ਅਮਲੋਹ, 19 ਜੁਲਾਈ (ਕੇਵਲ ਸਿੰਘ)-ਡੇਰਾ ਬਾਬਾ ਫਤਿਹਪੁਰੀ ਸ਼ਿਵ ਮੰਦਿਰ ਰਾਈਏਵਾਲ ਵਿਖੇ ਬਾਬਾ ਧਰਮ ਗਿਰੀ ਦੀ ਯਾਦ ਵਿਚ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਜਿੱਥੇ ਸੰਤ ਮਹਾਂਪੁਰਸ਼ ਪਹੁੰਚੇ ਉੱਥੇ ਹੀ ਵੱਡੀ ਗਿਣਤੀ ਇਲਾਕੇ ਦੀਆਂ ਸੰਗਤਾਂ ਨੇ ਵੀ ਸ਼ਿਰਕਤ ਕੀਤੀ | ਇਸ ਮੌਕੇ ਸੁੱਖ ਸ਼ਾਂਤੀ ਲਈ ਹਵਨ ਯੱਗ, ਭਜਨ ਕੀਰਤਨ ਹੋਇਆ ਉੱਥੇ ਹੀ ਸੰਗਤਾਂ ਲਈ ਲੰਗਰ ਵੀ ਅਤੁੱਟ ਵਰਤਾਇਆ ਗਿਆ | ਇਸ ਮੌਕੇ ਮਹੰਤ ਪ੍ਰਕਾਸ਼ ਗਿਰੀ, ਨਾਭਾ ਪਟਿਆਲਾ ਮੰਡਲ ਦੇ ਪ੍ਰਧਾਨ ਚੰਦ ਗਿਰੀ, ਸ੍ਰੀ ਮਹੰਤ ਸੱਜਣ ਗਿਰੀ, ਰਾਮ ਪੁਰੀ ਸਹੋਲੀ ਵਾਲੇ, ਮਦਨ ਗਿਰੀ ਮਹਾਰਾਜ, ਤਕਰਾਲ ਗਿਰੀ, ਗੇਜ ਸਿੰਘ, ਤਰਨਜੀਤ ਸਿੰਘ, ਜਸਪਾਲ ਸਿੰਘ, ਬਲਦੇਵ ਸਿੰਘ, ਲਖਬੀਰ ਸਿੰਘ ਲੱਖੀ, ਲਾਲੀ, ਪਿੰਦੀ, ਰਵਿੰਦਰ ਮੌਜੂਦ ਸਨ |