02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਗਰੀਨ ਫੀਲਡਜ਼ ਸਕੂਲ ਸਰਹਿੰਦ ਵਿਖੇ ਬਰਸਾਤ ਦੇ ਮੌਸਮ ਪ੍ਰਤੀ ਗਤੀਵਿਧੀਆਂ ਕਰਵਾਈਆਂ

ਅਜੀਤ ਡੈਸਕ 18-07-2025
ਫ਼ਤਹਿਗੜ੍ਹ ਸਾਹਿਬ, 17 ਜੁਲਾਈ (ਮਨਪ੍ਰੀਤ ਸਿੰਘ)-ਗਰੀਨ ਫੀਲਡਜ਼ ਸਕੂਲ ਸਰਹਿੰਦ ਵਿਚ ਚੇਅਰਮੈਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਪਿ੍ੰਸੀਪਲ ਡਾ. ਸ਼ਾਲੂ ਰੰਧਾਵਾ ਵਲੋਂ ਸਕੂਲ ਵਿਚ ਨਰਸਰੀ ਤੋਂ ਦੂਸਰੀ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਮੌਸਮੀ ਗਤੀਵਿਧੀ ਸਬੰਧੀ ਅੰਬਰੇਲਾ ਡੇ ਅਤੇ ਪੂਲ ਪਾਰਟੀ ਮਨਾਈ ਗਈ | ਇਸ ਮੌਕੇ ਬੱਚੇ ਰੰਗ-ਬਰੰਗੀਆਂ ਕਈ ਆਕਾਰਾਂ ਦੀਆਂ ਛਤਰੀਆਂ ਲੈ ਕੇ ਆਏ ਸਨ | ਉਨ੍ਹਾਂ ਨੇ ਛਤਰੀਆਂ ਨਾਲ ਕਈ ਪ੍ਰਕਾਰ ਦੇ ਡਾਂਸ ਤੇ ਗਤੀਵਿਧੀਆਂ ਕੀਤੀਆਂ ਅਤੇ ਫਿਰ ਬੱਚਿਆਂ ਨੇ ਪੂਲ ਪਾਰਟੀ ਦਾ ਪੂਰਾ ਅਨੰਦ ਮਾਣਿਆ | ਬੱਚੇ ਆਪਣੇ ਦੁਪਹਿਰ ਦੇ ਖਾਣੇ ਵਿਚ ਪਕੌੜੇ, ਖੀਰ, ਪੂੜੇ, ਗੁਲਗੁਲੇ ਲੈ ਕੇ ਆਏ ਸਨ, ਜਿਸ ਕਾਰਨ ਬਰਸਾਤ ਦਾ ਮੌਸਮ ਬਹੁਤ ਹੀ ਸੁਹਾਵਣਾ ਲੱਗ ਰਿਹਾ ਸੀ | ਇਸ ਮੌਕੇ ਉਨ੍ਹਾਂ ਦੇ ਨਾਲ ਕੋਆਰਡੀਨੇਟਰ ਜਸਵਿੰਦਰ ਮਣਕੂ, ਹਰਮੇਸ਼ (ਪ੍ਰੀਆ) ਅਧਿਆਪਕ ਸ਼ਿਵਾਨੀ ਸ਼ਰਮਾ, ਪਰਮਿੰਦਰ ਕੌਰ, ਮਲਕਾ ਰਮਨ, ਨਮੀਤਾ, ਅਨੀਤਾ, ਮਨਜੋਤ ਵੀ ਹਾਜ਼ਰ ਸਨ | ਅੰਤ ਵਿਚ ਪਿ੍ੰਸੀਪਲ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਵਿਚ ਬੱਦਲ ਗਰਜਦੇ ਹਨ ਅਤੇ ਬਾਰਸ਼ ਦੇ ਪਾਣੀ ਦੀ ਟਿਪ-ਟਿਪ ਦੀ ਆਵਾਜ਼ ਬੱਚਿਆਂ ਨੂੰ ਬਹੁਤ ਵਧੀਆ ਲੱਗਦੀ ਹੈ, ਚਾਰੇ ਪਾਸੇ ਹਰਿਆਲੀ ਹੁੰਦੀ ਹੈ | ਰੁੱਖ ਅਤੇ ਪੌਦੇ ਹਰੇ ਹੋ ਜਾਂਦੇ ਹਨ ਤੇ ਬਾਗ਼ਾਂ ਵਿਚ ਮੋਰ ਨੱਚਦੇ ਹਨ ਅਤੇ ਕੋਇਲ ਕੂਕਦੀ ਹੈ | ਉਨ੍ਹਾਂ ਕਿਹਾ ਕਿ ਇਸ ਮੌਸਮ 'ਚ ਕਿਸਾਨ ਖੇਤੀ ਵਿਚ ਰੁੱਝ ਜਾਂਦੇ ਹਨ ਤੇ ਬਰਸਾਤ ਦੇ ਪਾਣੀ ਨਾਲ ਨਦੀਆਂ, ਨਾਲੇ, ਛੱਪੜ, ਖੂਹ ਆਦਿ ਭਰ ਜਾਂਦੇ ਹਨ ਤੇ ਬਰਸਾਤ ਦਾ ਮੌਸਮ ਸਭ ਨੂੰ ਚੰਗਾ ਲੱਗਦਾ ਹੈ |
ਪਿਛਲੀ ਖ਼ਬਰ ਨਸ਼ਾ ਮੁਕਤੀ ਯਾਤਰਾ ਦੇ ਦੂਜੇ ਪੜਾਅ ਤਹਿਤ ਵਿਧਾਇਕ ਰਾਏ ਨੇ ਕਈ ਪਿੰਡਾਂ 'ਚ ਲੋਕਾਂ ਨੂੰ ਕੀਤਾ ਨਸ਼ਿਆਂ ਵਿਰੁੱਧ ਲਾਮਬੰਦ ਅਗਲੀ ਖ਼ਬਰ ਸੰਗਤਪੁਰ ਸੋਢੀਆਂ ਸਕੂਲ ਵਿਖੇ ਵਿਸ਼ਵ ਇਨਸਾਫ਼ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।