26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਜੀ. ਪੀ. ਐਸ. 'ਚ ਕਰਵਾਏ ਸਮਾਰੋਹ ਦੇ ਦੂਜੇ ਦਿਨ ਵੀ ਲੱਗੀਆਂ ਖ਼ੂਬ ਰੌਣਕਾਂ

ਅਜੀਤ ਡੈਸਕ 21-11-2025
ਮੰਡੀ ਗੋਬਿੰਦਗੜ੍ਹ, 20 ਨਵੰਬਰ (ਇਕਬਾਲਦੀਪ ਸੰਧੂ)-ਗੋਬਿੰਦਗੜ੍ਹ ਪਬਲਿਕ ਸਕੂਲ 'ਚ ਚੱਲ ਰਹੇ 46ਵੇਂ ਸਾਲਾਨਾ ਇਨਾਮ ਵੰਡ ਸਮਾਰੋਹ ਦੇ ਦੂਜੇ ਦਿਨ ਵੀ ਖ਼ੂਬ ਰੌਣਕਾਂ ਲੱਗੀਆਂ | ਇਸ ਮੌਕੇ ਮੁੱਖ ਮਹਿਮਾਨ ਨਿਤਿਨ ਸੱਗੜ ਦਾ ਸਕੂਲ ਪਿ੍ੰਸੀਪਲ ਤੇ ਅਧਿਆਪਕਾਂ ਵਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਦ ਕਿ ਰਾਜ ਗੋਇਲ, ਸੰਜੇ ਭਾਟੀਆ, ਪਿਆਰਾ ਸਿੰਘ ਕਲਸੀ, ਚਰਨਜੀਤ ਕੌਰ ਕਲਸੀ, ਪਵਨ ਸਚਦੇਵਾ, ਰਾਹੁਲ ਗੋਇਲ ਤੇ ਸ਼ਿਪਰਾ ਗੋਇਲ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ | ਇਸ ਤੋਂ ਬਾਅਦ ਪਿ੍ੰਸੀਪਲ ਡਾ. ਨੀਰੂ ਅਰੋੜਾ ਨੇ ਕਿਹਾ ਕਿ ਅਧਿਆਪਕ ਕਿਸੇ ਵੀ ਸਿੱਖਿਆ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ |
ਉਹ ਆਪਣੇ ਸਬਰ, ਸੇਵਾ ਤੇ ਸਖ਼ਤ ਮਿਹਨਤ ਨਾਲ ਵਿਦਿਆਰਥੀਆਂ ਨੂੰ ਮੰਚ ਲਈ ਤਿਆਰ ਕਰਦੇ ਹਨ | ਉਨ੍ਹਾਂ ਨੇ ਸਕੂਲ ਦੇ ਅਨੁਸ਼ਾਸਨ, ਸਿੱਖਿਆ ਦੀ ਗੁਣਵੱਤਾ ਤੇ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਵੀ ਭਰਪੂਰ ਪ੍ਰਸੰਸਾ ਕੀਤੀ | ਇਸ ਮੌਕੇ ਪੰਜਾਬੀ ਨਾਚ ਦੀ ਚੁਸਤ ਲਹਿਰ, 'ਤਾਨਹਾ ਜੀ-ਸੂਰਵੀਰ' ਦੀ ਬਹਾਦਰੀ ਭਰੀ ਪੇਸ਼ਕਸ਼ ਵਕਤ ਦੀ ਆਵਾਜ਼ ਦਾ ਵਿਚਾਰਸ਼ੀਲ ਨਾਟਕ 'ਮੈਂ ਭਾਰਤ ਹਾਂ' ਦੀ ਰਾਸ਼ਟਰੀ ਭਾਵਨਾ ਨਾਲ ਭਰਪੂਰ ਦਿ੍ਸ਼ਟੀ ਤੇ ਇਸਤਰੀ ਸ਼ਕਤੀ ਦੇ ਸਸ਼ਕਤ ਸੰਦੇਸ਼ ਵਾਲੀ ਪ੍ਰਸਤੁਤੀ ਨੇ ਸਭ ਦਾ ਮਨ ਮੋਹ ਲਿਆ ਜਦ ਕਿ ਸਾਈਬਰ ਜਾਲ ਨੇ ਤਕਨੀਕੀ ਯੁੱਗ ਦੇ ਖ਼ਤਰਨਾਕ ਪੱਖਾਂ ਤੋਂ ਸੁਚੇਤ ਕੀਤਾ | ਡਾਂਡੀਆ ਰਾਸ ਨੇ ਹਾਲ ਵਿਚ ਜੋਸ਼ ਭਰੀ ਖੜਕਣ ਪੈਦਾ ਕੀਤੀ | ਇਸੇ ਤਰ੍ਹਾਂ ਕੱਥਕ, ਲੋਕ ਨਾਚ, ਰਾਗ-ਰਾਗਣੀਆਂ, ਸੰਗੀਤਕ ਪੇਸ਼ਕਾਰੀਆਂ, ਕਵਿਤਾ ਪਾਠ ਤੇ ਵਿਗਿਆਨਕ-ਸਮਾਜਿਕ ਵਿਸ਼ਿਆਂ 'ਤੇ ਆਧਾਰਿਤ ਕਲਾਤਮਿਕ ਪ੍ਰੋਗਰਾਮਾਂ ਨੇ ਵਿਦਿਆਰਥੀਆਂ ਦੀ ਬਹੁਪੱਖੀ ਪ੍ਰਤਿਭਾ ਨੂੰ ਸੁੰਦਰ ਢੰਗ ਨਾਲ ਦਰਸਾਇਆ | ਪ੍ਰੋਗਰਾਮ 'ਚ ਵਿਦਿਆਰਥੀਆਂ ਨੂੰ ਅਕਾਦਮਿਕ, ਖੇਡਾਂ, ਕਲਾ ਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਵਿਲੱਖਣ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ |
ਪਿਛਲੀ ਖ਼ਬਰ ਆਮ ਆਦਮੀ ਕਲੀਨਿਕ ਸਾਂਝਾ ਫ਼ਰੰਟ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਣ ਦੀ ਚਿਤਾਵਨੀ-ਸਾਂਝਾ ਫ਼ਰੰਟ ਆਗੂ ਅਗਲੀ ਖ਼ਬਰ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਲੋਂ 'ਬੇਟੀ ਬਚਾਓ ਬੇਟੀ ਪੜ੍ਹਾਓ' ਸਕੀਮ ਤਹਿਤ ਆਯੋਜਿਤ ਜ਼ਿਲ੍ਹਾ ਪੱਧਰੀ ਸਮਾਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।