31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹੰਸਾਲੀ ਵਿਖੇ ਸਮੂਹਿਕ ਆਨੰਦ ਕਾਰਜ ਕਰਵਾਏ

ਅਜੀਤ ਡੈਸਕ 06-11-2025
ਫ਼ਤਹਿਗੜ੍ਹ ਸਾਹਿਬ, 5 ਨਵੰਬਰ (ਮਨਪ੍ਰੀਤ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਬ੍ਰਹਮਲੀਨ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਨਿੱਘੀ ਯਾਦ 'ਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸੰਤ ਨਿਰਮਲ ਆਸ਼ਰਮ ਹੰਸਾਲੀ ਵਿਖੇ ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਵਲੋਂ 36 ਸੁਭਾਗੇ ਜੋੜਿਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ ਗਏ ਤੇ ਨਵੇਂ ਵਿਆਹੇ ਜੋੜਿਆਂ ਨੂੰ ਨਵੇਂ ਜੀਵਨ ਦੀ ਸ਼ੁਰੂਆਤ ਲਈ ਘਰੇਲੂ ਵਰਤੋਂ ਦਾ ਸਾਮਾਨ ਵੀ ਦਿੱਤਾ ਗਿਆ | ਸੰਤ ਬਾਬਾ ਪਰਮਜੀਤ ਸਿੰਘ ਨੇ ਜਿੱਥੇ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਉੱਥੇ ਉਨ੍ਹਾਂ ਨੇ ਸਮੂਹ ਸੇਵਾਦਾਰ, ਟਰੱਸਟ ਮੈਂਬਰਾਂ, ਸੀ.ਟੀ.ਯੂ. ਸਟਾਫ਼, ਇਲਾਕਾ ਨਿਵਾਸੀਆਂ, ਪਿੰਡ ਖੇੜਾ ਹੰਸਾਲੀ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਸਹਿਯੋਗ ਦੇਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਵਲੋਂ ਚਲਾਈ ਗਈ, ਮਰਿਆਦਾ ਦੀ ਲੜੀ ਨੂੰ ਪਰੋਂਦੇ ਹੋਏ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਦੀ ਖ਼ੁਸ਼ੀ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ 36 ਸੁਭਾਗੇ ਜੋੜਿਆਂ ਦੇ ਗੁਰੂ ਮਰਿਆਦਾ ਅਨੁਸਾਰ ਸਮੂਹਿਕ ਅਨੰਦ ਕਾਰਜ ਕਰਵਾਏ ਗਏ | ਇਸ ਮੌਕੇ ਆਮ ਆਦਮੀ ਪਾਰਟੀ ਦੇ ਸਾਬਕਾ ਕੈਬਨਿਟ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ, ਕੰਵਰਵੀਰ ਸਿੰਘ ਰਾਏ ਅਤੇ ਸ਼ਮਸ਼ੇਰ ਸਿੰਘ ਦੂਲੋਂ ਨੇ ਕਿਹਾ ਕਿ ਸੰਤਾਂ ਮਹਾਂਪੁਰਸ਼ਾਂ ਵਲੋਂ ਚਲਾਈ ਗਈ, ਮਨੁੱਖਤਾ ਦੀ ਭਲਾਈ ਦੀ ਰੀਤ ਇਕ ਵਿਲੱਖਣ ਮਿਸਾਲ ਹੈ, ਜਿਸ ਤੇ ਕਾਇਮ ਰਹਿਣਾ ਬਹੁਤ ਮੁਸ਼ਕਿਲ ਹੈ, ਜਿਸ ਨੂੰ ਸੰਤ ਮਹਾਂਪੁਰਸ਼ ਹੀ ਚਲਾ ਸਕਦੇ ਹਨ | ਉਨ੍ਹਾਂ ਕਿਹਾ ਕਿ ਵਿਆਹਾਂ, ਸ਼ਾਦੀਆਂ 'ਤੇ ਸ਼ਾਹੀ ਖ਼ਰਚ ਕਰਨ ਦੀ ਬਜਾਏ ਸਾਦੇ ਵਿਆਹ ਕਰਨ ਤਾਂ ਜੋ ਪਰਿਵਾਰ ਦੀ ਆਰਥਿਕਤਾ ਨੂੰ ਢਾਹ ਨਾ ਲੱਗੇ |
ਇਸ ਮੌਕੇ ਬਾਬਾ ਪਾਲ ਸਿੰਘ ਪਟਿਆਲਾ, ਬਾਬਾ ਦਲਵੀਰ ਸਿੰਘ ਲਖਮੀਪੁਰ, ਬਾਬਾ ਅਮਰੀਕ ਸਿੰਘ ਬੋਹੜਪੁਰ ਜਨਹੇੜੀਆਂ, ਸਾਧੂ ਰਾਮ ਭੱਟਮਾਜਰਾ, ਠੇਕੇਦਾਰ ਅਵਤਾਰ ਸਿੰਘ, ਮਨਜੀਤ ਸਿੰਘ ਸਰਹਿੰਦ, ਰਾਜਿੰਦਰ ਸਿੰਘ ਗਰੇਵਾਲ, ਪਿਆਰਾ ਸਿੰਘ, ਨਿਰਮਲ ਸਿੰਘ ਮਾਵੀ, ਮੈਨੇਜਰ ਮਹਿੰਦਰ ਸਿੰਘ, ਮੋਹਣ ਸਿੰਘ ਖੇੜਾ, ਨਰਿੰਦਰ ਪਾਲ ਸਿੰਘ ਅÏਲਖ ਸਾਬਕਾ ਡੀ.ਜੀ.ਪੀ., ਰੋਣਕ ਸਿੰਘ ਭੱਟੀ, ਸੁਰਿੰਦਰ ਸਿੰਘ ਰੰਧਾਵਾ, ਗੁਰਮੰਤ ਸਿੰਘ, ਧਨਵੀਰ ਸਿੰਘ ਕੰਗ, ਡਾ. ਜਗਦੀਪ ਸਿੰਘ ਬੀ.ਸੀ ਯੂਨੀਵਰਸਿਟੀ ਪਟਿਆਲਾ, ਕੁਸ਼ਾਲ ਸਿੰਗਲਾ, ਮਨਵਿੰਦਰ ਕੌਰ ਐਸ.ਡੀ.ਓ., ਡਾ. ਅਮਰਜੀਤ ਸਿੰਘ, ਡਾ. ਮੋਹਨ ਲਾਲ ਸਲੇਮਪੁਰ, ਰਾਮ ਸਿੰਘ ਬਰਾੜ, ਅਮਰਜੋਤ ਸਿੰਘ ਸਾਬਕਾ ਡੀ.ਜੀ.ਪੀ. ਰਾਜਸਥਾਨ, ਜਤਿੰਦਰ ਪਾਲ ਸਿੰਘ ਐਸ.ਐਚ. ਓ, ਰਣਜੀਤ ਸਿੰਘ ਗਿਲਕੋ ਵੈਲੀ, ਸੁਰਜੀਤ ਇੰਦਰ ਸਿੰਘ ਨੀਟੂ, ਈਸ਼ਰ ਸਿੰਘ, ਕਰਮਜੀਤ ਸਿੰਘ ਰਿਟਾ. ਤਹਿਸੀਲਦਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬੀ ਸਾਹਿਤ ਸਭਾ ਦਾ ਸਨਮਾਨ ਸਮਾਰੋਹ 8 ਨੂੰ ਅਗਲੀ ਖ਼ਬਰ ਸਰਕਾਰੀ ਸਕੂਲ ਪਿੰਡ ਧੀਰਪੁਰ ਨੇ ਜ਼ਿਲ੍ਹਾ ਪੱਧਰੀ ਖੇਡਾਂ 'ਚ ਪਹਿਲਾ ਸਥਾਨ ਕੀਤਾ ਹਾਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।