29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਵਰਕਰਾਂ 'ਚ ਬੂਥ ਕਮੇਟੀਆਂ ਬਣਾਉਣ ਲਈ ਉਤਸ਼ਾਹ ਪਾਰਟੀ ਦੀ ਚੜ੍ਹਦੀ ਕਲਾ ਦਾ ਪ੍ਰਤੀਕ-ਗੁਰੂ

ਅਜੀਤ ਡੈਸਕ 22-07-2025
ਖਮਾਣੋਂ, 21 ਜੁਲਾਈ (ਜੋਗਿੰਦਰ ਪਾਲ)-ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਵਰਕਰਾਂ ਵਲੋਂ ਪਿੰਡਾਂ ਵਿਚ ਬੂਥ ਕਮੇਟੀਆਂ ਅਤੇ ਸ਼ਹਿਰਾਂ ਵਿਚ ਵਾਰਡ ਕਮੇਟੀਆਂ ਬਣਾਉਣ ਲਈ ਭਾਰੀ ਦਿਲਚਸਪੀ ਅਤੇ ਉਤਸ਼ਾਹ ਦਿਖਾਇਆ ਜਾ ਰਿਹਾ ਹੈ, ਜੋ ਪਾਰਟੀ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ | ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਤੇ ਵਰਕਿੰਗ ਕਮੇਟੀ ਮੈਂਬਰ ਅਤੇ ਹਲਕਾ ਬਸੀ ਪਠਾਣਾਂ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ ਨੇ ਡਾ. ਜਗਦੀਪ ਸਿੰਘ ਰਾਣਾ ਸਟੇਟ ਡੈਲੀਗੇਟ, ਰਾਜੀਵ ਅਹੂਜਾ ਮੀਤ ਪ੍ਰਧਾਨ ਨਗਰ ਪਾਲਕਾ, ਸਰਬਜੀਤ ਸਿੰਘ ਲਾਡੀ ਜ਼ਿਲ੍ਹਾ ਯੂਥ ਪ੍ਰਧਾਨ ਅਤੇ ਮਨਪ੍ਰੀਤ ਸਿੰਘ ਮੰਪੀ ਸਰਕਲ ਪ੍ਰਧਾਨ ਦੀ ਅਗਵਾਈ ਵਿਚ ਖਮਾਣੋਂ ਵਿਖੇ ਵਾਰਡ ਕਮੇਟੀਆਂ ਬਣਾਉਣ ਸਮੇਂ ਆਖੀ | ਗੁਰੂ ਨੇ ਕਿਹਾ ਕਿ ਉਹ ਚੁੰਨ੍ਹੀ, ਖੇੜੀ ਨੌਧ ਸਿੰਘ, ਸੰਘੋਲ ਤੇ ਖਮਾਣੋਂ ਦਿਹਾਤੀ ਸਰਕਲਾਂ ਵਿਚ ਬੂਥ ਕਮੇਟੀਆਂ ਅਤੇ ਬਸੀ ਪਠਾਣਾਂ ਤੇ ਖਮਾਣੋਂ ਸ਼ਹਿਰੀ ਸਰਕਲਾਂ ਵਿਚ ਵਾਰਡ ਕਮੇਟੀਆਂ ਬਣਾਉਣ ਦੀ ਸ਼ੁਰੂਆਤ ਕਰ ਚੁੱਕੇ ਹਨ, ਸਾਰੇ ਸਰਕਲਾਂ ਵਿਚ ਲੀਡਰਸ਼ਿਪ ਅਤੇ ਵਰਕਰ ਪੂਰੀ ਤਨਦੇਹੀ ਤੇ ਲਗਨ ਨਾਲ ਕਮੇਟੀਆਂ ਬਣਾਉਣ ਵਿਚ ਰੁੱਝੇ ਹੋਏ ਹਨ | ਵਰਕਰਾਂ ਦਾ ਹੌਸਲਾ ਦਰਸਾਉਂਦਾ ਹੈ ਕਿ 2027 ਵਿਚ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਦਾ ਮੁੱਢ ਬੱਝ ਚੁੱਕਾ ਹੈ | ਲੋਕ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਵਿਕਾਸ ਤੇ ਲੋਕ ਭਲਾਈ ਦੇ ਕੰਮਾਂ ਨੂੰ ਯਾਦ ਕਰ ਰਹੇ ਹਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਠਗਿਆ ਮਹਿਸੂਸ ਕਰ ਰਹੇ ਹਨ ਕਿਉਂਕਿ ਇਸ ਸਰਕਾਰ ਨੇ ਸਿਵਾਏ ਲਾਰਿਆਂ ਤੋਂ ਲੋਕਾਂ ਨੂੰ ਹੋਰ ਕੁਝ ਨਹੀਂ ਦਿੱਤਾ | ਇਸ ਮੌਕੇ ਖਮਾਣੋਂ ਦੇ ਵਾਰਡ ਨੰ. 