30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਅਧੂਰੇ ਪੇਅ ਸਕੇਲਾਂ 'ਤੇ ਕੰਮ ਕਰਦੇ ਮੁਲਾਜ਼ਮ ਅੱਜ ਮਨਾਉਣਗੇ ਕਾਲਾ ਦਿਵਸ-ਫਰੰਟ ਆਗੂ

ਅਜੀਤ ਡੈਸਕ 17-07-2025
ਫ਼ਤਹਿਗੜ੍ਹ ਸਾਹਿਬ, 16 ਜੁਲਾਈ (ਬਲਜਿੰਦਰ ਸਿੰਘ)-ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ ਵਲੋਂ ਅੱਜ ਆਨਲਾਈਨ ਸੂਬਾ ਪੱਧਰੀ ਮੀਟਿੰਗ ਕਰਕੇ 17 ਜੁਲਾਈ ਨੂੰ ਕਾਲੇ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ | ਫ਼ਰੰਟ ਦੇ ਸੂਬਾ ਕਨਵੀਨਰ ਸ਼ਲਿੰਦਰ ਕੰਬੋਜ਼, ਯੁੱਧਜੀਤ ਸਿੰਘ, ਸੰਦੀਪ ਸਿੰਘ ਅਤੇ ਸੁਰਿੰਦਰਪਾਲ ਸਿੰਘ ਸੋਨੀ ਨੇ ਦੱਸਿਆ ਕਿ 23 ਮਾਰਚ ਨੂੰ ਫ਼ਰੰਟ ਵਲੋਂ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਸੀ ਅਤੇ ਸਬ ਕਮੇਟੀ ਦੀ ਲਿਖਤੀ ਮੀਟਿੰਗ ਸੰਗਰੂਰ ਪ੍ਰਸ਼ਾਸਨ ਵਲੋਂ ਦਿੱਤੀ ਗਈ, ਜੋ ਕਿ ਬਾਅਦ ਵਿਚ ਦੋ ਵਾਰ ਅੱਗੇ ਪਾਉਣ ਤੋਂ ਬਾਅਦ ਵੀ ਲਾਰਾ ਸਾਬਤ ਹੋਈ | ਫ਼ਰੰਟ ਆਗੂਆਂ ਨੇ ਦੱਸਿਆ ਕਿ ਮੁਲਾਜ਼ਮ 17 ਜੁਲਾਈ ਨੂੰ ਕਾਲੇ ਦਿਵਸ ਵਜੋਂ ਮਨਾਉਂਦੇ ਹੋਏ ਡਿਊਟੀ ਦੌਰਾਨ ਕਾਲੇ ਬਿੱਲੇ ਤੇ ਕਾਲੇ ਰੀਬਨ ਬੰਨ੍ਹ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਉਣਗੇ | ਇਸ ਮੌਕੇ 'ਤੇ ਸੂਬਾ ਕਨਵੀਨਰ ਸ਼ਲਿੰਦਰ ਕੰਬੋਜ਼, ਯੁੱਧਜੀਤ ਸਿੰਘ, ਸੰਦੀਪ ਸਿੰਘ, ਸੁਰਿੰਦਰਪਾਲ ਸਿੰਘ ਸੋਨੀ, ਸਸਪਾਲ ਸਿੰਘ ਰਟੌਲ, ਤਰਸੇਮ ਸਿੰਘ ਸਿੱਧੂ, ਅੰਕਿਤ ਵਰਮਾ, ਦਿਲਬਾਗ ਸਿੰਘ, ਸੁਮਿਤ ਕੰਬੋਜ਼, ਰਸਪਾਲ ਜਲਾਲਾਬਾਦ, ਦੀਪਕ ਕੰਬੋਜ਼, ਨਿਰਮਲ ਜ਼ੀਰਾ, ਕੁਲਦੀਪ ਖੋਖਰ, ਹਰਜੀਤ ਸਿੰਘ, ਹੀਰਾ ਲਾਧੂਕਾ, ਬਲਿਹਾਰ ਫਿਰੋਜ਼ਸਾਹ, ਪਰਮਪਾਲ ਫਾਜਿਲਕਾ ਵੀ ਹਾਜ਼ਰ ਸਨ | ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਚੰਡੀਗੜ੍ਹ, ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ ਫੀਮੇਲ ਯੂਨੀਅਨ, ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਦੇ ਆਗੂਆਂ ਵਲੋਂ ਪੰਜਾਬ ਪੇਅ ਸਕੇਲ ਬਹਾਲੀ ਫ਼ਰੰਟ ਦੇ ਇਸ ਐਕਸ਼ਨ ਦਾ ਡਟ ਕੇ ਸਮਰਥਨ ਕੀਤਾ ਗਿਆ | ਇਸ ਮੌਕੇ 'ਤੇ ਰਣਦੀਪ ਸਿੰਘ ਫ਼ਤਹਿਗੜ੍ਹ ਸਾਹਿਬ, ਮੋਹਨ ਸਿੰਘ ਟਿਵਾਣਾ, ਸੰਜੇ ਕੁਮਾਰ ਬੈਂਸ, ਤਰਸੇਮ ਸਿੰਘ ਸਹੋਤਾ, ਮਨਦੀਪ ਸਿੰਘ ਦੀਵਾ, ਜਗਦੀਪ ਸਿੰਘ ਮੋਰਿੰਡਾ, ਹਰਦੀਪ ਸਿੰਘ ਖਮਾਣੋਂ, ਗੁਰਦੀਪ ਸਿੰਘ ਮੀਰਪੁਰ, ਗੁਰਿੰਦਰ ਸਿੰਘ ਮੋਰਿੰਡਾ, ਨਰਿੰਦਰ ਸਿੰਘ ਗੋਬਿੰਦਗੜ੍ਹ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸਾਉਣ ਮਹੀਨੇ ਦੀ ਸੰਗਰਾਂਦ ਮੌਕੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸੰਗਤਾਂ ਨੂੰ ਹਰੇ ਪ੍ਰਸ਼ਾਦ ਦੇ ਰੂਪ 'ਚ ਵੰਡ... ਅਗਲੀ ਖ਼ਬਰ ਵਿੱਕੀ ਘਨੌਰ ਨੇ ਸਰਕਾਰੀ ਹਸਪਤਾਲਾਂ ਦਾ ਦੌਰਾ ਕਰਕੇ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।