03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਅਮਰੀਕਾ ਤੋਂ ਸੋਨ ਤਗਮਾ ਲੈ ਕੇ ਪਰਤੀ ਅਥਲੀਟ ਕਸ਼ਮੀਰ ਕੌਰ ਦਾ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਸਨਮਾਨ

ਅਜੀਤ ਡੈਸਕ 18-07-2025
ਫ਼ਤਹਿਗੜ੍ਹ ਸਾਹਿਬ, 17 ਜੁਲਾਈ (ਰਵਿੰਦਰ ਮੌਦਗਿਲ)-ਅਮਰੀਕਾ ਤੋਂ ਸੋਨ ਤਗਮਾ ਲੈ ਕੇ ਪਰਤੀ ਐਥਲੀਟ ਕਸ਼ਮੀਰ ਕੌਰ ਦਾ ਅੱਜ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਵਲੋਂ ਸਨਮਾਨ ਕੀਤਾ ਗਿਆ | ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਪੁਲਿਸ ਵਿਭਾਗ ਨੂੰ ਸਾਈਬਰ ਸੈੱਲ ਵਿਚ ਤਾਇਨਾਤ ਇਸ ਹੋਣਹਾਰ ਸਹਾਇਕ ਥਾਣੇਦਾਰ ਐਥਲੀਟ 'ਤੇ ਮਾਣ ਹੈ, ਜਿਸ ਨੇ ਸਿਰਫ਼ ਫ਼ਤਹਿਗੜ੍ਹ ਸਾਹਿਬ ਦਾ ਹੀ ਨਹੀਂ, ਸਗੋਂ ਵਿਸ਼ਵ ਪੱਧਰ 'ਤੇ ਭਾਰਤ ਦਾ ਨਾਂਅ ਚਮਕਾਇਆ ਹੈ | ਉਨ੍ਹਾਂ ਕਸ਼ਮੀਰ ਕੌਰ ਨੂੰ ਵਧਾਈ ਦੇ ਨਾਲ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ | ਇਸ ਮੌਕੇ ਐਥਲੀਟ ਕਸ਼ਮੀਰ ਕੌਰ ਨੇ ਦੱਸਿਆ ਕਿ ਅਮਰੀਕਾ ਦੇ ਅਲਬਾਮਾ ਦੇ ਬਰਮਿੰਘਮ ਸ਼ਹਿਰ ਵਿਚ ਹੋਈਆਂ 21ਵੀਂ ਵਿਸ਼ਵ ਪੁਲਿਸ ਖੇਡਾਂ ਵਿਚ ਜੈਵਲਿਨ ਥਰੋਅ ਦੇ ਮੁਕਾਬਲਿਆਂ ਵਿਚ ਉਨ੍ਹਾਂ ਅਮਰੀਕਾ ਅਤੇ ਇੰਗਲੈਂਡ ਦੀ ਐਥਲੀਟ ਨੂੰ ਪਛਾੜ ਕੇ ਇਹ ਸੋਨ ਤਗਮਾ ਹਾਸਿਲ ਕੀਤਾ ਹੈ | ਉਨ੍ਹਾਂ ਦੱਸਿਆ ਕਿ ਸਾਲ 2003 'ਚ ਪੁਲਿਸ ਵਿਚ ਭਰਤੀ ਹੋਣ ਤੋਂ ਬਾਅਦ ਪੈ੍ਰਕਟਿਸ ਜਾਰੀ ਰੱਖੀ ਅਤੇ ਨੇਸ਼ਨ ਪੱਧਰ 'ਤੇ ਹੋਏ ਮੁਕਾਬਲਿਆਂ ਵਿਚ ਕਈ ਮੈਡਲ ਹਾਸਿਲ ਕੀਤੇ ਹਨ | ਖ਼ਾਸ ਗੱਲ ਇਹ ਹੈ ਕਿ ਮਾਝੇ ਦੀ ਜੰਮਪਲ ਕਸ਼ਮੀਰ ਕੌਰ ਨੇ ਆਪਣੀ ਪ੍ਰੈਕਟਿਸ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਵਿਚ ਕੀਤੀ ਹੈ |
ਉਹ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਜੈਵਲਿਨ ਥਰੋਅ ਦਾ ਖਿਡਾਰੀ ਬਣਨ ਲਈ ਪ੍ਰੇਰਿਤ ਵੀ ਕਰਦੇ ਹਨ | ਇੰਨਾ ਹੀ ਨਹੀਂ ਕਸ਼ਮੀਰ ਕੌਰ ਵਲੋਂ ਸੁਤੰਤਰਤਾ ਅਤੇ ਗਣਤੰਤਰ ਦਿਵਸ ਮੌਕੇ ਦੀ ਬਤੌਰ ਪਲਟੂਨ ਕਮਾਂਡਰ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ ਜਾਂਦੀਆਂ ਹਨ |
ਪਿਛਲੀ ਖ਼ਬਰ ਯੂਥ ਅਕਾਲੀ ਦਲ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਦਫ਼ਤਰ ਮੂਹਰੇ ਕਾਂਗਰਸ ਦਾ ਫੂਕਿਆ ਪੁਤਲਾ ਅਗਲੀ ਖ਼ਬਰ ਪਿੰਡ ਅੱਤੇਵਾਲੀ ਦੇ ਵਾਰਡ ਵਾਸੀਆਂ ਨੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਪ੍ਰਗਟਾਇਆ ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।