼ਨ ਮੰਦਰ ਵਿਖੇ ਹੋਣ ਵਾਲੀ ਸ੍ਰੀਮਦ ਭਗਵਦ ਗੀਤਾ ਗਿਆਨ ਯੱਗ ਕਥਾ ਤੇ ਸਤਿਸੰਗ ਦੀ ਤਿਆਰੀ ਲਈ ਸ੍ਰੀ ਹਰੀ ਕਥਾ ਸੰਮਤੀ ਦੇ ਮੁੱਖ ਸਰਪ੍ਰਸਤ ਪ੍ਰਕਾਸ਼ ਚੰਦ, ਚੇਅਰਮੈਨ ਡਾ. ਮਨਮੋਹਨ ਕੌਸ਼ਲ ਤੇ ਸ਼ਰਨ ਦਾਸ ਮਿੱਤਲ ਦੀ ਪ੍ਰਧਾਨਗੀ ਹੇਠ ਇਕ ਮਹੱਤਵਪੂਰਨ ਮੀਟਿੰਗ ਹੋਈ | ਇਸ ਮੌਕੇ ਸਮਾਗਮ ਦੇ ਸਾਰੇ ਮੁੱਖ ਪਹਿਲੂਆਂ ਨੂੰ ਸਫ਼ਲਤਾ ਨੂੰ ਯਕੀਨੀ ਬਣਾਉਣ ਲਈ 'ਤੇ ਚਰਚਾ ਕੀਤੀ ਗਈ | ਇਸ ਮੌਕੇ ਸ਼ਰਧਾਲੂਆਂ ਤੇ ਮਹਿਮਾਨਾਂ ਦਾ ਸਵਾਗਤ ਕਰਨ ਲਈ ਇਕ ਵਿਸ਼ੇਸ਼ ਕਮੇਟੀ ਬਣਾਈ ਗਈ ਅਤੇ ਪ੍ਰੋਗਰਾਮ ਨੂੰ ਬ੍ਰਹਮ, ਅਨੁਸ਼ਾਸਿਤ ਤੇ ਸਫ਼ਲ ਬਣਾਉਣ ਲਈ ਮੈਂਬਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ | ਇਸ ਮੌਕੇ ਪ੍ਰਕਾਸ਼ ਚੰਦ, ਡਾ. ਮਨਮੋਹਨ ਕੌਸ਼ਲ, ਸ਼ਰਨ ਦਾਸ ਮਿੱਤਲ ਤੇ ਸ਼ੋਭਾ ਯਾਤਰਾ ਦੇ ਚੇਅਰਮੈਨ ਯੱਗ ਦੱਤ ਨੇ ਸ਼ਰਧਾਲੂਆਂ ਤੇ ਨਾਗਰਿਕਾਂ ਨੂੰ ਵੱਡੀ ਗਿਣਤੀ ਵਿਚ ਕਥਾ ਤੇ ਸਤਿਸੰਗ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ | ਇਸ ਦੌਰਾਨ 25 ਨਵੰਬਰ ਨੂੰ ਅਯੁੱਧਿਆ ਦੇ ਸ੍ਰੀ ਰਾਮ ਮੰਦਰ ਵਿਖੇ ਹੋਣ ਵਾਲੇ ਝੰਡਾ ਲਹਿਰਾਉਣ ਦੀ ਰਸਮ ਅਤੇ 26 ਮਾਰਚ 2026 ਨੂੰ ਹੋਣ ਵਾਲੇ ਰਾਮ ਨੌਮੀ ਪ੍ਰੋਗਰਾਮਾਂ ਦੀਆਂ ਤਿਆਰੀਆਂ ਸੰਬੰਧੀ ਵੀ ਚਰਚਾ ਕੀਤੀ ਗਈ | ਅੰਤ 'ਚ ਮੀਟਿੰਗ ਦੀ ਸਮਾਪਤੀ ਭਗਵਾਨ ਰਾਮ ਦੀ ਜਿੱਤ ਦੇ ਜੈਕਾਰਿਆਂ ਨਾਲ ਕੀਤੀ ਗਈ | ਮੀਟਿੰਗ 'ਚ ਜਨਰਲ ਸਕੱਤਰ ਸੁਰੇਸ਼ ਗੁਪਤਾ, ਸਕੱਤਰ ਸੰਦੀਪ ਗੋਇਲ, ਖ਼ਜ਼ਾਨਚੀ ਸੱਜਣ ਗੋਇਲ, ਪ੍ਰਭਾਤ ਫੇਰੀ ਦੇ ਚੇਅਰਮੈਨ ਦਵਿੰਦਰ ਪਰਾਸ਼ਰ, ਵਿਨੋਦ ਗੋਇਲ, ਰਿਸ਼ੀ ਰਾਜ ਗੋਇਲ, ਰਾਕੇਸ਼ ਗੁਪਤਾ (ਰਿੱਕੀ), ਵਿਨੋਦ ਗੋਇਲ, ਰਾਕੇਸ਼ ਜਿੰਦਲ, ਮੋਤੀ ਲਾਲ ਸੇਤੀਆ, ਵਿਵੇਕ ਸਿੰਗਲਾ, ਭਰਥਰੀ ਬਾਂਸਲ, ਸੁਨੀਲ ਮਿੱਤਲ, ਸੀਤਾ ਰਾਮ ਮਹਾਵਰ, ਪ੍ਰੇਮੀ ਪੰਡਿਤ, ਬਲਵਿੰਦਰ ਸ਼ਰਮਾ, ਮੋਹਨ ਦਾਤਾ, ਸੁਮਿਤ ਗੁਪਤਾ, ਕੇਸ਼ਵ ਦਾਤਾ, ਪੀਯੂਸ਼ ਗੁਪਤਾ, ਅੰਕੁਸ਼ ਕਾਂਸਲ, ਮਨੋਜ ਭੱਲਾ, ਲਲਿਤ ਵਰਮਾ, ਲਲਿਤ ਰਾਜ ਕੁਮਾਰ, ਪੰਕਜ ਜੈਨ, ਆਨੰਦ ਪਨੇਸਰ, ਸਤੀਸ਼ ਸ਼ਰਮਾ, ਸੁਨੀਲ ਝਾਅ, ਰਾਜੇਸ਼ ਜਸਵਾਲ, ਯੋਗੇਸ਼ ਦੱਤ, ਦੀਪਕ ਬਾਂਸਲ, ਜਿਤੇਸ਼ ਸਿੰਘਲ, ਮਦਨ ਗੁਪਤਾ,ਰਾਜਨ ਕੱਕੜ, ਨਰਿੰਦਰ ਭਾਟੀਆ, ਜਗਦੀਸ਼ ਗੁਪਤਾ ਹਾਜ਼ਰ ਸਨ |
ਪਿਛਲੀ ਖ਼ਬਰ 350 ਸਾਲਾ ਸ਼ਹੀਦੀ ਨਗਰ ਕੀਰਤਨ ਦਾ ਰਾਣਵਾਂ ਵਿਖੇ ਹੋਵੇਗਾ ਭਰਵਾਂ ਸਵਾਗਤ-ਜਥੇਦਾਰ ਰਿਆ ਅਗਲੀ ਖ਼ਬਰ ਬਹੇੜ ਤੇ ਰੈਲੋਂ ਵਾਲੀ ਸੜਕ ਜਲਦ ਬਣਾਈ ਜਾਵੇ-ਸ਼ਿਵਦਾਸਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।