19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਬਾਬਾ ਮਸਤ ਰਾਮ ਸੇਵਾ ਸੰਮਤੀ ਨੇ ਲੰਗਰ ਲਗਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਾਬਾ ਮਸਤ ਰਾਮ ਸੇਵਾ ਸੰਮਤੀ ਵਲੋਂ ਲਗਾਏ ਕੜ੍ਹੀ ਚਾਵਲ ਦੇ ਲੰਗਰ ਵਿਚ ਸੇਵਾ ਨਿਭਾਉਂਦੇ ਹੋਏ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ ਤੇ 'ਆਪ' ਆਗੂ ਬਲਦੇਵ ਸ਼ਰਮਾ ਤੇ ਹੋਰ | ਤਸਵੀਰ: ਰਾਜੇਸ਼ ਸ਼ਰਮਾ <br/> 07-11-2025
ਮੰਡੀ ਗੋਬਿੰਦਗੜ੍ਹ, 6 ਨਵੰਬਰ (ਰਾਜੇਸ਼ ਸ਼ਰਮਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਨਕ ਹਰਚੰਦ ਮਿਲ ਰੋਡ ਨੇੜੇ ਬਾਬਾ ਮਸਤ ਰਾਮ ਸੇਵਾ ਸੰਮਤੀ ਵਲੋਂ ਕੜ੍ਹੀ ਚਾਵਲ ਦਾ ਲੰਗਰ ਲਗਾਇਆ ਗਿਆ, ਜਿਸ ਵਿਚ ਨਗਰ ਕੌਂਸਲ ਪ੍ਰਧਾਨ ਪਿ੍ੰਸ ਤੇ 'ਆਪ' ਨੇਤਾ ਬਲਦੇਵ ਸ਼ਰਮਾ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰ ਲੰਗਰ ਵਰਤਾਉਣ ਦੀ ਸੇਵਾ ਨਿਭਾਈ | ਇਸ ਮੌਕੇ ਕੌਂਸਲ ਪ੍ਰਧਾਨ ਪਿ੍ੰਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਵਲੋਂ ਮਨੁੱਖਤਾ ਨੂੰ ਬਰਾਬਰਤਾ ਤੇ ਸਾਂਝੀਵਾਲਤਾ ਦੇ ਦਿੱਤੇ ਉਪਦੇਸ਼ 'ਤੇ ਅਮਲ ਕਰਦੇ ਹੋਏ ਜਾਤ-ਪਾਤ ਤੋਂ ਉੱਪਰ ਉੱਠ ਕੇ ਮਾਨਵਤਾ ਦੀ ਸੇਵਾ ਕਰਨੀ ਚਾਹੀਦੀ ਹੈ |
ਇਸ ਮੌਕੇ 'ਤੇ ਭਵਨ ਸ਼ਰਮਾ ਨੋਨੀ, ਸ਼ੈਲੀ ਸ਼ਰਮਾ, ਬਲਰਾਮ ਬੱਲੂ, ਜਗਦੀਪ ਚੋਪੜਾ, ਮੋਹਿਤ ਕਾਜਲਾ, ਸਿਮਰਨ ਨਸਰਾਲੀ, ਪੈਰੀ ਡਡਹੇੜੀ, ਪਿ੍ੰਸ ਤਲਾਨੀ, ਦੀਵਯਮ ਕਾਜਲਾ, ਹਰਵਿੰਦਰ ਸਿੰਘ, ਬਿੰਨੀ ਖੋਖਰ, ਪੁਨੀਤ ਸੂਦ, ਸੰਜੀਵ ਸ਼ਰਮਾ, ਸ਼ਰਨ, ਜਤਿਨ ਅਹੂਜਾ ਆਦਿ ਨੇ ਵੀ ਲੰਗਰ ਵਿਚ ਸੇਵਾ ਨਿਭਾਈ |
ਪਿਛਲੀ ਖ਼ਬਰ ਦੇਸ਼ ਭਗਤ ਗਲੋਬਲ ਸਕੂਲ ਵਿਖੇ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਪਾਬੰਦੀਸ਼ੁਦਾ ਗੋਲੀਆਂ ਸਮੇਤ ਇਕ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।