ਸਤਲੋਕ ਆਸ਼ਰਮ ਖਮਾਣੋਂ ਵਿਖੇ ਤਿੰਨ ਰੋਜ਼ਾ ਦਿਵਯ ਧਰਮ ਯੱਗ ਦਿਵਸ ਸਮਾਗਮ ਆਰੰਭ
ਅਜੀਤ ਡੈਸਕ
06-11-2025
ਸੰਤ ਰਾਮਪਾਲ ਨੇ ਪ੍ਰੋਜੈਕਟਰ ਰਾਹੀਂ ਵਰਚੂਅਲ ਸਤਸੰਗ ਕਰਦਿਆਂ ਕਬੀਰ ਸਾਹਿਬ ਜੀ ਵਲੋਂ ਕਾਂਸ਼ੀ ਸ਼ਹਿਰ ਵਿਚ ਅੱਜ ਤੋਂ 512 ਸਾਲ ਪਹਿਲਾਂ ਕੀਤੇ ਅਲੌਕਿਕ ਭੰਡਾਰੇ ਦੀ ਮਹਿਮਾ ਬਿਆਨ ਕੀਤੀ | ਉਨ੍ਹਾਂ ਕਿਹਾ ਕਿ ਕਬੀਰ ਸਾਹਿਬ ਦਾ ਭੰਡਾਰਾ ਲੱਖਾਂ ਲੋਕਾਂ ਨੂੰ ਭਗਤੀ ਮਾਰਗ ਦੀ ਸੱਚੀ ਸਮਝ ਦੇਣ ਵਾਲਾ ਇਕ ਦਿਵਯ ਆਯੋਜਨ ਸੀ | ਇਸ ਸਮਾਗਮ ਮੌਕੇ ਸ਼ੁੱਧ ਦੇਸੀ ਘਿਓ ਦੇ ਭੰਡਾਰੇ ਅਤੇ ਲੱਡੂ-ਜਲੇਬੀ ਦੇ ਅਟੁੱਟ ਪ੍ਰਸ਼ਾਦ ਦਾ ਵਰਤਾਰਾ ਕੀਤਾ ਜਾ ਰਿਹਾ ਹੈ | ਹਜ਼ਾਰਾਂ ਸੇਵਾਦਾਰ ਸ਼ਰਧਾਲੂਆਂ ਦੀ ਸੇਵਾ ਵਿਚ ਜੁਟੇ ਹੋਏ ਹਨ | ਸੰਗਤਾਂ ਵਲੋਂ ਸਮਾਗਮ ਵਿਚ ਲੱਖਾਂ ਦੀ ਗਿਣਤੀ ਵਿਚ ਹਾਜ਼ਰੀ ਭਰੀ ਜਾ ਰਹੀ ਹੈ, ਜੋ ਪੰਜਾਬ ਭਰ ਦੇ ਵੱਖ-ਵੱਖ ਜ਼ਿਲਿ੍ਹਆਂ ਸਮੇਤ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਤੋਂ ਵੀ ਪਹੁੰਚ ਰਹੀਆਂ ਹਨ | ਆਸ਼ਰਮ ਪ੍ਰਬੰਧਕਾਂ ਵਲੋਂ ਇਸ ਮੌਕੇ ਵਿਸ਼ੇਸ਼ ਅਧਿਆਤਮਿਕ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿਚ ਸਾਰੇ ਧਰਮਾਂ ਦੇ ਪਵਿੱਤਰ ਗ੍ਰੰਥ ਅਤੇ ਸਤਗਿਆਨ ਨਾਲ ਸੰਬੰਧਿਤ ਸਹੀ ਵਿਚਾਰ ਸੰਗਤਾਂ ਨੂੰ ਦਿਖਾਏ ਜਾ ਰਹੇ ਹਨ, ਤਾਂ ਜੋ ਉਨ੍ਹਾਂ ਨੂੰ ਅਸਲੀ ਭਗਤੀ ਦਾ ਵਿਗਿਆਨਿਕ ਅਤੇ ਸਾਰ ਤੱਤਵ ਗਿਆਨ ਪ੍ਰਾਪਤ ਹੋ ਸਕੇ |