26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਭਤੀਜੇ ਨੂੰ ਖ਼ੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਦੇ ਮਾਮਲੇ 'ਚ ਚਾਚੇ ਖ਼ਿਲਾਫ਼ ਮੁੱਕਦਮਾ ਦਰਜ

ਅਜੀਤ ਡੈਸਕ 21-11-2025
ਜਖਵਾਲੀ, 20 ਨਵੰਬਰ (ਨਿਰਭੈ ਸਿੰਘ)- ਥਾਣਾ ਮੂਲੇਪੁਰ ਦੀ ਪੁਲਿਸ ਵਲੋ ਇਕ ਵਿਅਕਤੀ ਖ਼ਿਲਾਫ਼ ਆਪਣੇ ਹੀ ਭਤੀਜੇ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ 'ਤੇ ਮੁਕੱਦਮਾ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਸਹਾਇਕ ਥਾਣੇਦਾਰ ਜਗਜੀਤ ਸਿੰਘ ਨੇ ਦੱਸਿਆ ਕਿ ਮਨਦੀਪ ਕੌਰ ਪਤਨੀ ਸੁਖਦਰਸ਼ਨ ਸਿੰਘ ਵਾਸੀ ਪਿੰਡ ਮਾਣਕਪੁਰ ਦੇਵੀ ਲਾਲ ਥਾਣਾ ਪਿੰਜੌਰ ਜ਼ਿਲ੍ਹਾ ਪੰਚਕੂਲਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਪਹਿਲੀ ਸ਼ਾਦੀ ਜਨਵਰੀ 2005 ਵਿਚ ਸੁਖਵਿੰਦਰ ਸਿੰਘ ਪੱੁਤਰ ਰਾਏ ਸਿੰਘ ਵਾਸੀ ਪਿੰਡ ਲਟੌਰ ਥਾਣਾ ਮੂਲੇਪੁਰ ਨਾਲ ਹੋਈ ਸੀ, ਜਿਸ ਤੋਂ ਉਸ ਕੋਲ ਇਕ ਬੱਚੇ ਸੁਖਮਨਪ੍ਰੀਤ ਸਿੰਘ ਨੇ ਜਨਮ ਲਿਆ ਸੀ ਪਰ ਉਸ ਦੇ ਪਤੀ ਦੀ 2009 ਵਿਚ ਮੌਤ ਹੋ ਗਈ ਸੀ ਜਿਸ ਮਗਰੋਂ ਉਹ ਆਪਣੇ ਪੇਕੇ ਘਰ ਰਹਿਣ ਲੱਗ ਪਈ ਸੀ | ਕਰੀਬ 4 ਸਾਲ ਬਾਅਦ ਕੋਰਟ ਦੇ ਫ਼ੈਸਲੇ ਤੋਂ ਬਾਅਦ ਉਸ ਨੇ ਆਪਣੇ ਪੁੱਤਰ ਸੁਖਮਨਪ੍ਰੀਤ ਸਿੰਘ ਨੂੰ ਸੌਹਰੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਸੀ | ਸ਼ਿਕਾਇਤ ਕਰਤਾ ਮੁਤਾਬਿਕ 2013 ਵਿਚ ਸੁਖਦਰਸ਼ਨ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਮਾਣਕਪੁਰ ਦੇਵੀ ਲਾਲ ਨਾਲ ਉਸ ਦਾ ਦੂਜਾ ਵਿਆਹ ਹੋ ਗਿਆ ਤੇ ਵਿਆਹ ਉਪਰੰਤ ਉਹ ਆਪਣੇ ਪੁੱਤਰ, ਸੱਸ ਅਤੇ ਸੌਹਰੇ ਨਾਲ ਮਿਲਦੀ ਵਰਤਦੀ ਸੀ | ਵਿਆਹ ਤੋਂ ਕਰੀਬ ਛੇ ਮਹੀਨੇ ਬਾਅਦ ਉਸ ਦੇ ਸੌਹਰੇ ਰਾਏ ਸਿੰਘ ਦੀ ਮੌਤ ਹੋ ਗਈ | ਉਸ ਤੋਂ ਥੋੜੇ੍ਹ ਸਮੇਂ ਬਾਅਦ ਸੱਸ ਦੀ ਮੌਤ ਹੋਣ ਉਪਰੰਤ ਉਸ ਦੇ ਪੁੱਤਰ ਸੁਖਮਨਪ੍ਰੀਤ ਸਿੰਘ ਦਾ ਪਾਲਣ ਪੋਸ਼ਣ ਉਸ ਦਾ ਦਿਉਰ ਹਰਵਿੰਦਰ ਸਿੰਘ ਅਤੇ ਉਸ ਦੀ ਪਤਨੀ ਪ੍ਰਨੀਤ ਕੌਰ ਕਰਨ ਲੱਗ ਪਏ ਸਨ | ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਸੁਖਮਨਪ੍ਰੀਤ ਸਿੰਘ ਅਕਸਰ ਫ਼ੋਨ 'ਤੇ ਗੱਲ ਕਰਨ ਸਮੇਂ ਕਹਿੰਦਾ ਸੀ ਕਿ ਉਸ ਦਾ ਚਾਚਾ ਹਰਵਿੰਦਰ ਸਿੰਘ ਉਸ ਨੂੰ ਘੂਰਦਾ ਰਹਿੰਦਾ ਹੈ | ਬੀਤੀ 8 ਨਵੰਬਰ ਨੂੰ ਕਰੀਬ ਸ਼ਾਮ ਸਾਢੇ ਪਤਾ ਚੱਲਿਆ ਕਿ ਉਸ ਦੇ ਪੁੱਤਰ ਸੁਖਮਨਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਹੈ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਤੋਂ ਤੰਗ ਹੋ ਕੇ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਰਿਹਾ ਹੈ ਜਿਸ ਸੰਬੰਧੀ ਮਨਦੀਪ ਕੌਰ ਨੇ ਥਾਣਾ ਮੂਲੇਪੁਰ ਵਿਖੇ ਪੁਲਿਸ ਨੂੰ ਇਤਲਾਹ ਦਿੱਤੀ ਸੀ | ਪੁਲਿਸ ਨੇ ਨਹਿਰ 'ਚੋਂ ਸੁਖਮਨਪ੍ਰੀਤ ਸਿੰਘ ਦੀ ਲਾਸ਼ ਬਰਾਮਦ ਕਰਕੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਉਪਰੰਤ ਮਿ੍ਤਕ ਦੇ ਚਾਚੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਦੋ ਰੋਜ਼ਾ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਨਗਰ ਕੀਰਤਨ ਦਾ ਬਨੂੜ ਪਹੁੰਚਣ 'ਤੇ ਸੰਗਤਾਂ ਵਲੋਂ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।