19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਕੋਚ ਸਤਵਿੰਦਰ ਸਿੰਘ ਅਤੇ ਅਰਮਾਨ ਸਿੰਘ ਨੇ ਮਾਰਸ਼ਲ ਆਰਟ ਖੇਡਾਂ 'ਚ ਸਕਾਟਲੈਂਡ ਵਿਖੇ ਜਿੱਤੇ ਤਗਮੇ

ਅਜੀਤ ਡੈਸਕ 20-07-2025
ਪਟਿਆਲਾ, 19 ਜੁਲਾਈ (ਧਰਮਿੰਦਰ ਸਿੰਘ ਸਿੱਧੂ)- ਯੂਨਾਈਟਿਡ ਕਿੰਗਡਮ ਸਕਾਟਲੈਂਡ ਵਿਖੇ ਹੋਏ ਇੰਟਰਨੈਸ਼ਨਲ ਮਾਰਸ਼ਲ ਆਰਟਸ ਮੁਕਾਬਲਿਆਂ 'ਚੋਂ ਪੰਜਾਬ ਦੇ ਤਿੰਨ ਖਿਡਾਰੀਆਂ ਨੇ ਤਾਈਕਵਾਡੋਂ ਕੋਚ ਸਤਵਿੰਦਰ ਸਿੰਘ ਅਤੇ ਕਰਾਟੇ ਕੋਚ ਅਰਮਾਨ ਸਿੰਘ ਦੀ ਦੇਖਰੇਖ ਵਿਚ ਹਿੱਸਾ ਲਿਆ | ਇਸ ਮੁਕਾਬਲੇ ਵਿਚ ਸਰਤਾਜ ਸਿੰਘ ਨੇ ਸਿਲਵਰ, ਮਨਪ੍ਰੀਤ ਸਿੰਘ ਨੇ ਸਿਲਵਰ ਅਤੇ ਮਾਨਇੰਦਰ ਸਿੰਘ ਨੇ ਬਰੋਂਜ ਮੈਡਲ ਹਾਸਲ ਕੀਤਾ | ਇਸ ਦੇ ਨਾਲ ਹੀ ਕਰਾਟੇ ਕੋਚ ਅਰਮਾਨ ਸਿੰਘ ਨੇ ਕਾਂਤਾ ਈਵੈਂਟ ਵਿਚ ਹਿੱਸਾ ਲੈ ਕੇ ਇੱਕ ਸਿਲਵਰ ਅਤੇ ਇੱਕ ਬਰੋਂਜ ਮੈਡਲ ਹਾਸਲ ਕੀਤਾ | ਇਸ ਮੌਕੇ ਤੇ ਖਿਡਾਰੀਆਂ ਨੂੰ ਟੂਰਨਾਮੈਂਟ ਪ੍ਰਬੰਧਕ ਬਿਲ ਹੇਅਰ ਵੱਲੋਂ ਸਨਮਾਨਿਤ ਕੀਤਾ ਗਿਆ | ਜ਼ਿਕਰ ਯੋਗ ਹੈ ਕਿ ਜਦੋਂ ਇਹ ਟੀਮ ਸਕਾਟਲੈਂਡ ਤੋਂ ਲੰਡਨ ਪੁੱਜੀ ਤਾਂ ਗੁਰਦੁਆਰਾ ਸਿੰਘ ਸਭਾ ਸਾਊਥਾਲ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਗੁਰ ਸਿਮਰਨ ਸਿੰਘ ਰੁਪਿੰਦਰ ਕੌਰ ਭਾਈ ਹਰ ਕਰਤਾਰ ਸਿੰਘ ਭਾਈ ਹਰਪ੍ਰੀਤ ਸਿੰਘ ਸੇਵਾਦਾਰ ਰਵੀ ਸਿੰਘ ਅਤੇ ਮਨਜੋਤ ਸਿੰਘ ਵੱਲੋਂ ਕੋਚ ਅਤੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ 'ਤੇ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਪੰਜਾਬੀ ਨੌਜਵਾਨ ਹਰ ਖੇਤਰ ਵਿੱਚ ਮੱਲਾਂ ਮਾਰ ਰਿਹਾ ਹੈ ਉਨ੍ਹਾਂ ਨੇ ਕੋਚ ਸਤਵਿੰਦਰ ਸਿੰਘ ਅਰਮਾਨ ਸਿੰਘ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਨੇ ਸਾਥੀ ਰਣਬੀਰ ਸਿੰਘ ਢਿੱਲੋਂ ਨੂੰ ਦਿੱਤੀ ਸ਼ਰਧਾਂਜਲੀ ਅਗਲੀ ਖ਼ਬਰ ਤੇਜ਼ ਰਫ਼ਤਾਰ ਕਾਰ ਵਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਪਤੀ-ਪਤਨੀ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।