ਖਮਾਣੋਂ, 20 ਜੁਲਾਈ (ਜੋਗਿੰਦਰ ਪਾਲ)-ਸਤਲੋਕ ਆਸ਼ਰਮ ਖਮਾਣੋਂ ਵਿਖੇ ਮਹੀਨਾਵਾਰ ਇਕ ਰੋਜ਼ਾ ਸਤਿਸੰਗ ਸਮਾਗਮ ਕਰਵਾਇਆ ਗਿਆ ਜਿਸ ਵਿਚ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਨੇ ਪ੍ਰੋਜੈਕਟ ਰਾਹੀਂ ਵਰਚੂਅਲ ਤੌਰ ਤੇ ਸਤਿਸੰਗ ਕਰਦੇ ਹੋਏ ਕਿਹਾ ਕਿ ਮਨਮੁਖੀ ਸਾਧਨਾਵਾਂ ਹੀ ਸਾਡੇ ਦੁੱਖਾਂ ਦਾ ਕਾਰਨ ਹਨ | ਉਨ੍ਹਾਂ ਨੇ ਸ੍ਰੀਮਦਭਗਵਤ ਗੀਤਾ ਸਮੇਤ ਸਾਰੇ ਪਵਿੱਤਰ ਧਰਮਾਂ ਦੇ ਪਵਿੱਤਰ ਸਦ ਗ੍ਰੰਥਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੋ ਵਿਅਕਤੀ ਸਦ ਗ੍ਰੰਥਾਂ ਵਿਚ ਦੱਸੀ ਹੋਈ ਵਿਧੀ ਨੂੰ ਤਿਆਗ ਕੇ ਮਨਮੁਖੀ ਆਚਰਨ ਕਰਦੇ ਹਨ, ਉਨ੍ਹਾਂ ਨੂੰ ਨਾ ਕੋਈ ਸੁੱਖ ਹੁੰਦਾ ਹੈ, ਨਾ ਸਿੱਧੀ ਹੁੰਦੀ ਹੈ, ਨਾ ਹੀ ਪਰਮ ਗਤੀ ਦੀ ਪ੍ਰਾਪਤੀ ਹੁੰਦੀ ਹੈ | ਸਾਡੇ ਸਾਰੇ ਪਵਿੱਤਰ ਧਰਮਾਂ ਦੇ ਪਵਿੱਤਰ ਸਦ ਗ੍ਰੰਥਾਂ ਦੇ ਵਿਚ ਅਧਿਆਤਮਿਕ ਗਿਆਨ ਦਾ ਸਾਰ ਦੱਸਿਆ ਗਿਆ ਹੈ, ਪਰ ਉਸ ਅਧਿਆਤਮਿਕ ਗਿਆਨ ਦੇ ਸਾਰ ਨੂੰ ਤਤਵ ਦਰਸ਼ੀ ਸੰਤਾਂ ਦੇ ਕੋਲ ਜਾ ਕੇ ਉਨ੍ਹਾਂ ਦੀ ਕਿਰਪਾ ਨਾਲ ਹੀ ਸਮਝਿਆ ਜਾ ਸਕਦਾ ਹੈ | ਸਤਿਸੰਗ ਉਪਰੰਤ ਸਤਲੋਕ ਆਸ਼ਰਮ ਦੇ ਸੇਵਾਦਾਰਾਂ ਨੇ ਦੱਸਿਆ ਕਿ ਸੰਤ ਰਾਮਪਾਲ ਦੀ ਰਹਿਨੁਮਾਈ ਹੇਠ ਲਾਚਾਰ ਅਤੇ ਬੇਬਸ ਪਰਿਵਾਰਾਂ ਦੀ ਸਹਾਇਤਾ ਲਈ ਅਨਪੂਰਨ ਪੂਰੇ ਭਾਰਤ ਵਿਚ ਸ਼ੁਰੂ ਕੀਤੀ ਗਈ ਹੈ | ਇਸ ਮੁਹਿੰਮ ਦੇ ਤਹਿਤ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਵਿਚ ਲੋੜਵੰਦ ਪਰਿਵਾਰਾਂ ਦੀ ਪਹਿਚਾਣ ਕਰਕੇ ਉਨ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ |