29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਓਮ ਗੌਤਮ ਵਲੋਂ ਭਾਜਪਾ ਮੰਡਲ ਬਸੀ ਪਠਾਣਾਂ ਦੀ ਟੀਮ ਦਾ ਐਲਾਨ

ਅਜੀਤ ਡੈਸਕ 22-07-2025
ਬਸੀ ਪਠਾਣਾਂ, 21 ਜੁਲਾਈ (ਯਤਿੰਦਰ ਮੌਦਗਿਲ)-ਭਾਜਪਾ ਮੰਡਲ ਬਸੀ ਪਠਾਣਾਂ ਦੀ ਅਹਿਮ ਮੀਟਿੰਗ ਪ੍ਰਧਾਨ ਓਮ ਗੌਤਮ ਦੀ ਅਗਵਾਈ ਹੇਠ ਹੋਈ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ, ਸਾਬਕਾ ਮੰਤਰੀ ਡਾ. ਹਰਬੰਸ ਲਾਲ, ਕੁਲਦੀਪ ਸਿੰਘ ਸਿੱਧੂਪੁਰ ਅਤੇ ਕੁਲਦੀਪ ਸਿੰਘ ਸਹੋਤਾ ਸਮੇਤ ਸੀਨੀਅਰ ਆਗੂਆਂ ਵਲੋਂ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀਆਂ ਪਿਛਲੇ 11 ਸਾਲਾਂ ਦੀਆਂ ਉਪਲਬਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਸ ਮੌਕੇ ਮੰਡਲ ਪ੍ਰਧਾਨ ਓਮ ਗੌਤਮ ਵਲੋਂ ਆਪਣੀ ਨਵੀਂ ਟੀਮ ਦਾ ਐਲਾਨ ਕੀਤਾ ਗਿਆ ਜਿਸ ਵਿਚ ਮਾਸਟਰ ਪ੍ਰਕਾਸ਼ ਸਿੰਘ, ਹਰੀਸ਼ ਥਰੇਜਾ, ਰਜਿੰਦਰ ਸ਼ਰਮਾ, ਰਾਕੇਸ਼ ਰਬੜ, ਕੁਲਦੀਪ ਪਾਠਕ, ਅਨੀਤਾ ਗੌਤਮ ਨੂੰ ਮੀਤ ਪ੍ਰਧਾਨ, ਤਰੂਣ ਸੇਠੀ ਤੇ ਨਰਵੀਰ ਧੀਮਾਨ ਜਨਰਲ ਸਕੱਤਰ, ਸੁਖਦੇਵ ਸਿੰਘ, ਐਡ. ਅੰਕੁਸ਼ ਖਤਰੀ, ਦੀਪਕ ਸ਼ਰਮਾ, ਬਲਵੰਤ ਸਿੰਘ, ਵਿਸ਼ਾਲ ਸਪੱਲ, ਉਸ਼ਾ ਧੀਮਾਨ, ਬਲਵਿੰਦਰ ਬੰਸਲ, ਰਜੀਵ ਸ਼ਰਮਾ ਸਕੱਤਰ, ਰਵੀਨ ਮੋਦਗਿਲ ਨੂੰ ਖ਼ਜ਼ਾਨਚੀ ਦੇ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਇਸ ਦੇ ਇਲਾਵਾ ਅਨਿਲ ਲੰੂਬਾ, ਪਵਨ ਬਾਂਸਲ, ਕ੍ਰਿਸ਼ਨ ਵਰਮਾ, ਅਮਿੱਤ ਵਰਮਾ, ਸੁਰੇਸ਼ ਗੌਤਮ, ਗੋਲਡੀ ਗੁਰਾਨੀ, ਸੀਮਾ ਥੋਰ, ਰਵਿੰਦਰ ਸਿੰਘ, ਸ਼ੁਭਮ ਬੱਬਰ, ਸੰਦੀਪ ਸਿੰਗਲਾ, ਭੁਪਿੰਦਰ ਸਿੰਘ, ਹਰਮੇਸ਼ ਸ਼ਰਮਾ, ਪਵਨ ਕੁਮਾਰ, ਰੌਬਿਨ ਸ਼ਰਮਾ ਨੂੰ ਕਾਰਜਕਾਰਨੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ | ਇਸ ਤੋਂ ਇਲਾਵਾ ਸੰਈਅਮ ਪਾਠਕ ਨੂੰ ਯੁਵਾ ਮੋਰਚਾ ਬਸੀ ਪਠਾਣਾਂ ਦਾ ਪ੍ਰਧਾਨ, ਨੀਤੂ ਸ਼ਰਮਾ ਮਹਿਲਾ ਮੋਰਚਾ ਪ੍ਰਧਾਨ, ਸੀਮਾ ਥੋਰ ਮਹਿਲਾ ਮੋਰਚਾ ਜਨਰਲ ਸਕੱਤਰ, ਗੁਰਮੀਤ ਸਿੰਘ ਮੁਸਤਫਾਬਾਦ ਐਸ.ਸੀ. ਮੋਰਚਾ ਪ੍ਰਧਾਨ, ਕਰਮ ਸਿੰਘ ਤੇ ਲਖਵੀਰ ਸਿੰਘ ਮੀਤ ਪ੍ਰਧਾਨ, ਵਸੀਮ ਮੁਹੰਮਦ ਘੱਟ ਗਿਣਤੀ ਮੋਰਚਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਗੁਰਮੁਖ ਸਿੰਘ, ਕੇ.ਕੇ. ਵਰਮਾ, ਸੋਹਨ ਲਾਲ ਮੈਨਰੋ, ਐਡ. ਗੌਰਵ ਗੋਇਲ, ਐਡ. ਅਮਨ ਗੋਇਲ, ਜਤਿੰਦਰ ਸ਼ਰਮਾ ਪ੍ਰਧਾਨ ਚੁੰਨ੍ਹੀ ਕਲਾਂ ਮੰਡਲ, ਮੋਹਨ ਸਿੰਘ ਸੰਘੋਲ, ਰਿਸ਼ੀ ਗੌਤਮ, ਰਮੇਸ਼ ਸ਼ਰਮਾ, ਰਾਜੇਸ਼, ਵਿਨੋਦ, ਜਗਦੀਸ਼ ਮੜਕਨ ਨਾਲ ਵੱਡੀ ਗਿਣਤੀ ਵਿਚ ਹੋਰ ਆਗੂ ਮੌਜੂਦ ਸਨ |
ਪਿਛਲੀ ਖ਼ਬਰ ਗੁਰੂ ਹਰਿਗੋਬਿੰਦ ਖ਼ਾਲਸਾ ਸਕੂਲ ਤੇ ਕਾਲਜ ਹੰਸਾਲੀ ਖੇੜਾ ਵਿਖੇ ਧਾਰਮਿਕ ਸਮਾਗਮ ਕਰਵਾਏ -ਟਰੱਸਟੀ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਕੁੰਭੜਾ ਨੇ ਕਰਵਾਇਆ ਕਿ੍ਕਟ ਟੂਰਨਾਮੈਂਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।