26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਵਿਸ਼ਵ ਬਵਾਸੀਰ ਦਿਵਸ 'ਤੇ ਰਾਣਾ ਹਸਪਤਾਲ ਸਰਹਿੰਦ 'ਚ ਜਾਗਰੂਕਤਾ ਸੈਮੀਨਾਰ ਕਰਵਾਇਆ

ਅਜੀਤ ਡੈਸਕ 21-11-2025
ਫ਼ਤਹਿਗੜ੍ਹ ਸਾਹਿਬ, 20 ਨਵੰਬਰ (ਬਲਜਿੰਦਰ ਸਿੰਘ)-ਵਿਸ਼ਵ ਬਵਾਸੀਰ ਦਿਵਸ ਮੌਕੇ 'ਤੇ ਰਾਣਾ ਹਸਪਤਾਲ ਸਰਹਿੰਦ ਵਿਚ ਡਾ. ਹੇਂਤਿੰਦਰ ਸੂਰੀ (ਕੰਸਲਟੈਂਟ ਪ੍ਰੋਕਟੋਲੋਜਿਸਟ ਤੇ ਐਮ. ਡੀ., ਰਾਣਾ ਹਸਪਤਾਲ) ਵਲੋਂ ਇਕ ਖ਼ਾਸ ਜਾਗਰੂਕਤਾ ਸੈਮੀਨਾਰ ਕਰਵਾਇਆ | ਡਾ. ਸੂਰੀ ਨੇ ਦੱਸਿਆ ਕਿ ਬਵਾਸੀਰ ਤੇ ਰੈਕਟਲ ਕੈਂਸਰ ਦੇ ਲੱਛਣ ਅਕਸਰ ਇਕੋ ਜਿਹੇ ਹੁੰਦੇ ਹਨ ਅਤੇ ਸਮੇਂ 'ਤੇ ਜਾਂਚ ਜ਼ਿੰਦਗੀ ਬਚਾ ਸਕਦੀ ਹੈ | ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਸ਼ੁਰੂਆਤੀ ਲੱਛਣਾਂ ਦੀ ਅਣਡਿੱਠੀ ਕਰਦੇ ਹਨ, ਜਿਸ ਨਾਲ ਬਿਮਾਰੀ ਆਖ਼ਰੀ ਪੜਾਅ ਵਿਚ ਪਹੁੰਚ ਜਾਂਦੀ ਹੈ | ਉਨ੍ਹਾਂ ਸਲਾਹ ਦਿੱਤੀ ਕਿ ਜੇ ਮਲਦਾਰ ਤੋਂ ਖ਼ੂਨ, ਦਰਦ, ਗੱਠ ਜਾਂ ਪਖਾਨੇ ਦੀਆਂ ਆਦਤਾਂ ਵਿਚ ਬਦਲਾਅ ਵੇਖੇ ਜਾਣ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ | ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਰੈਕਟਲ ਕੈਂਸਰ ਦੁਨੀਆ ਦਾ ਤੀਜਾ ਸਭ ਤੋਂ ਆਮ ਕੈਂਸਰ ਹੈ | ਆਈ. ਸੀ. ਐਮ. ਆਰ. ਦੇ ਅਨੁਸਾਰ ਭਾਰਤ ਵਿਚ 78 ਫ਼ੀਸਦੀ ਮਰੀਜ਼ਾਂ ਦੀ ਪਛਾਣ ਆਖ਼ਰੀ ਪੜਾਅ 'ਚ ਹੁੰਦੀ ਹੈ, ਕਿਉਂਕਿ ਲੱਛਣਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ | ਇਸ ਸੈਮੀਨਾਰ ਦਾ ਮੰਤਵ ਲੋਕਾਂ ਵਿਚ ਜਾਗਰੂਕਤਾ ਫੈਲਾਉਣਾ ਤੇ ਸਮੇਂ 'ਤੇ ਇਲਾਜ ਦੀ ਮਹੱਤਤਾ ਬਾਰੇ ਸੁਚੇਤ ਕਰਨਾ ਸੀ | ਰਾਣਾ ਹਸਪਤਾਲ ਲੋਕ ਸਿਹਤ ਜਾਗਰੂਕਤਾ ਲਈ ਹਮੇਸ਼ਾ ਵਚਨਬੱਧ ਹੈ ਤੇ ਅੱਗੇ ਵੀ ਅਜਿਹੇ ਜਾਗਰੂਕਤਾ ਪ੍ਰੋਗਰਾਮ ਕਰਦਾ ਰਹੇਗਾ |
ਪਿਛਲੀ ਖ਼ਬਰ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਲੋਂ 'ਬੇਟੀ ਬਚਾਓ ਬੇਟੀ ਪੜ੍ਹਾਓ' ਸਕੀਮ ਤਹਿਤ ਆਯੋਜਿਤ ਜ਼ਿਲ੍ਹਾ ਪੱਧਰੀ ਸਮਾਗ... ਅਗਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਪਹੁੰਚਣ 'ਤੇ ਨਿੱਘਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।