29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਦੇਸ਼ ਭਗਤ ਹਸਪਤਾਲ ਵਲੋਂ ਸੁਆਮੀ ਸੁਖਦੇਵ ਮੁਨੀ ਦੀ ਯਾਦ 'ਚ ਮੁਫ਼ਤ ਮੈਡੀਕਲ ਕੈਂਪ

ਸੰਤ ਭਵਨ ਠਾਠ ਨਮੋਸਰ ਰਾਏਪੁਰ ਚੋਬਦਾਰਾ ਵਿਖੇ ਦੇਸ਼ ਭਗਤ ਹਸਪਤਾਲ ਵਲੋਂ ਲਗਾਏ ਗਏ ਮੈਡੀਕਲ ਚੈੱਕਅੱਪ ਕੈਂਪ ਮੌਕੇ ਡਾਕਟਰਾਂ ਦੀਆਂ ਟੀਮਾਂ ਨਾਲ ਸੰਤ ਮੰਡਲੀ ਅਤੇ ਇਲਾਕੇ ਦੀਆਂ ਸੰਗਤਾਂ | ਅਜੀਤ ਤਸਵੀਰ <br/> 22-07-2025
ਅਮਲੋਹ, 21 ਜੁਲਾਈ (ਕੇਵਲ ਸਿੰਘ)-ਸੰਤ ਭਵਨ ਠਾਠ ਨਮੋਸਰ ਰਾਏਪੁਰ ਚੋਬਦਾਰਾਂ ਵਿਖੇ ਬਾਬਾ ਜੈ ਦੇਵ ਨਾਥ ਦੀ ਅਗਵਾਈ ਹੇਠ ਸਵਾਮੀ ਸੁਖਦੇਵ ਮੁਨੀ ਦੀ ਯਾਦ ਵਿਚ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਬਾਬਾ ਜਗਨ ਨਾਥ ਵਲੋਂ ਰਸ ਭਿੰਨਾ ਕੀਰਤਨ ਕੀਤਾ ਗਿਆ | ਇਸ ਮੌਕੇ 'ਤੇ ਦੇਸ਼ ਭਗਤ ਹਸਪਤਾਲ ਦੇ ਡਾਕਟਰਾਂ ਦੀ ਟੀਮ ਵਲੋਂ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ ਜਿਸ ਵਿਚ ਹਰ ਤਰ੍ਹਾਂ ਦੀਆਂ ਬਿਮਾਰੀਆਂ, ਦੰਦਾਂ ਅਤੇ ਅੱਖਾਂ ਦਾ ਚੈੱਕਅੱਪ ਕਰਕੇ ਲਗਪਗ 200 ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ 'ਤੇ ਬਾਬਾ ਜੈ ਦੇਵ ਨਾਥ ਤੋਂ ਇਲਾਵਾ ਬਾਬਾ ਜਗਨਨਾਥ, ਬਾਬਾ ਝਿਲਮਲ ਨਾਥ, ਬਾਬਾ ਸੋਮਨਾਥ, ਬਾਬਾ ਅਮਰੀਕ ਨਾਥ, ਬਾਬਾ ਮੰਗਲ ਨਾਥ, ਬਾਬਾ ਜਸਵੀਰ ਸਿੰਘ ਕਾਲਾ ਡੂਡੀਆਂ, ਐਡ. ਰਾਮ ਸਿੰਘ ਰੈਸਲ, ਪੀ.ਆਰ.ਓ. ਧਰਮ ਸਿੰਘ ਰਾਈਏਵਾਲ, ਡਾ. ਰਸਨਾ, ਰਮੇਸ਼ ਕੁਮਾਰ, ਬਿਧੀ ਚੰਦ ਅਤੇ ਰਾਜਵੀਰ ਸਿੰਘ ਮੌਜੂਦ ਸਨ |
ਪਿਛਲੀ ਖ਼ਬਰ ਰਿਮਟ ਹਸਪਤਾਲ 'ਚ ਮੁਫ਼ਤ ਮੈਡੀਕਲ ਕੈਂਪ 24 ਨੂੰ ਅਗਲੀ ਖ਼ਬਰ ਪ੍ਰੋ. ਬਡੂੰਗਰ ਨੇ ਸਿੱਖ ਇਤਿਹਾਸ ਨੂੰ ਕਲਮਬੱਧ ਕਰਕੇ 9 ਪੁਸਤਕਾਂ ਕੌਮ ਦੀ ਝੋਲੀ ਪਾਈਆਂ-ਗਿਆਨੀ ਕੁਲਦੀਪ ਸਿੰਘ ਗੜਗੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।