20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਪੀਰ ਬਾਬਾ ਦੀ ਦਰਗਾਹ 'ਚੋਂ ਗੱਲਾ ਤੋੜ ਕੇ ਪੈਸੇ ਕੀਤੇ ਚੋਰੀ

ਪੀਰ ਬਾਬਾ ਦੀ ਦਰਗਾਹ 'ਚ ਟੁੱਟਿਆ ਗੱਲਾ ਦਿਖਾਉਂਦਾ ਸੇਵਾਦਾਰ | ਤਸਵੀਰ: ਕਰਨ <br/> 20-07-2025
ਫ਼ਤਹਿਗੜ੍ਹ ਸਾਹਿਬ, 19 ਜੁਲਾਈ (ਰਵਿੰਦਰ ਮੌਦਗਿਲ)-ਬੇਖ਼ੌਫ ਨਾਮਾਲੂਮ ਚੋਰਾਂ ਵਲੋਂ ਪਿੰਡ ਆਲੀਆਂ-ਤਲਾਣੀਆਂ, ਬਹਾਦਰਗੜ੍ਹ ਵਿਖੇ ਸਥਿਤ ਹਜ਼ਰਤ ਨੌਂ ਗਜਾ ਪੀਰ ਬਾਬਾ ਦੀ ਦਰਗਾਹ 'ਚ ਲੱਗਾ ਗੱਲਾ ਤੋੜ ਕੇ ਲੋਕਾਂ ਵਲੋਂ ਚੜ੍ਹਾਏ ਪੈਸੇ ਚੋਰੀ ਕੀਤੇ ਜਾਣ ਦੀ ਸੂਚਨਾ ਹੈ | ਦਰਗਾਹ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਲੰਘੀ ਰਾਤ ਪੌਣੇ ਤਿੰਨ ਕੁ ਵਜੇ ਹੋਈ ਚੋਰੀ ਦੀ ਘਟਨਾ ਸੀ. ਸੀ. ਟੀ.ਵੀ. ਵਿਚ ਕੈਦ ਹੋਈ ਹੈ | ਫੁਟੇਜ ਦੇਖਣ 'ਤੇ ਪਤਾ ਲੱਗਾ ਕਿ ਇਕ ਬੰਦਾ ਆਇਆ ਤੇ ਸੱਬਲ ਨਾਲ ਗੱਲਾ ਤੋੜਿਆ ਤੇ ਉਸ ਵਿਚ ਪਏ ਪੈਸੇ ਕੱਢ ਕੇ ਲੈ ਗਿਆ | ਸੇਵਾਦਾਰ ਨੇ ਦੱਸਿਆ ਕਿ ਗੱਲੇ ਵਿਚ ਪਿਛਲੇ ਇਕ ਸਾਲ ਤੋਂ ਜਮ੍ਹਾ ਰਾਸ਼ੀ 15 ਹਜ਼ਾਰ ਰੁਪਏ ਦੇ ਕਰੀਬ ਹੋ ਸਕਦੀ ਹੈ | ਉਨ੍ਹਾਂ ਦੱਸਿਆ ਕਿ ਨਾਮਾਲੂਮ ਚੋਰ ਪਹਿਲਾਂ ਵੀ ਚਾਰ ਪੰਜ ਵਾਰ ਇੱਥੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਚੁੱਕੇ ਹਨ | ਸੇਵਾਦਾਰ ਨੇ ਪੁਲਿਸ ਨੂੰ ਚੋਰ ਨੂੰ ਜਲਦ ਕਾਬੂ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ |
ਪਿਛਲੀ ਖ਼ਬਰ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਬਲਾਕ ਦੇ ਸਰਕਾਰੀ ਸਕੂਲਾਂ ਦੇ ਮੁਖੀਆਂ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਬਸੀ ਪਠਾਣਾਂ-ਉੱਚਾ ਪਿੰਡ ਸੜਕ ਦੀ ਖ਼ਸਤਾ ਹਾਲਤ ਕਾਰਨ ਲੋਕਾਂ 'ਚ ਭਾਰੀ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।