2 ਵਿਚ 7 ਮੈਂਬਰੀ 3 ਵਿਚ 8 ਮੈਂਬਰੀ, 4 ਵਿਚ 9 ਮੈਂਬਰੀ ਅਤੇ ਵਾਰਡ ਨੰ. 5 ਵਿਚ 9 ਮੈਂਬਰੀ ਵਾਰਡ ਕਮੇਟੀ ਬਣਾਈ ਗਈ ਜਿਸ ਅਨੁਸਾਰ ਵਾਰਡ ਨੰ. 2 ਦੀ ਕਮੇਟੀ ਵਿਚ ਸਰਬਜੀਤ ਸਿੰਘ ਲਾਡੀ, ਜਸਵੰਤ ਸਿੰਘ ਚੜ੍ਹੀ, ਅਰਜੁਨ ਗੁਪਤਾ, ਗੁਰਦਿਆਲ ਸਿੰਘ, ਬਲਵੀਰ ਸਿੰਘ, ਗੁਰਦੀਪ ਸਿੰਘ ਅਤੇ ਗੁਰਵਿੰਦਰ ਸਿੰਘ, ਵਾਰਡ. 3 ਦੀ ਕਮੇਟੀ ਵਿਚ ਮਨਪ੍ਰੀਤ ਸਿੰਘ ਮੰਪੀ, ਗੁਰਦੇਵ ਸਿੰਘ, ਨਰਿੰਦਰ ਪਾਲ ਸਿੰਘ, ਪਲਵਿੰਦਰ ਸਿੰਘ ਕਾਕਾ, ਗੁਲਜ਼ਾਰ ਸਿੰਘ, ਬਲਵੀਰ ਸਿੰਘ, ਨਿਰਮਲ ਸਿੰਘ ਅਤੇ ਅਵਤਾਰ ਸਿੰਘ, ਵਾਰਡ ਨੰ. 4 ਵਿਚ ਬਲਵਿੰਦਰ ਸਿੰਘ ਮੱਕਾ, ਰਣਬੀਰ ਸਿੰਘ ਐਮ.ਸੀ., ਹਰਲੈਕ ਸਿੰਘ, ਹਰਮਨਦੀਪ ਸਿੰਘ, ਬਲਜਿੰਦਰ ਸਿੰਘ, ਹਰਪ੍ਰੀਤ ਸਿੰਘ, ਹਰਕੇਸ਼ ਕੁਮਾਰ, ਦਵਿੰਦਰ ਸਿੰਘ ਗਰੇਵਾਲ ਅਤੇ ਕੁਲਦੀਪ ਸਿੰਘ ਖ਼ੁਸ਼, ਵਾਰਡ ਨੰ. 5 ਵਿਚ ਗੁਰਮੀਤ ਸਿੰਘ ਪੱਪੀ, ਸੁਰਿੰਦਰ ਸਿੰਘ, ਗੁਰਜੀਤ ਸਿੰਘ, ਗੁਰਜੀਤ ਸਿੰਘ ਪੁੱਤਰ ਰਘਵੀਰ ਸਿੰਘ, ਸੋਹਨ ਸਿੰਘ, ਪਾਲ ਸਿੰਘ, ਸੂਰਤ ਸਿੰਘ, ਮਨਜੀਤ ਸਿੰਘ ਅਤੇ ਲਾਡੀ ਸਿੰਘ ਸ਼ਾਮਿਲ ਹਨ | ਹਾਜ਼ਰ ਪਤਵੰਤਿਆਂ ਵਲੋਂ ਦਰਬਾਰਾ ਸਿੰਘ ਗੁਰੂ ਨੂੰ ਮੈਂਬਰ ਕੋਰ ਕਮੇਟੀ ਅਤੇ ਮੈਂਬਰ ਵਰਕਿੰਗ ਕਮੇਟੀ ਨਿਯੁਕਤ ਹੋਣ ਤੇ ਸਨਮਾਨਿਤ ਕੀਤਾ ਗਿਆ ਅਤੇ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਹਾਈ ਕਮਾਂਡ ਦਾ ਹਲਕੇ ਨੂੰ ਮਾਣ ਦੇਣ ਲਈ ਧੰਨਵਾਦ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬਹਾਦਰ ਸਿੰਘ, ਗੁਰਮੀਤ ਸਿੰਘ, ਨਾਗਰ ਸਿੰਘ, ਕਾਹਨ ਸਿੰਘ, ਕੁਲਵਿੰਦਰ ਸਿੰਘ, ਨਿਰਭੈ ਸਿੰਘ, ਰਾਮ ਰਤਨ, ਅਮਰਜੀਤ ਸਿੰਘ ਗਰਚਾ ਅਤੇ ਲਖਵੀਰ ਸਿੰਘ ਲੱਖੀ ਹਾਜ਼ਰ ਸਨ |
ਪਿਛਲੀ ਖ਼ਬਰ ਪੇਂਡੂ ਰੱਖਿਆ ਕਮੇਟੀਆਂ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਸ਼ਿੱਦਤ ਨਾਲ ਨਿਭਾਉਣ-ਗੈਰੀ ਬੜਿੰਗ ਅਗਲੀ ਖ਼ਬਰ ਵਰਕਰਾਂ 'ਚ ਬੂਥ ਕਮੇਟੀਆਂ ਬਣਾਉਣ ਲਈ ਉਤਸ਼ਾਹ ਪਾਰਟੀ ਦੀ ਚੜ੍ਹਦੀ ਕਲਾ ਦਾ ਪ੍ਰਤੀਕ-ਗੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।