26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

18ਵੀਂ ਗ੍ਰੈਪਲਿੰਗ ਚੈਂਪੀਅਨਸ਼ਿਪ 'ਚ ਮਨਪ੍ਰੀਤ ਕੌਰ ਦੀ ਵੱਡੀ ਜਿੱਤ, ਜਿੱਤੇ ਸੋਨ ਤੇ ਚਾਂਦੀ ਦੇ ਤਗਮੇ

ਅਜੀਤ ਡੈਸਕ 21-11-2025
ਅਮਲੋਹ, 20 ਨਵੰਬਰ (ਕੇਵਲ ਸਿੰਘ)-ਅਮਲੋਹ ਹਲਕੇ ਦੇ ਪਿੰਡ ਮਾਜਰੀ ਕਿਸਨੇ ਵਾਲੀ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਨੇ 18ਵੀਂ ਗ੍ਰੈਪਲਿੰਗ ਚੈਂਪੀਅਨਸ਼ਿਪ, ਜੋ ਹਾਲ ਹੀ ਵਿਚ ਰੋਸਨਾਬਾਦ (ਉੱਤਰਾਖੰਡ) ਵਿਚ ਆਯੋਜਿਤ ਕੀਤੀ ਗਈ ਸੀ, ਵਿਚ ਇਕ ਸੋਨੇ ਅਤੇ ਇਕ ਚਾਂਦੀ ਦਾ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ | ਉਸ ਦੀ ਇਹ ਵੱਡੀ ਜਿੱਤ ਨਾਲ ਉਸ ਦੇ ਪਰਿਵਾਰ ਅਤੇ ਇਲਾਕੇ ਵਿਚ ਖ਼ੁਸ਼ੀ ਦਾ ਮਾਹੌਲ ਹੈ | ਅੱਜ ਪਿੰਡ ਦੀ ਪੰਚਾਇਤ ਵਲੋਂ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪਿੰਡ ਦੀ ਸਰਪੰਚ ਲਖਬੀਰ ਕੌਰ ਘੁਮਾਣ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਸਲਾਣਾ ਦੇ ਪ੍ਰਧਾਨ ਹਰਵਿੰਦਰ ਸਿੰਘ ਬਿੰਦਾ ਨੇ ਮਨਪ੍ਰੀਤ ਕੌਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਸਰਕਲ ਪ੍ਰਧਾਨ ਹਰਵਿੰਦਰ ਸਿੰਘ ਬਿੰਦਾ ਨੇ ਕਿਹਾ ਕਿ ਮਨਪ੍ਰੀਤ ਨੇ ਸਾਬਤ ਕਰ ਦਿੱਤਾ ਹੈ ਕਿ ਧੀਆਂ ਕਿਸੇ ਤੋਂ ਘੱਟ ਨਹੀਂ | ਉਨ੍ਹਾਂ ਨੇ ਕਿਹਾ ਕਿ ਧੀਆਂ ਨੂੰ ਬੋਝ ਨਹੀਂ ਸਮਝਣਾ ਚਾਹੀਦਾ, ਧੀਆਂ ਤਾਂ ਸਿਰ ਦਾ ਤਾਜ ਹੁੰਦੀਆਂ ਹਨ ਅਤੇ ਮਨਪ੍ਰੀਤ ਨੇ ਇਹ ਗੱਲ ਆਪਣੇ ਪ੍ਰਦਰਸ਼ਨ ਰਾਹੀਂ ਸੱਚ ਕਰ ਦਿਖਾਈ ਹੈ | ਮਨਪ੍ਰੀਤ ਦੀ ਇਸ ਵੱਡੀ ਕਾਮਯਾਬੀ ਨੇ ਨਾ ਸਿਰਫ਼ ਪਿੰਡ ਦਾ ਨਾਮ ਚਮਕਾਇਆ ਹੈ, ਬਲਕਿ ਜ਼ਿਲ੍ਹਾ ਅਤੇ ਪੰਜਾਬ ਦਾ ਮਾਣ ਵੀ ਵਧਾਇਆ ਹੈ | ਇਸ ਮੌਕੇ ਮਨਪ੍ਰੀਤ ਕੌਰ ਦੇ ਪਿਤਾ ਲਖਬੀਰ ਦਾਸ, ਮਾਤਾ ਪਿੰਕੀ ਰਾਣੀ, ਅਮਰਜੀਤ ਦਾਸ, ਬਲਵੀਰ ਕੌਰ, ਆਰਤੀ, ਜਤਿਨ ਬਾਵਾ, ਸਾਬਕਾ ਸਰਪੰਚ ਕਰਮਜੀਤ ਕੌਰ ਸ਼ੇਰਗਿੱਲ, ਪੰਚ ਗੁਰਵਿੰਦਰ ਸਿੰਘ, ਪੰਚ ਗੁਰਪ੍ਰੀਤ ਸਿੰਘ, ਮਹਿਲਾ ਪੰਚ ਗੁਰਮੀਤ ਕੌਰ, ਰਣਜੀਤ ਕੌਰ, ਭਗਵਾਨ ਦਾਸ, ਬਾਬਾ ਅਮਰਜੀਤ ਦਾਸ, ਮਨਪ੍ਰੀਤ ਸਿੰਘ ਪੰਚ, ਜਸਪਾਲ ਸਿੰਘ ਵਲੋਂ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ |
ਪਿਛਲੀ ਖ਼ਬਰ ਨੌਜਵਾਨ ਆਪਣਾ ਕਾਰੋਬਾਰ ਕਰਨ ਨੂੰ ਤਰਜੀਹ ਜ਼ਰੂਰ ਦੇਣ-ਰਾਜੂ ਖੰਨਾ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਡਡਹੇੜੀ 'ਚ ਮਾਸ ਕਾਊਾਸਲਿੰਗ ਪ੍ਰੋਗਰਾਮ ਆਯੋਜਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।